ਮੁੰਬਈ – ਬਾਲੀਵੁਡ ਵਿਚ ਅਜਿਹੇ ਕਲਾਕਾਰ ਬਹੁਤ ਘੱਟ ਹਨ, ਜੋ ਆਪਣੇ ਕੰਮ ਪ੍ਰਤੀ ਸਮਰਪਿਤ ਹੁੰਦੇ ਹਨ ਅਤੇ ਸਮੇਂ ਦਾ ਧਿਆਨ ਰੱਖਦੇ ਹਨ। ਇਸ ਲਈ ਜਿਹੜੇ ਕਲਾਕਾਰਾਂ ਵਿਚ ਇਹ ਗੁਣ ਪਾਏ ਜਾਂਦੇ ਹਨ। ਉਹ ਨਿਰਮਾਤਾ- ਨਿਰਦੇਸ਼ਕ ਦੇ ਵਿਚ ਲੋਕ-ਪ੍ਰਿਅ ਹੋ ਜਾਂਦੇ ਹਨ ਅਤੇ ਨਿਰਮਾਤਾ ਵਾਰ-ਵਾਰ ਉਨ੍ਹਾਂ ਦੇ ਨਾਲ ਫਿਲਮ ਕਰਨਾ ਚਾਹੁੰਦੇ ਹਨ।
ਕੈਟਰੀਨਾ ਕੈਫ ਵੀ ਉਨ੍ਹਾਂ ਕਲਾਕਾਰਾਂ ਵਿਚੋਂ ਇਕ ਹੈ, ਜਿਸਨੂੰ ਪ੍ਰੋਫੈਸ਼ਨਲ ਆਰਟਿਸਟ ਕਿਹਾ ਜਾਂਦਾ ਹੈ। ਉਸਦੇ ਕੰਮ ਪਰਤੀ ਸਮਰਪਣ, ਅਨੁਸ਼ਾਸਨ ਅਤੇ ਸਖਤ ਮਿਹਨਤ ਦੀ ਤਰੀਫ ਪੂਰੀ ਫਿਲਮ ਇੰਡਸਟਰੀ ਕਰਦੀ ਹੈ। ਇਹੀ ਉਸਦੀ ਸਫਲਤਾ ਦਾ ਰਾਜ਼ ਹੈ। ਟਿਪਸ ਫਿਲਮ ਦੇ ਰਮੇਸ਼ ਤੌਰਾਨੀ ਕਹਿੰਦੇ ਹਨ ਕਿ ਕੈਟਰੀਨਾ ਵਰਗੀ ਸਮਰਪਿਤ ਅਭਨੇਤਰੀ ਸ਼ਾਇਦ ਹੀ ਕੋਈ ਹੋਰ ਹੋਵੇ। ਰਾਜਕੁਮਾਰ ਸੰਤੋਸ਼ੀ ਕੈਟਰੀਨਾ ਦੀ ਤਰੀਫ ਕਰਦੇ ਹੋਏ ਕਹਿੰਦੇ ਹਨ ਕਿ “ਅਜਬ ਪ੍ਰੇਮ ਦੀ ਗਜਬ ਕਹਾਣੀ ਦੀ ਸੱਭ ਤੋਂ ਵੱਡੀ ਖਾਸੀਅਤ ਕੈਟਰੀਨਾ ਕੈਫ ਹੈ। ਉਹ ਏਡੀ ਵੱਡੀ ਸਟਾਰ ਹੋਣ ਦੇ ਬਾਵਜੂਦ ਵੀ ਸੈਟ ਤੇ ਕੋਈ ਨਖਰਾ ਨਹੀਂ ਕਰਦੀ।
ਪ੍ਰਕਾਸ਼ ਝਾਅ ਦੀ ਫਿਲਮ ਵਿਚ ਕੈਟਰੀਨਾ ਬਿਨਾਂ ਮੇਕਅਪ ਤੋਂ ਕੰਮ ਕਰ ਰਹੀ ਹੈ। ਉਹ ਕੈਟਰੀਨਾ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹਨ। “ ਦੇ ਦਨਾ ਦਨ” ਦੇ ਨਿਰਮਾਤਾ ਰਤਨ ਜੈਨ ਉਸਦੀ ਤਰੀਫ ਕਰਦੇ ਹੋਏ ਕਹਿੰਦੇ ਹਨ ਕਿ ਕੈਟਰੀਨਾ ਹਰ ਸ਼ਾਟ ਲਈ ਖੂਬ ਮਿਹਨਤ ਕਰਦੀ ਹੈ। ਕੈਟਰੀਨਾ ਦੀ ਅਦਾਕਾਰੀ ਦਿਨ ਬਦਿਨ ਨਿਖਰਦੀ ਜਾ ਰਹੀ ਹੈ।