ਚੰਡੀਗੜ੍ਹ- ਸ਼ਰੋਮਣੀ ਅਕਾਲੀ ਦਲ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿਤਾ ਹੈ। ਜਿਸ ਵਿਚ ਵੋਟਾਂ ਦੀ ਖਾਤਿਰ ਫਿਰ ਲੋਕਾਂ ਨੂੰ ਦਾਣਾ ਪਾਇਆ ਗਿਆ ਹੈ। ਉਪ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਪਰੀਵਾਰਾਂ ਨੂੰ ਦੋ ਰੁਪੈ ਕਿਲੋ ਦੇ ਹਿਸਾਬ ਨਾਲ 35 ਕਿਲੋ ਕਣਕ ਦਿਤੀ ਜਾਵੇਗੀ।
ਸੁਖਬੀਰ ਸਿੰਘ ਨੇ ਇਹ ਵੀ ਕਿਹਾ ਕਿ ਪੰਜਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜੋ ਸਰਕਾਰ ਨੂੰ ਸੌਂਪੀ ਗਈ ਹੈ ਉਹ ਬਿਨਾਂ ਕਿਸੇ ਬਦਲਾ ਦੇ ਲਾਗੂ ਕੀਤੀ ਜਾਵੇਗੀ। 84 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੌਰਾਨ ਜੋ ਪੌਜੀ ਸ਼ਹੀਦ ਹੋਏ ਸਨ। ਉਨ੍ਹਾਂ ਨੂੰ ਦੰਗਾ ਪੀੜਤਾਂ ਦੀ ਤਰ੍ਹਾਂ ਲਾਲ ਕਾਰਡ ਰਾਹੀਂ ਸਹਾਇਤਾ ਦਿਵਾਈ ਜਾਵੇਗੀ। ਉਨ੍ਹਾਂ ਦੀ ਪਾਰਟੀ ਇਹ ਵੀ ਕੋਸਿ਼ਸ਼ ਕਰੇਗੀ ਕਿ ਦੇਸ਼ ਵਿਚ ਸੀਬੀਆਈ ਵਿਚ ਨਿਯੁਕਤੀ ਪ੍ਰਧਾਨਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਲੋਕ ਸਭਾ ਦੇ ਸਪੀਕਰ ਤੇ ਅਧਾਰਿਤ ਪੈਨਲ ਦੁਆਰਾ ਕੀਤੀ ਜਾਵੇਗੀ। ਸੀਬੀਆਈ ਨੂੰ ਵੱਖ-ਵੱਖ ਪਾਰਟੀਆਂ ਦੀ ਦਖਲਅੰਦਾਜ਼ੀ ਤੋਂ ਅਜ਼ਾਦ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਹ ਵੀ ਯਤਨ ਕਰੇਗੀ ਕਿ ਕੇਂਦਰ ਦੇ ਟੈਕਸਾਂ ਵਿਚੋਂ ਰਾਜਾਂ ਨੂੰ 50 ਫੀਸਦੀ ਹਿੱਸਾ ਮਿਲੇ। ਸਵਿਸ ਬੈਂਕ ਵਿਚ ਪਏ ਕਾਲੇ ਧਨ ਨੂੰ ਵਾਪਿਸ ਦੇਸ਼ ਵਿਚ ਲਿਆਂਦਾ ਜਾਵੇਗਾ।
ਸ਼ਰੋਮਣੀ ਅਕਾਲੀ ਦਲ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ
This entry was posted in ਪੰਜਾਬ.