ਫਤਿਹਗੜ੍ਹ ਸਾਹਿਬ,:- ਸ: ਸਿਮਰਨਜੀਤ ਸਿੰਘ ਮਾਨ ਦੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ ਅਤੇ ਸਿੱਖਾਂ ਦੇ ਹੱਕ-ਹਕੂਕਾਂ ਦੀ ਰਖਵਾਲੀ ਲਈ ਅਤੇ ਘੱਟ ਗਿਣਤੀ ਕੌਮਾਂ ਨਾਲ ਹਿੰਦ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਉਠਾਉਣ ਵਾਲੇ ਮਨੁੱਖਤਾ ਪੱਖੀ ਉੱਦਮ ਅਤੇ ਕੌਮਾਂਤਰੀ ਪੱਧਰ ਉੱਤੇ ਆਰਗੇਨਾਈਜ਼ੇਸਨ ਆਫ ਇਸਲਾਮਿਕ ਕੰਟਰੀਜ਼ (ੌਰਗਅਨਡਿਅਟੋਿਨ ੋਾ ੀਸਲਅਮਚਿ ਛੋੁਨਰਇਸ) ਨਾਲ ਚੰਗੇ ਸੰਬੰਧ ਹੋਣ ਦੀ ਬਦੌਲਤ ਜੋ ਪਾਕਿਸਤਾਨੀ ਪ੍ਰੈਜ਼ੀਡੈਂਟ ਸ਼੍ਰੀ ਜ਼ਰਦਾਰੀ ਨੇ ਸਿੱਖ ਸ਼ਰਧਾਲੂ ਯਾਤਰੀਆਂ ਲਈ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਮੌਕੇ ਜੋ “ਮੁਫਤ ਬੱਸ ਸੇਵਾ ਸਫਰ” ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ ਤੇ ਸਮੁੱਚੀ ਸਿੱਖ ਕੌਮ ਦੇ ਬਿਨਾ ‘ਤੇ ਸ਼੍ਰੀ ਜ਼ਰਦਾਰੀ ਦਾ ਧੰਨਵਾਦ ਕੀਤਾ ਹੈ।
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋਂ ਕੌਮਾਂਤਰੀ ਨੀਤੀ ਅਧੀਨ ਪ੍ਰੈਸ ਲਈ ਜਾਰੀ ਕੀਤੇ ਗਏ ਬਿਆਨ ਵਿੱਚ ਪ੍ਰਗਟ ਕੀਤੇ।
ਸ: ਟਿਵਾਣਾ ਨੇ ਅੱਗੇ ਚੱਲ ਕੇ ਇਸ ਨੀਤੀ ਬਿਆਨ ਵਿੱਚ ਕਿਹਾ ਕਿ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਅਤੇ ਮੁਸਲਿਮ ਕੌਮ ਦੇ ਧਾਰਮਿਕ ਗ੍ਰੰਥ “ਸ਼੍ਰੀ ਕੁਰਾਨ ਸ਼ਰੀਫ” ਬਹੁਤੀਆਂ ਸਿੱਖਿਆਵਾਂ ਅਜਿਹੀਆਂ ਹਨ ਜੋ ਦੋਵਾਂ ਧਰਮਾਂ ਨਾਲ ਸੰਬੰਧਿਤ ਸ਼ਰਧਾਲੂਆਂ ਦੀ ਉੱਚੇ-ਸੁੱਚੇ ਇਖਲਾਕ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਕੌਮ ਉੱਤੇ ਕੋਈ ਭੀੜ ਪੈਣ ‘ਤੇ ਹਰ ਤਰਾ ਦੀ ਕੁਰਬਾਨੀ-ਤਿਆਗ ਕਰਨ ਦਾ ਸਾਨੂੰ ਉਚੇਚਾ ਸੰਦੇਸ਼ ਦਿੰਦੀਆਂ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸਿੱਖ ਕੌਮ ਦੇ ਜਰਨੈਲ ਅਤੇ ਕੌਮਾਂਤਰੀ ਪੱਧਰ ਦੀ ਅਗਾਂਹਵਧੂ ਸੋਚ ਰੱਖਣ ਵਾਲੇ ਸ: ਸਿਮਰਨਜੀਤ ਸਿੰਘ ਮਾਨ ਦੇ ਪਾਕਿਸਤਾਨ ਦੇ ਹੁਕਮਰਾਨਾਂ ਨਾਲ ਹਮੇਸ਼ ਸਦਭਾਵਨਾ ਭਰੇ ਸੰਬੰਧ ਕਾਇਮ ਰਹੇ ਹਨ। ਇਹਨਾਂ ਸੰਬੰਧਾਂ ਦੀ ਬਦੌਲਤ ਹੀ ਪਾਕਿਸਤਾਨ ਸਰਕਾਰ ਨੇ ਪਹਿਲੇ “ਅਨੰਦ ਮੈਰਿਜ ਐਕਟ” ਬਣਾ ਕੇ, ਉਥੋਂ ਦੇ ਗੁਰਧਾਮਾਂ ਦੇ ਪ੍ਰਬੰਧ ਵਿੱਚ ਸੁਧਾਰ ਲਿਆ ਕੇ ਅਤੇ ਸ਼੍ਰੀ ਨਨਕਾਣਾ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਸੋ ਏਕੜ ਦੇ ਖੇਤਰ ਵਿੱਚ ਕੌਮਾਂਤਰੀ ਯੂਨੀਵਰਸਿਟੀ ਕਾਇਮ ਕਰਕੇ ਸਿੱਖ ਕੌਮ ਨਾਲ ਆਪਣੀ ਦੋਸਤੀ ਤੇ ਪਿਆਰ ਦਾ ਪ੍ਰਤੱਖ ਸਬੂਤ ਦਿੱਤਾ ਹੈ। ਉੱਥੇ ਉਹਨਾਂ ਨੇ ਸਿੱਖ ਯਾਤਰੀਆਂ ਲਈ ਮੁਫਤ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਆਪਣੇ ਵਿਸ਼ਵਾਸ ਅਤੇ ਸ਼ਰਧਾ ਨੂੰ ਸਹੀ ਸਮੇਂ ਜ਼ਾਹਿਰ ਕਰਕੇ ਉਪਰੋਕਤ ਦੋਵਾਂ ਕੌਮਾਂ ਦੇ ਸੰਬੰਧਾਂ ਨੂੰ ਪਹਿਲੇ ਨਾਲੋਂ ਵੀ ਵਧੇਰੇ ਮਜ਼ਬੂਤੀ ਬਖਸੀ ਹੈ ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਸਵਾਗਤ ਕਰਦਾ ਹੈ।