ਵਿੱਚ ਭਰੇ ਦੀਵਾਨ ਦੇ ਆ ਸੱਚੇ ਸਤਿਗੁਰ ਹਨ ਫੁਰਮਾਉਦੇ,
ਕਰ ਲਾਲ ਨੇਤਰਾਂ ਨੂੰ ਹੱਥ ਵਿੱਚ ਫੜ ਸ਼ਮਸ਼ੀਰ ਹਿਲਾਉਦੇ,
ਇਸ ਲਹੂ ਦੀ ਪਿਆਸੀ ਦੀ ਕੋਈ ਆ ਕੇ ਪਿਆਸ ਬੁਝਾਵੋ।
ਲੋੜ ਇੱਕ ਸਿਰ————————।
ਮੁਖ ਦੱਗਦਾ ਸੀ ਅੱਗ ਵਾਗੂੰ ਅਤੇ ਤੇਗ ਮਾਰੇ ਚਮਕਾਰੇ ,
ਸੁਣ ਬੋਲ ਸਤਿਗੁਰਾਂ ਦਾ ਵਰਤੀ ਚੁੱਪ ਦੀਵਾਨ ਚ ਸਾਰੇ,
ਸਿਰ ਰੱਖ ਕੇ ਤਲੀ ਉਤੇ ਕੋਈ ਆ ਕੇ ਭੇਂਟ ਚੜਾਵੋ।
ਲੋੜ ੱਿੲਕ ਸਿਰ———————।
ਬੈਠੀ ਵਿੱਚ ਹੈਰਾਨੀ ਦੇ ਤੱਕ ਸਤਿਗੁਰਾਂ ਵੱਲੀ ਸੰਗਤ,
ਦੁੱਧ ਪੀਣੇ ਮਜਨੂੰਆਂ ਦੇ ਉਡਗੀ ਚੇਹਰੇ ਉਤੋ ਰੰਗਤ,
ਘਰ ਨਾਨਕ ਗੁਰੂ ਦੇ ਦਾ ਕੋਈ ਗੋਲਾ ਬਣ ਦਿਖਲਾਵੋ।
ਲੋੜ ਇੱਕ ਸਿਰ ——————–।
ਬੜ ਘੋਰਨੇ ਗਿੱਦੜ ਦੇ ਸ਼ੇਰ ਵੀ ਗਿੱਦੜ ਬਣਿਆ ਫਿਰਦਾ,
ਅੱਜ ਕਰਨਾਂ ਪੂਰਾ ਮੈ ਆਖਿਆ ਗੁਰੂ ਨਾਨਕ ਦਾ ਚਿਰਦਾ ,
ਉਸਾਰੀ ਕਰਨੀ ਮਹਿਲ ਦੀ ਮੈ ਆਕੇ ਥੰਮ ਕੋਈ ਬਣ ਜਾਵੋ।
ਲੋੜ ਇੱਕ ਸਿਰ————————।
ਘੜੀ ਐਹੋ ਜਿਹੀ ਤਾਂ ਸਿੱਖੋ ਕਰਮਾਂ ਵਾਲਿਆਂ ‘ਤੇ ਆਵੇ,
ਲੋਹਾ ਘੱਸ ਕੇ ਪਾਰਸ ਤੇ ਕਹਿੰਦੇ ਹਨ ਸੋਨਾਂ ਬਣ ਜਾਵੇ,
ਅੱਜ ਡਲੀ ਪੱਥਰ ਦੀ ਕੋਈ ਹਰਿਾ ਬਣ ਕੇ ਰੂਪ ਵਟਾਵੋ।
ਲੋੜ ਇੱਕ ਸਿਰ———————-।
ਸਿਰ ਦਿੰਦਾ ਕਿਸੇ ਲਈ ਜੋ ਉਹਦੀ ਮੱਦਦ ਹੈ ਗੁਰੂ ਕਰਦਾ,
ਰਹਿੰਦਾ ਸਦੀਆਂ ਤੱਕ ਜਿਉਦਾ ਉਹ ਮਰਕੇ ਵੀ ਨਾ ਮਰਦਾ,
ਅੱਜ ਕਲਮ ਸਿੱਧੂ ਦੀ ਦਾ ਕੋਈ ਸਿਰਲੇਖ ਤੁਸੀ ਬਣ ਜਾਵੋ।
ਲੋੜ ਇੱਕ ਸਿਰ————————।