ਲੰਡਨ – ਬਾਲੀਵੁਡ ਅਦਾਕਾਰਾ ਮਲਿਕਾ ਸਹਿਰਾਵਤ ਹੁਣ ਡੇਵਿਡ ਬੇਕਹਿਮ, ਵਿਕਟੋਰੀਆ ਬੇਕਹਿਮ ਅਤੇ ਪੈਰਿਸ ਹਿਲਟਨ ਦੇ ਨਾਲ ਗਿਨੀ ਜਾ ਰਹੀ ਹੈ। ਹਾਲੀਵੁਡ ਵਿਚ ਇਕ ਮਿਲਕ ਸ਼ੇਕ ਦਾ ਨਾਂ ਉਸਦੇ ਨਾਂ ਤੇ ਰੱਖਿਆ ਗਿਆ ਹੈ।
ਮਲਿਕਾ ਵੈਸਟ ਹਾਲੀਵੁਡ ਵਿਚ “ ਮਿਲੀਅਨਜ਼ ਆਫ ਮਿਲਕਸ਼ੇਕਸ” ਤੇ ਗਈ ਅਤੇ ਆਪਣੇ ਹੀ ਨਾਂ ਦੇ ਸ਼ੇਕ ਦਾ ਅਨੰਦ ਮਾਣਿਆ। “ ਮਲਿਕਾ ਸ਼ੇਕ” ਵਿਚ ਬਲੂਬੈਰੀ, ਬਲੈਕਬੈਰੀ, ਸਟਰਾਬਰੀ, ਚਾਕਲੇਟ ਸਾਸ ਅਤੇ ਵੀਪਡ ਕਰੀਮ ਵਰਗੇ ਫਲੇਵਰ ਉਪਲੱਭਦ ਹਨ। ਮਲਿਕਾ ਨੇ ਚੈਰੀ ਅਤੇ ਬਨਾਨਾ ਦੇ ਨਾਲ ਸ਼ੇਕ ਬਣਾ ਕੇ ਵਿਖਾਇਆ ਅਤੇ ਪੱਛਮੀ ਮੀਡੀਆ ਨੇ ਉਸਦੀਆਂ ਖੂਬ ਤਸਵੀਰਾਂ ਉਤਾਰੀਆਂ।