ਲੁਧਿਆਣਾ – ਲੁਧਿਆਣਾ ਪਾਰਲੀਮਾਨੀ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਯੂਥ ਅਕਾਲੀ ਦਲ ਵੱਲੋਂ ਪ੍ਰੇਮ ਨਗਰ ਸਥਿਤ ਡੋਰ ਟੂ ਡੋਰ ਮੁਹਿੰਮ ਚਲਾਈ ਗਈ। ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਸਕੱਤਰ ਜਨਰਲ ਬਲਜੀਤ ਸਿੰਘ ਛਤਵਾਲ, ਸੋਨੀ ਗਾਲਿਬ ਅਤੇ ਸਿਮਰਜੀਤ ਸਿੰਘ ਢਿੱਲੋਂ ਅਤੇ ਹੋਰ ਵਰਕਰਾਂ ਨੇ ਘਰ ਘਰ ਜਾ ਕੇ ਅਕਾਲੀ ਭਾਜਪਾ ਗੱਠਜੋੜ ਲਈ ਵੋਟ ਮੰਗੇ।
ਇਸ ਮੌਕੇ ਛਤਵਾਲ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਵਿਕਾਸ ਅਤੇ ਭਵਿੱਖ ਦੀਆਂ ਯੋਜਨਾਵਾਂ ਦੇ ਬਲ ਤੇ ਲੋਕਾਂ ਤੋਂ ਵੋਟ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਵਰ੍ਹਿਆਂ ਵਿੱਚ ਮਹਾਂਨਗਰ ਲੁਧਿਆਣਾ ਦਾ ਕਾਇਆ ਕਲਪ ਹੋਇਆ ਹੈ ਅਤੇ ਕਈ ਮਲਟੀਨੈਸ਼ਨਲ ਕੰਪਨੀਆਂ ਨੇ ਲੁਧਿਆਣਾ ਵਿਖੇ ਆਪਣੇ ਪੈਰ ਪਸਾਰੇ ਹਨ। ਇਸ ਤੋਂ ਇਲਾਵਾ ਲੁਧਿਆਣਾ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਕਈ ਫਲਾਈਔਵਰਾਂ ਅਤੇ ਫੌਰਲੇਨ ਸੜਕਾਂ ਦਾ ਨਿਰਮਾਣ ਜਾਰੀ ਹੈ। ਇਸ ਲਈ ਪੰਜਾਬ ਸਰਕਾਰ ਕਾਫ਼ੀ ਗੰਭੀਰ ਹੈ।
ਉਨ੍ਹਾਂ ਕਾਂਗਰਸ ਤੇ ਹਮਲਾ ਕਰਦਿਆਂ ਕਿਹਾ ਕਿ ਅਖੀਰ ਕਾਂਗਰਸ ਆਲਾਕਮਾਨ ਨੂੰ ਲੁਧਿਆਣਾ ਪਾਰਲੀਮਾਨੀ ਸੀਟ ਲਈ ਕੋਈ ਸਥਾਨਿਕ ਨੇਤਾ ਕਿਉਂ ਨਹੀਂ ਮਿਲਿਆ? ਕਿਉਂ ਮੁਨੀਸ਼ ਤਿਵਾੜੀ ਨੂੰ ਲੁਧਿਆਣਾ ਵਿੱਚ ਪੈਰਾਸ਼ੂਟ ਰਾਹੀਂ ਉਤਾਰਿਆ ਗਿਆ ਹੈ? ਅਤੇ 16 ਮਈ ਨੂੰ ਇਹ ਕਾਂਗਰਸ ਉਮੀਦਵਾਰ ਦਿੱਲੀ ਨੱਸ ਜਾਵੇਗਾ। ਇਸ ਮੌਕੇ ਡੋਰ ਟੂ ਡੋਰ ਮੁਹਿੰਮ ਵਿੱਚ ਜੱਥੇਦਾਰ ਤੀਰਥ ਸਿੰਘ, ਜੱਥੇਦਰ ਮੁਹਿੰਦਰ ਸਿੰਘ ਮੁਖੀ, ਰਵਿੰਦਰਪਾਲ ਸਿੰਘ ਖ਼ਾਲਸਾ, ਅਮਰਜੀਤ ਸਿੰਘ ਮਦਾਨ, ਕੌਂਸਲਰ ਲਕਸ਼ਮੀ ਦੇਵੀ, ਨਾਗਰ ਮੱਲ, ਰਿੰਕੂ ਭੰਡਾਰੀ, ਮਹਿੰਦਰ ਖਤਰੀ, ਵਿੱਕੀ ਖਾਲਸਾ, ਤੇਜਿੰਦਰ ਸਿੰਘ, ਰਾਜੂ ਸਿੰਗਲਾ, ਸੰਨੀ ਬਿੰਦਰਾ ਅਤੇ ਮਹਿੰਦਰ ਅਗਰਵਾਲ ਨੇ ਖ਼ਾਸ ਤੌਰ ਤੇ ਭੂਮਿਕਾ ਨਿਭਾਈ।