ਅੰਮ੍ਰਿਤਸਰ – ਅਕਾਲੀ ਦਲ ਵਲੋਂ ਕਲ ਜਾਰੀ ਚੋਣ ਮਨੋਰਥ ਪੱਤਰ ਨੂੰ ਨਾ ਕੇਵਲ ਪੰਜਾਬ ਲਈ ਸਗੋਂ ਪੂਰੇ ਦੇਸ਼ ਦੀ ਖੁਸ਼ਹਾਲੀ, ਵਿਕਾਸ ਤੇ ਸੁਨਿਹਰੇ ਭਵਿਖ ਦਾ ਜਾਮਨ ਦਸਦਿਆਂ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੋਈ ਵੀ ਦੇਸ਼ ਉਨੀ ਦੇਰ ਤੱਕ ਤਰਕੀ ਨਹੀਂ ਕਰ ਸਕਦਾ ਜਿਨੀਂ ਦੇਰ ਦੇਸ਼ ਵਿਚ ਫੈਡਰਲ ਢਾਂਚੇ ਦੀ ਉਸਾਰੀ ਨਾ ਹੋਵੇ। ਪ੍ਰੈਸ ਸਕਤਰ ਪੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ਵਿਚ ਰਾਜਾਂ ਦੀ ਮਜਬੂਤੀ ਨੂੰ ਦੇਸ਼ ਲਈ ਜਰੂਰੀ ਦਸਦਿਆਂ ਸ: ਮਜੀਠੀਆ ਨੇ ਕਾਂਗਰਸ ਪਾਰਟੀ ਦੀ ਸਖਤ ਅਲੋਚਨਾ ਕੀਤੀ ਤੇ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿਚ ਰਾਜਾਂ ਨੂੰ ਵੱਧ ਅਧਿਕਾਰਾਂ ਸੰਬੰਧੀ ਫੈਡਰਲ ਢਾਂਚੇ ਦੀ ਵਿਵਸਥਾ ਹੋਣ ਦੇ ਬਾਵਜੂਦ ਕਾਂਗਰਸ ਨੇ ਜਾਣਬੁਝ ਕੇ 62 ਸਾਲਾਂ ਤੱਕ ਇਸ ਨੂੰ ਦਬਾਈ ਰਖਦਿਆਂ ਆਪਣੇ ਨਾਪਾਕ ਇਰਾਦਿਆਂ ਦੀ ਪੂਰਤੀ ਖਾਤਿਰ ਦੇਸ਼ਵਾਸੀਆਂ ਨਾਲ ਧ੍ਰੋਹ ਕਰਨ ਦਾ ਵੀ ਦੇਸ਼ ਲਾਇਆ ਹੈ। ਉਹਨਾਂ ਕਿਹਾ ਕਿ ਦੇਸ਼ ਨੂੰ ਵਿਕਾਸ ਦੀਆਂ ਬੁ¦ਦੀਆਂ ’ਤੇ ਲੈਜਾਣ ਲਈ ਦੇਸ਼ ਵਿਚ ਫੈਡਰਲ ਢਾਂਚੇ ਨੂੰ ਹਕੀਕੀ ਰੂਪ ਦਿਤਾ ਜਾਣਾ ਹੁਣ ਅਕਾਲੀ ਦਲ ਲਈ ਹੀ ਨਹੀਂ ਸਗੋਂ ਮੌਜੂਦਾ ਸਮਂੇ ਦੀ ਪ੍ਰਮੁਖ ਮੰਗ ਬਣ ਚੁੱਕੀ ਹੈ। ਉਹਨਾਂ ਗਰੀਬ ਪਰਿਵਾਰਾਂ ਨੂੰ ਦੋ ਰੁਪੈ ਕਿਲੋ ਕਣਕ ਦੇਣ ਸੰਬੰਧੀ ਮੈਨੀਫੈਸਟੋ ਵਿਚ ਕਹੀ ਗਈ ਗਲ ਦੀ ਵਕਾਲਤ ਕਰਦਿਆਂ ਇਹ ਵੀ ਕਿਹਾ ਕਿ ਗਰੀਬ ਅਤੇ ਦਲਿਤ ਵਰਗ ਦੇ ਜੀਵਨ ਪੱਧਰ ਨੂੰ ਉਚਿਆਂ ਕਰਨ ਲਈ ਐਨ ਡੀ ਏ ਗਠਜੋੜ ਵਲੋਂ ਜੋ ਵੀ ਵੱਧ ਤੋਂ ਵੱਧ ਹੋ ਸਕਿਆ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਹੱਕਾਂ ਹਿੱਤਾਂ ਲਈ ਜਦੋ ਜਹਿਦ ਜਾਰੀ ਰਹੇਗੀ। ਸ: ਮਜੀਠੀਆ ਨੇ ਕਾਂਗਰਸ ਪਾਰਟੀ ’ਤੇ ਰਾਜ ਨੂੰ ਵਿਕਾਸ ਦੀ ਥਾਂ ਤਬਾਹੀ ਵਲ ਲੈ ਜਾਣ ਦਾ ਦੋਸ਼ ਲਾਉਦਿਆਂ ਕਿਹਾ ਕਿ ਪੰਜਾਬ ਦੇ ਮਿਹਨਤਕਸ਼ ਲੋਕ ਇਸ ਵਾਰ ਕਾਂਗਰਸ ਨੂੰ ਮੁੜ ਸਿਰ ਚੁੱਕਣ ਦਾ ਮੌਕਾ ਨਹੀਂ ਦੇਣਗੇ ਅਤੇ ਕਾਂਗਰਸ ਦਾ ਸਫਾਇਆ ਕਰ ਦੇਣਗੇ। ਉਹਨਾਂ ਇਹਵੀ ਕਿਹਾ ਕਿ ਮੂਜੂਦਾ ਵਕਤ ਤਬਦੀਲੀ ਦਾ ਵਕਤ ਹੈ , ਕੇਂਦਰ ਵਿਚ ਆਉਣ ਵਾਲੀ ਤਬਦੀਲੀ ਨਾਲ ਦੇਸ਼ ਦੇ ਕਿਸਾਨਾਂ, ਮਜਦੂਰਾਂ, ਵਪਾਰੀਆਂ ਤੇ ਆਮ ਆਦਮੀ ਦੇ ਜੀਵਨ ਲਈ ਵੀ ਤਬਦੀਲੀ ਦਾ ਸਮਾਂ ਹੋਵੋਗਾ। ਉਹਨਾਂ ਕਿਹਾ ਕਿ ਕਾਂਗਰਸ ਮੁੱਦਾ ਹੀਣ ਤੇ ਦਿਸ਼ਾ ਹੀਣ ਪਾਰਟੀ ਹੈ ਜਿਸ ਨੇ 62 ਸਾਲਾਂ ਦੇ ਰਾਜ ਕਾਲ ਦੌਰਾਨ ਦੇਸ਼ ਵਾਸੀਆਂ ਨੂੰ ਖੂਬ ਲੁੱਟਿਆ ਤੇ ਕੁੱਟਿਆ ਹੈ। ਉਹਨਾਂ ਕਿਹਾ ਕਿ ਇਕ ਪਾਸੇ ਕਾਂਗਰਸ ਦੇ 60 ਸਾਲ ਦਾ ਵਿਨਾਸ਼ ਅਤੇ ਇਕ ਪਾਸੇ ਬਾਦਲ ਸਰਕਾਰ ਦੀਆਂ 2 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਵੇਖਕੇ ਪੰਜਾਬ ਦੇ ਮਿਹਨਤਕਸ਼ ਲੋਕ ਆਪਣੀ ਕੀਮਤੀ ਵੋਟ ਦਾ ਸਹੀ ਇਸਤੇਮਾਲ ਕਰਨਗੇ।
ਪੰਜਾਬ ਦੇ ਮਿਹਨਤਕਸ਼ ਲੋਕ ਕਾਂਗਰਸ ਨੂੰ ਮੁੜ ਸਿਰ ਚੁੱਕਣ ਦਾ ਮੌਕਾ ਨਹੀਂ ਦੇਣਗੇ – ਮਜੀਠੀਆ
This entry was posted in ਪੰਜਾਬ.