ਅੰਮ੍ਰਿਤਸਰ – ਸ੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਅਮ੍ਰਿਤਸਰ ਲੋਕ ਸਭਾ ਸੀਟ ਲਈ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ: ਨਵਜੋਤ ਸਿੰਘ ਸਿੱਧੂ ਦੇ ਨਾਮਜਦਗੀ ਕਾਜ਼ਗ ਦਾਖਲ ਕਰਨ ਲਈ ਜਾਣ ਤੋਂ ਪਹਿਲਾਂ ਹਲਕਾ ਮਜੀਠਾ ਵਾਸੀਆਂ ਦੀ ਇਕ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਦੌਰਾਨ ਮੈਬਰ ਰਾਜ ਸਭਾ ਸ: ਰਾਜਮਹਿੰਦਰ ਸਿੰਘ ਮਜੀਠਾ, ਸਾਬਕਾ ਵਿਧਾਇਕ ਸ: ਰਣਜੀਤ ਸਿੰਘ ਵਰਿਆਮ ਨੰਗਲ, ਮੈਬਰ ਸ੍ਰੋਮਣੀ ਕਮੇਟੀ ਸ: ਸੰਤੋਖ ਸਿੰਘ ਸਮਰਾ, ਹਰਭਜਨ ਸਿੰਘ ਸਪਾਰੀਵਿੰਡ, ਕੁਲਬੀਰ ਸਿੰਘ ਮਤੇਵਾਲ, ਰਜਿੰਦਰ ਕੁਮਾਰ ਪੱਪੂ ਜੈਤੀਪੁਰ, ਸਲਵੰਤ ਸਿੰਘ ਸੇਠ, ਹਰਵਿੰਦਰ ਸਿੰਘ ਕੋਟਲਾ ਤੇ ਡਾ: ਤਰਸੇਮ ਸਿੰਘ ਸਿਆਲਕਾ ਦੀ ਮੌਜੂਦਗੀ ਵਿਚ ਹਲਕਾ ਮਜੀਠਾ ਵਲੋਂ ਸਿਧੂ ਦੀ ਜਿਤ ’ਚ ਸਭ ਤੋਂ ਵੱਧ ਯੋਗਦਾਨ ਪਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤੇ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚੋਣਾਂ ਉਪਰੰਤ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਕਾਂਗਰਸ ਦਾ ਵੀ ਨਾਮੋ ਨਿਸ਼ਾਨ ਮਿਟ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਣ ਕਾਰਨ ਕਾਂਗਰਸੀ ਉਮੀਦਵਾਰਾਂ ਤੋਂ ਕਿਤੇ ਅਗੇ ਚਲ ਰਹੇ ਹਨ। ਉਹਨਾਂ ਕਿਹਾ ਕਿ ਬਾਦਲ ਸਰਕਾਰ ਵਲੋਂ ਕਰਾਏ ਜਾਰਹੇ ਵਿਕਾਸ, ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਹੂਲਤਾਂ ਅਤੇ ਵਰਕਰਾਂ ਦੇ ਮਿਹਨਤ ਸਦਕਾ ਕਈ ਪਿੰਡਾਂ ਵਿਚ ਤਾਂ ਕਾਂਗਰਸ ਨੂੰ ਬੂੱਥ ਲਾਉਣ ਲਈ ਬੰਦੇ ਹੀ ਨਹੀਂ ਲੱਭ ਰਹੇ। ਉਹਨਾਂ ਕਿਹਾ ਕਿ ਲੋਕਾਂ ਨੇ ਸੱਚ ਤੇ ਝੂਠ ਨੂੰ ਸਮਝ ਲਿਆ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਤਿੰਨ ਸਾਲ ਬਾਕੀ ਹਨ ਤੇ ਇਸ ਸਮੇਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਲ ਨਾਲ ਰਾਜ ਦਾ ਅਜਿੇਹਾ ਵਿਕਾਸ ਕਰਾਇਆ ਜਾਵੇਗਾ ਕਿ ਭਵਿਖ ’ਚ ਕਾਂਗਰਸ ਪਾਰਟੀ ਲੋਕਾਂ ਤੋਂ ਵੋਟਾਂ ਮੰਗਣ ਦੇ ਕਾਬਲ ਨਹੀਂ ਰਹੇਗੀ। ਇਸ ਮੌਕੇ ਹੇਮਇੰਦਰ ਸਿੰਘ ਮਜੀਠਾ, ਬਾਬਾ ਰਾਮ ਸਿੰਘ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ੋਿਸੰਘ, ਸਰਵਨ ਸਿੰਘ ਧੁੰਨ, ਤਲਬੀਰ ਸਿੰਘ ਗਿੱਲ, ਕੁਲਦੀਪ ਸਿੰਘ ਕਥੂਨੰਗਲ, ਭਗਵੰਤ ਸਿੰਘ ਸਿਆਲਕਾ, ਆਲਮਬੀਰ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਗਗਨਦੀਪ ਸਿੰਘ ਭਕਨਾ, ਸੁਖਵਿੰਦਰ ਸਿੰਘ ਗੋਲਡੀ, ਸੁਰਿੰਦਰਪਾਲ ਸਿੰਘ ਗੋਕਲ, ਮੁਖਵਿੰਦਰ ਸਿੰਘ ਐਮ ਸੀ, ਅਮਰਜੀਤ ਸਿੰਘ ਮੀਤ ਪ੍ਰਧਾਨ,ਸਵਰਜੀਤ ਕੁਰਾਲੀਆ, ਮੁਨੀਮ, ਕੇਵਲ ਸਿੰਘ ਮਦੀਪੁਰ, ਨਿਰਮਲ ਸਿੰਘ ਨਾਗ, ਗੁਰਜਿੰਦਰ ਸਿੰਘ ਢਪਈਆਂ, ਸੁਖਦੀਪ ਸਿੰਘ ਸਿੱਧੂ, ਤਰਸੇਮ ਸਿੰਘ ਤਾਹਰਪੁਰ, ਮੇਜਰ ਸਿੰਘ ਬੁਲਾਰਾ, ਬਲਜੀਤ ਸਿੰਘ ਸਰਾਂ, ਸਤੀਸ਼ ਭੰਨੋਟ, ਲਾਟੀ ਨੰਬਰਦਾਰ, ਸੰਤ ਪ੍ਰਕਾਸ਼ ਸਿੰਘ, ਨਰਿੰਦਰ ਸਿੰਘ ਬਲ, ਮਲੂਕ ਸਿੰਘ ਫਤੂਭੀਲਾ, ਹੈਪੀ ਮਾਨ, ਹਰਜੀਤ ਸਿੰਘ ਭੋਆ, ਸ਼ੀਤਲ ਸਿੰਘ ਭੋਆ, ਰੇਸ਼ਮ ਸਿੰਘ ਬਥੂਚੱਕ, ਬਲਦੇਵ ਸਿੰਘ ਮੀਆਂ ਪੰਧੇਰ, ਡਾ: ਅਵਤਾਰ ਸਿੰਘ, ਅਜੀਤ ਸਿੰਘ ਕੋਟਲੀ, ਹਰਜੀਤ ਸਿੰਘ ਖੈੜੇ, ਮਨਜੀਤ ਸਿੰਘ ਮਾਂਗਾਸਰਾਂ, ਆਸਦੀਪ ਸਿੰਘ, ਜਸਬੀਰ ਸਿੰਘ ਹਦਾਇਦਪੁਰ, ਸੁਖਾ ਭਲਰ, ਬੱਬੀ ਭੰਗਵਾਂ, ਲਾਟੀ ਟਾਹਲੀ ਸਾਹਿਬ, ਮਨਜੀਤ ਸਿੰਘ ਸਹਿਜਾਦਾ, ਪ੍ਰਭਦਿਆਲ ਪੰਨਵਾਂ, ਹਰਪਾਲ ਸਿੰਘ ਕੋਟਲੀ, ਹਰਕੀਰਤ ਸਿੰਘ ਸ਼ਹੀਦ, ਨਥਾ ਸਿੰਘ ਨਾਗ, ਬਲਬੀਰ ਸਿੰਘ ਨਾਗ, ਨਿਰਮਲ ਸਿੰਘ ਪਾਖਰਪੁਰਾ, ਅਮਰਜੀਤ ਸਿੰਘ ਦਬੁਰਜੀ, ਕਰਮ ਸਿੰਘ ਲਹਿਰਕਾ, ਸਕਤਰ ਸਿੰਘ ਕਾਦਰਾਬਾਦ, ਹਰਜੀਤ ਮਾਨ, ਸੁਚਾ ਸਿੰਘ ਰੂਪੋਵਾਲੀ, ਵਿਜੈ ਕੁਮਾਰ, ਨਿਸ਼ਾਨ ਸਿੰਘ ਸੋਹੀਆਂ, ਕੁਲਵੰਤ ਸਿੰਘ ਮਦੀਪੁਰ, ਤਰਸੋਮ ਸਿੰਘ ਭੋਆ, ਬਚਿਤਰ ਸਿੰਘ ਬੱਗਾ, ਸਿਕੰਦਰ ਸਿੰਘ ਖਿਦੋਵਾਲੀ, ਹਰਨੇਕ ਸਿੰਘ ਕਲੇਰ, ਕਿਰਪਾਲ ਸਿੰਘ ਰਾਮਦਿਵਾਲੀ, ਗੁਰਮੀਤ ਸਿੰਘ ਮਤੇਵਾਲ, ਅਮਰੀਕ ਸਿੰਘ ੳਦੋਕੇ, ਰਣਧੀਰ ਸਿੰਘ ਅਰਜਨ ਮੰਗਾ, ਧਰਮ ਕੌਰ ਮਹਿਮੂਦਪੁਰਾ, ਦਵਿੰਦਰ ਸਿੰਘ ਪੰਨਵਾਂ, ਚੈਚਲ ਸਿੰਘ ਚਾਮਕਾ, ਲਖਵਿੰਦਰ ਸਿੰਘ ਹਰੀਆਂ, ਮਲਕੀਤ ਸਿੰਘ, ਸਤਨਾਮ ਸਿੰਘ ਅਬਦਾਲ, ਮਲਕ ਸਿੰਘ ਫਤੂਭੀਲਾ, ਗੁਰਮੇਜ ਸਿੰਘ ਹਰੀਆਂ, ਮਾਲਤੂ ਹਰੀਆਂ, ਰਾਮਲਾਲ ਗਾਲੋਵਾਲੀ ਵੀ ਮੌਜੂਦ ਸਨ।
ਚੋਣਾਂ ਤੋਂ ਬਾਅਦ ਕੈਪਟਨ ਦੇ ਨਾਲ ਨਾਲ ਕਾਂਗਰਸ ਦਾ ਵੀ ਨਾਮੋ ਨਿਸ਼ਾਨ ਮਿਟ ਜਾਵੇਗਾ- ਮਜੀਠੀਆ
This entry was posted in ਪੰਜਾਬ.