ਕੋਲਕਤਾ- ਰਾਹੁਲ ਗਾਂਧੀ ਨੇ ਕੋਲਕਤਾ ਵਿਚ ਇਕ ਇੰਟਰਵਿਯੂ ਦੌਰਾਨ ਕਿਹਾ ਕਿ ਉਹ ਅਜੇ ਪ੍ਰਧਾਨਮੰਤਰੀ ਨਹੀਂ ਬਣਨਾ ਚਾਹੁੰਦੇ ਕਿਉਂਕਿ ਅਜੇ ਉਨ੍ਹਾਂ ਨੂੰ ਜਿਆਦਾ ਅਨੁਭਵ ਨਹੀਂ ਹੈ। ਇਸ ਸਮੇਂ ਉਹ ਜਿਆਦਾ ਧਿਆਨ ਪਾਰਟੀ ਤੇ ਦੇਣਾ ਚਾਹੁੰਦੇ ਹਨ। ਰਾਹੁਲ ਨੇ ਬਾਬਰੀ ਮਸਜਿਦ ਦੇ ਸਬੰਧ ਵਿਚ ਬੋਲਦੇ ਹੋਏ ਕਿਹਾ ਕਿ ਭਾਜਪਾ ਦੀ ਰਾਜਨੀਤੀ ਨੇ ਬਾਬਰੀ ਮਸਜਿਦ ਨੂੰ ਢਹਿਢੇਰੀ ਕੀਤਾ। ਲੋਕਾਂ ਨੂੰ ਵੰਡਣ ਦੀ ਨੀਤੀ ਦੇ ਤਹਿਤ ਇਹ ਸੱਭ ਕੁਝ ਕੀਤਾ ਗਿਆ। ਰਾਹੁਲ ਗਾਂਧੀ ਪਹਿਲਾਂ ਵੀ ਕਈ ਵਾਰ ਇਹ ਕਹਿ ਚੁਕੇ ਹਨ ਕਿ ਉਹ ਪ੍ਰਧਾਨਮੰਤਰੀ ਪਦ ਦੇ ਉਮੀਦਵਾਰ ਨਹੀਂ ਹਨ। ਡਾ: ਮਨਮੋਹਨ ਸਿੰਘ ਹੀ ਪ੍ਰਧਾਨਮੰਤਰੀ ਪਦ ਦੇ ਯੋਗ ਉਮੀਦਵਾਰ ਹਨ।