ਮੁੰਬਈ-ਮੀਡੀਆ ਵਿਚ ਸਲਮਡੌਗ ਮਿਲੀਨੀਅਰ ਦੀ ਬਾਲ ਕਲਾਕਾਰ ਰੁਬੀਨਾ ਨੂੰ ਵੇਚਣ ਬਾਰੇ ਖਬਰ ਆਉਣ ਨਾਲ ਉਸਦੇ ਕਈ ਰਿਸ਼ਤੇਦਾਰ ਵੀ
ਹਿਸਾ ਮੰਗਣ ਲਈ ਪਹੁੰਚ ਗਏ। ਲੰਡਨ ਦੇ ਇਕ ਅਖਬਾਰ ਵਲੋਂ ਸਿਟਿੰਗ ਅਪਰੇਸ਼ਨ ਦੇ ਦੁਆਰਾ ਇਹ ਖੁਲਾਸਾ ਕੀਤਾ ਗਿਆ ਕਿ ਰੁਬੀਨਾ ਦਾ ਪਿਤਾ ਉਸਨੂੰ 1:80 ਕਰੋੜ ਵਿਚ ਵੇਚਣ ਲਈ ਤਿਆਰ ਹੈ। ਜਦੋਂ ਇਹ ਖਬਰ ਫੈਲੀ ਤਾਂ ਰੁਬੀਨਾ ਦੇ ਦੂਰ-ਨੇੜੇ ਦੇ ਰਿਸ਼ਤੇਦਾਰ ਵੀ ਆਪਣਾ-ਆਪਣਾ ਹਿੱਸਾ ਲੈਣ ਲਈ ਪਹੁੰਚ ਗਏ।
ਰੁਬੀਨਾ ਦੀ ਮਾਂ ਖੁਰਸ਼ੀਦ ਜੋ ਉਸਨੂੰ ਦੋ ਸਾਲ ਦੀ ਉਮਰ ਵਿਚ ਛਡ ਕੇ ਚਲੀ ਗਈ ਸੀ। ਉਸਨੇ ਵੀ ਹੁਣ ਰੁਬੀਨਾ ਤੇ ਆਪਣਾ ਦਾਅਵਾ ਠੋਕ ਦਿਤਾ ਹੈ। ਖੁਰਸ਼ੀਦ ਨੇ ਪਹਿਲਾਂ ਰੁਬੀਨਾ ਦੀ ਮਤਰੇਈ ਮਾਂ ਨਾਲ ਮਾਰਕੁਟ ਕੀਤੀ ਅਤੇ ਫਿਰ ਥਾਣੇ ਵਿਚ ਜਾ ਕੇ ਆਪਣੀ ਧੀ ਤੇ ਹੱਕ ਜਤਾਇਆ।
ਜਿਆਦਾ ਸਾਕ – ਸਬੰਧੀ ਰੁਬੀਨਾ ਦੇ ਪਿਤਾ ਵਾਲੇ ਪਾਸੇ ਵਿਖਾਈ ਦਿਤੇ। ਉਨ੍ਹਾਂ ਦਾ ਕਹਿਣਾ ਸੀ ਕਿ ਰਫੀਕ ਤੇ ਲਗੇ ਸਾਰੇ ਅਰੋਪ ਝੂਠੇ ਹਨ। ਕੁਝ ਲੋਕ ਇਹ ਵੀ ਕਹਿ ਰਹੇ ਸਨ ਕਿ ਰੁਬੀਨਾ ਹੁਣ ਏਨਾ ਪੈਸਾ ਕਮਾ ਰਹੀ ਹੈ, ਉਸਨੂੰ ਵੇਚਣ ਦੀ ਕੀ ਜਰੂਰਤ ਹੈ। ਪੁਲਿਸ ਨੇ ਵੀ ਸੱਭ ਦੇ ਬਿਆਨ ਦਰਜ ਕਰ ਲਏ ਹਨ, ਪਰ ਕੇਈ ਕੇਸ ਦਰਜ ਨਹੀਂ ਕੀਤਾ। ਇਕ ਪੁਲਿਸ ਅਫਸਰ ਦਾ ਕਹਿਣਾ ਸੀ ਕਿ ਹੁਣ ਬੱਚੀ ਨੂੰ ਲੈ ਕੇ ਲੜ ਰਹੇ ਹਨ, ਕਿਉਂਕਿ ਉਹ ਹੁਣ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਹੈ।
ਲਾਲਚੀ ਰਿਸ਼ਤੇਦਾਰਾਂ ਦੀ ਰੁਬੀਨਾ ਦੇ ਪੈਸੇ ਤੇ ਨਜ਼ਰ
This entry was posted in ਭਾਰਤ.