ਅਜ਼ਾਦ ਹਿੰਦ ਫੌਜ ਵਿਚੋਂ 1942 ਤੋਂ 1945 ਤੱਕ ਦੂਸਰੀ ਸੰਸਾਰ ਜੰਗ ਵੇਲੇ 20,000 ਫੌਜ਼ੀਆ ਨੂੰ ਜਪਾਨ ਵਲੋਂ ਜੰਗੀ ਕੈਦੀ ਬਣਾ ਕੇ ਨਿਊ ਗਿੰਨੀ ਦੇ ਸੰਘਣੇ ਅਤੇ ਭਿਆਨਕ ਜੰਗਲਾਂ ਵਿਚ ਸੁੱਟ ਦਿਤਾ ਸੀ । ਜਿੰਨਾਂ ਵਿਚੋਂ ਮਸਾ 8% ਹੀ ਜਿਊਦੇਂ ਬਚੇ ਸਨ। ਇਸ ਦੁਖਦਾਈ ਕਾਂਡ ਨੂੰ ਅੱਜ ਤੱਕ ਫੌਜ਼ ਜਾਂ ਕਿਸੇ ਵੀ ਸੰਸਥਾ ਵੱਲੋਂ ਅਣਗੌਲਿਆਂ ਹੀ ਰੱਖਿਆ ਗਿਆ ਹੈ। ਹੁਣ ਸਿੱਖ ਫੌਜ਼ਾਂ ਦੇ ਇਤਿਹਾਸਕ ਲੇਖਕ ਅਜਾਇਬ ਸਿੰਘ ਸਰਾਂ (ਅਜਾਇਬ ਟੱਲੇਵਾਲੀਆਂ ) ਨੇ ਖੋਜ ਕਰਨ ਦਾ ਬੀੜਾ ਚੁੱਕਿਆਂ ਹੈ। ਤਾਂ ਕਿ ਉਹਨਾ ਦੀ ਕੁਰਬਾਨੀਆਂ ਤੇ ਖੋਜ ਕਾਰਜ (ਪੁਸਤਕ ਅਤੇ ਡਾਕੂਮੈਂਟਰੀ ਫਿਲਮ) ਬਣਾਈ ਜਾਵੇ। ਇਸ ਖੋਜ ਲਈ ਅਜਾਇਬ ਸਿੰਘ ਸਰਾਂ 26 ਅਪਰੈਲ ਤੋਂ 4 ਮਈ ਤੱਕ ਯੂ. ਕੇ. ਦੇ ਦੌਰੇ ‘ਤੇ ਆ ਰਹੇ ਹਨ। ਇਹ ਸਾਰਿਆਂ ਅੱਗੇ ਅਪੀਲ ਹੈ ਕਿ ਯੂਰਪ ਵਿਚ ਕੋਈ ਵੀ ਅਜਿਹੇ ਜੰਗੀ ਕੈਦੀ ਨੂੰ ਜਾਣਦਾ ਹੋਵੇ ਜਾਂ ਉਸ ਪ੍ਰਤੀ ਕੋਈ ਜਾਣਕਾਰੀ ਰੱਖਦਾ ਹੋਵੇ ਤਾਂ ਅਜਾੲਬਿ ਸਿੰਘ ਸਰਾਂ ਨਾਲ 26 ਅਪਰੈਲ ਤੋਂ 4 ਮਈ ਤੱਕ ਯੂ. ਕੇ. ਵਿਚ ਟੈਲੀਫੋਨ ਨਬੰਰ 07940 054 616 ਅਤੇ ਬਾਅਦ ਵਿਚ ਕੈਨੇਡਾ ਦੇ 647-273-9898 ਨਬੰਰ ਤੇ ਸੰਪਰਕ ਕੀਤਾ ਜਾ ਸਕਦਾ ਹੈ, ਜਾਂ ਫਿਰ ਈ-ਮੇਲ ਤੇ ਜਾਣਕਾਰੀ ਭੇਜੀ ਜਾ ਸਕਦੀ ਹੈ ਈ ਮੇਲ:- ਅਜਅਬਿਸਰਅਨ੍ਹੋਟਮਅਲਿ।ਚੋਮ