ਮੁੰਬਈ- ਆਸਕਰ ਵਿਜੈਤਾ ਸਲਮਡੌਗ ਮਿਲੀਨੀਅਰ ਦੀ ਬਾਲ ਕਲਾਕਾਰ ਰਬੀਨਾ ਅਲੀ ਦੀ ਸਹਾਇਤਾ ਲਈ ਇਕ ਐਨਆਰਆਈ ਟਰੱਸਟ ਅੱਗੇ ਆਇਆ। ਦੋਹਾ ਵਿਚ ਰਹਿਣ ਵਾਲੇ ਇਕ ਐਨਆਰਆਈ ਨੇ ਰਬੀਨਾ, ਉਸਦੀ ਵਡੀ ਭੈਣ ਅਤੇ ਛੋਟੇ ਭਰਾ ਦੀ ਪੜਾਈ ਦਾ ਸਾਰਾ ਖਰਚ ਉਠਾਉਣ ਦੀ ਪੇਸ਼ਕਸ਼ ਕੀਤੀ ਹੈ।
ਮੀਡੀਆ ਵਿਚ ਰਬੀਨਾ ਦੇ ਪਿਤਾ ਵਲੋਂ ਉਸਨੂੰ ਵੇਚੇ ਜਾਣ ਬਾਰੇ ਚਰਚਾ ਤੇ ਗੌਰ ਕਰਦਿਆਂ ਹੋਇਆਂ ਐਨਆਰਆਈ ਅਬਦੁਲ ਰਹਿਮਾਨ ਵਾਨੂੰ ਉਸਦੇ ਘਰ ਗਏ ਅਤੇ ਉਸਦੇ ਪਰੀਵਾਰ ਨਾਲ ਗੱਲਬਾਤ ਕੀਤੀ।
ਅਬਦੁਲ ਰਹਿਮਾਨ ਨੇ ਦਸਿਆ ਕਿ “ ਅੰਜੂਮਨ ਇਤੇਹਾਦੁਲ ਮੁਸਤਕੀਮ ਦਾਭੋਲ” ਨਾਂ ਦਾ ਚੈਰੀਟੇਬਲ ਟਰਸੱਟ ਰੁਬੀਨਾ ਦੀ ਦੇਸ਼-ਵਿਦੇਸ਼ ਵਿਚ ਪੜ੍ਹਾਈ ਦਾ ਪੂਰਾ ਖਰਚ ਉਠਾਉਣ ਲਈ ਤਿਆਰ ਹੈ। ਰਬੀਨਾ ਦੇ ਘਰ ਆਉਣ ਤੋਂ ਬਾਅਦ ਉਸਨੂੰ ਪਤਾ ਚਲਿਆ ਕਿ ਉਸਦੀ ਇਕ ਵਡੀ ਭੈਣ ਅਤੇ ਇਕ ਛੋਟਾ ਭਰਾ ਵੀ ਹੈ। ਇਸ ਤੇ ਵਾਨੂੰ ਨੇ ਕਿਹਾ ਕਿ ਸਾਡਾ ਟਰਸੱਟ ਉਸਦੇ ਭਰਾ ਅਤੇ ਭੈਣ ਦੀ ਪੜ੍ਹਾਈ ਦਾ ਖਰਚ ਵੀ ਉਠਾਵੇਗਾ। ਵਾਨੂੰ ਨੇ ਕਿਹਾ ਕਿ ਸਾਡਾ ਟਰਸੱਟ ਬੱਚਿਆਂ ਨੂੰ ਸਿਖਿਆ ਮੁਹਈਆ ਕਰਵਾਉਣ ਲਈ ਕੰਮ ਕਰਦਾ ਰਹਿੰਦਾ ਹੈ।
ਜਿਕਰਯੋਗ ਹੈ ਕਿ ਹੁਣੇ ਜਿਹੇ ਇਹ ਅਫਵਾਹ ਵੀ ਫੈਲ ਗਈ ਸੀ ਕਿ ਰਬੀਨਾ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਗੱਲ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਉਸਦੇ ਖਿਲਾਫ ਕੋਈ ਕੇਸ ਹੀ ਦਰਜ ਨਹੀਂ ਹੈ ਤਾਂ ਗ੍ਰਿਫਤਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਸਬੂਤ ਨਹੀ ਹੈ ਕਿ ਰਬੀਨਾ ਨੂੰ ਵੇਚਣ ਦੀ ਕੋਸਿ਼ਸ਼ ਕੀਤੀ ਗਈ ਹੈ।