ਇਸ ਦੁਨੀਆ ਵਿਚ ਜਦ ਸੀ ਮੈਂ ਆਇਆ,
ਰੱਲ ਸਬ ਨੇ ਸੀ ਖੁਸ਼ੀ ਮਨਾਈ,
ਦੂਰੋਂ ਨੇੜੇ ਤੋਂ ਚਲ ਸਬ ਸੀ ਆਏ,
ਰੱਲ ਸਬ ਨੇ ਸੀ ਸ਼ਗਨ ਮਨਾਏ,
ਭੈਣ ਭਰਾ ਮਾਮੇ ਚਾਚੇ ਤੇ ਤਾਏ,
ਰੱਲ ਸਬ ਨੇ ਸੀ ਭੰਗੜੇ ਪਾਏ,
ਪਰ ਕਿਸੇ ਨੂੰ ਇਹ ਗਲ ਨਾ ਕਾਈ,
ਮੈਂ ਮਿੱਟੀ ਹਾਂ ਤੇ ਮਿੱਟੀ ਹੈ ਦੁਨੀਆ ਵਿਚ ਆਈ,
ਬਚਪਨ ਬੀਤਿਆ ਵਿਚ ਮੌਜ਼ ਦੇ,
ਹੱਸ ਖੇਡ ਕੇ ਸੀ ਦਿਨ ਬਿਤਾਏ,
ਰਜ਼ ਕੇ ਮਿਲਿਆ ਪਿਆਰ ਸੀ ਮੈਨੂੰ,
ਮਾਂ ਪਿਉ ਬਹੁਤੇ ਲਾਡ ਲੜਾਏ,
ਕਦੀ ਮਾਂ ਦੀ ਗੋਦੀ ਵਿਚ ਬਿਹਣਾ,
ਕਦੇ ਮਨ ਜਾਣਾ ਕਦੇ ਰੁੱਸ ਕੇ ਬਹਿਣਾ,
ਫਿਰ ਸੀ ਮਿੱਤਰੋ ਆਈ ਜਵਾਨੀ,
ਮੁਛ ਫੁੱਟੀ ਹੋਈ ਅੱਖ ਮਸਤਾਨੀ,
ਯਾਰਾਂ ਦੇ ਨਾਲ ਰੱਲ ਕੇ ਬਿਹਣਾ,
ਇਕ ਦੂਜੇ ਨਾਲ ਹੱਸ ਖੇਡ ਲੈਣਾ,
ਉੱਹ ਦਿਨ ਬਿਤਾਏ ਚੇਤੇ ਆਉਂਦੇ,
ਜੱਦ ਨਿਤ ਅਸੀਂ ਲੈੰਦੇ ਪੰਗੇ ਸੀ,
ਦਿਨ ਪਹਿਲਾਂ ਵਾਲੇ ਚੰਗੇ ਸੀ,
ਦਿਨ ਪਹਿਲਾ ਵਾਲੇ ਚੰਗੇ ਸੀ,
ਗਈ ਜੁਵਾਨੀ ਬੁਡਾਪਾ ਆਇਆ,
ਜੋ ਸੀ ਵਾਂਗ ਬਦਲੀ ਦੇ ਛਾਇਆ,
ਭੁੱਲ ਗਈ ਫਿਰ ਦੁਨਿਆ ਦਾਰੀ,
ਮੌਤ ਦੇ ਡਰ ਆਣ ਘੇਰਾ ਪਾਇਆ,
ਫਿਰ ਦਿਨ ਸੀ ਇਕ ਏਸਾ ਚੜਿਆ,
ਬੋਹੁਤਾ ਸੀ ਮੈਂ ਮੋਤ ਨਾਲ ਲੜਿਆ,
ਆਣ ਜਮਾਂ ਨੇ ਘੇਰਾ ਪਾਇਆ,
ਜਿਉਂਦੇ ਨੂੰ ਸੀ ਮਾਰ ਮੁਕਾਇਆ,
ਯਾਰਾਂ ਦੋਸਤਾਂ ਮੋਡੇ ਪਾਕੇ,
ਆਣ ਰਖਿਆ ਸ਼ਮਸ਼ਾਨ ਲਿਆਕੇ,
ਉੱਤੇ ਸੀ ਕੱਖ ਕਾਨੇ ਪਾਏ,
ਅਮਾ ਜਾਏ ਲਾਂਬੂ ਲਾਏ,
ਅੱਗ ਸੀ ਉੱਠੀ ਵਾਂਗ ਹਨੇਰੀ,
ਹੋਈ ਲੋਥ ਖਾਕ ਦੀ ਢੇਰੀ,
ਅੱਗ ਨੇ ਅਪਣਾ ਰੂਪ ਦਿਖਾਇਆ,
ਮਿੱਟੀ ਨੂੰ ਫਿਰ ਮਿੱਟੀ ਵਿਚ ਜਾ ਮਿਲਾਇਆ.
Ture..
Good work keep it up
True….
Good work keep itup