ਇਸਲਾਮਾਬਾਦ- ਪਾਕਿਸਤਾਨ ਦੀ ਸੈਨਾ ਦੇ ਇਕ ਬੁਲਾਰੇ ਵਲੋਂ ਦਸਿਆ ਗਿਆ ਹੈ ਕਿ ਅਤਵਾਦੀਆਂ ਦੇ ਟਿਕਾਣਿਆਂ ਤੇ ਹੈਲੀਕਾਪਟਰ ਰਾਹੀਂ ਗੋਲਾਬਾਰੀ ਕੀਤੀ ਜਾ ਰਹੀ ਹੈ। ਦੀਰ ਜਿਲ੍ਹੇ ਵਿਚ ਟੈਂਕਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਬੁਲਾਰੇ ਅਨੁਸਾਰ ਕਈ ਅਤਵਾਦੀ ਮਾਰੇ ਗਏ ਹਨ। ਇਹ ਇਲਾਕਾ ਸਵਾਤ ਘਾਟੀ ਦੇ ਪੱਛਮ ਵਲ ਹੈ, ਜਿਥੇ ਤਾਲਿਬਾਨ ਅਤੇ ਸਰਕਾਰ ਵਿਚਕਾਰ ਸ਼ਰੀਅਤ ਕਨੂੰਨ ਸਬੰਧੀ ਸਮਝੌਤਾ ਹੋਇਆ ਸੀ।
ਸਰਕਾਰ ਅਤੇ ਤਾਲਿਬਾਨ ਵਿਚ ਸਮਝੌਤੇ ਦੇ ਬਾਵਜੂਦ ਉਥੇ ਅਤਵਾਦੀ ਸਰਗਰਮੀਆਂ ਜਾਰੀ ਹਨ ਅਤੇ ਉਹ ਬੁਨੇਰ ਤਕ ਪਹੁੰਚ ਗਏ ਸਨ। ਹੁਣੇ ਜਿਹੇ ਤਾਲਿਬਾਨ ਨੂੰ ਬੁਨੇਰ ਤੋਂ ਪਿੱਛੇ ਧਕ ਦਿਤਾ ਗਿਆ ਹੈ। ਇਕ ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਸੈਨਾ ਅਤਵਾਦੀਆਂ ਨੂੰ ਖਤਮ ਕਰਨ ਲਈ ਵਚਨ-ਬਧ ਹੈ ਪਰ ਸਵਾਤ ਘਾਟੀ ਵਿਚ ਸ਼ਾਂਤੀ ਸਮਝੌਤਾ ਜਾਰੀ ਰਹੇਗਾ। ਪਿਛਲੇ ਦਿਨੀ ਅਮਰੀਕਾ ਨੇ ਵੀ ਤਾਲਿਬਾਨ ਦੇ ਵਧਦੇ ਖਤਰੇ ਤੇ ਚਿੰਤਾ ਜਾਹਿਰ ਕੀਤੀ ਸੀ ਅਤੇ ਅਮਰੀਕੀ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਪਾਕਿਸਤਾਨ ਦੀ ਸਥਿਤੀ ਨੂੰ ਖਤਰਨਾਕ ਦਸਿਆ ਸੀ।
ਪਾਕਿਸਤਾਨ ਵਿਚ ਸੈਨਾ ਵਲੋਂ ਤਾਲਿਬਾਨ ਵਿਰੁਧ ਜੰਗ ਸ਼ੁਰੂ
This entry was posted in ਅੰਤਰਰਾਸ਼ਟਰੀ.