ਬਰੇਸ਼ੀਆ, ਇਟਲੀ (ਗੁਰਮੁਖ ਸਿੰਘ ਸਰਕਾਰੀਆ) – ਗੁਰਦਵਾਰਾ ਸਿੰਘ ਸਭਾ, ਫਲੇਰੋ (ਬਰੇਸ਼ੀਆ) ਵਲੋਂ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਠਵਾਂ ਵਿਸ਼ਾਲ ਨਗਰ ਕੀਰਤਨ ਸ਼ਿਵਾਲਕ ਪਹਾੜੀਆਂ ਵਰਗੀਆਂ ਪਹਾੜੀਆਂ ਦੇ ਪੈਰਾਂ ਵਿਚ ਘੁੱਗ ਵਸਦੇ ਬਰੇਸ਼ੀਆ ਸ਼ਹਿਰ ਵਿੱਚ ਸ਼ਾਨੋ ਸ਼ੌਕਤ ਨਾਲ ਕੱਢਿਆ ਗਿਆ। ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਇਟਲੀ ਤੋਂ ਇਲਾਵਾ ਯੌਰਪ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਹੁੰਮ-ਹੁੰਮਾ ਕੇ ਪਹੁੰਚੀਆਂ। 50 ਹਜਾਰ ਦੇ ਕਰੀਬ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਿਜਦਾ ਕੀਤਾ , ਪੁਲਿਸ ਨੂੰ ਸ਼ਹਿਰ ਵਿੱਚ ਟਰੈਫਿਕ ਕੰਟਰੋਲ ਕਰਨ ਲਈ ਵਿਸ਼ੇਸ਼ ਪ੍ਰਬੰਧ ਕਰਨੇ ਪਏ , ਪੁਲਿਸ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਸਿੱਖਾਂ ਵਲੋਂ ਸ਼ਾਤੀਪੂਰਵਕ ਕੱਢੇ ਗਏ ਇਸ ਨਗਰ ਕੀਰਤਨ ਤੋਂ ਪੁਲਿਸ ਅਧਿਕਾਰੀ ਪੂਰੇ ਖੁਸ਼ ਦਿਖਾਈ ਦਿੱਤੇ ਅਤੇ ਉਹਨਾਂ ਵਲੋਂ ਅੱਗੇ ਤੋਂ ਵੀ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ। ਪੂਰਾ ਬਰੇਸ਼ੀਆ ਸ਼ਹਿਰ ਨੀਲੀਆਂ ਪੀਲੀਆਂ ਦਸਤਾਰਾਂ ਤੇ ਖਾਲਸੀ ਰੰਗ ਦੀਆਂ ਖੱਟੀਆਂ ਝੰਡੀਆਂ ਨਾਲ ਰੰਗਿਆ ਦਿਖਾਈ ਦਿੱਤਾ, ਸ਼ਹਿਰ ਦੀ ਹਰੇਕ ਗਲੀ ਬਜ਼ਾਰ ਵਿੱਚ ਸੰਗਤਾਂ ਦੀ ਚਹਿਲ ਪਹਿਲ ਨਾਲ ਬਰੇਸ਼ੀਆ ਸ਼ਹਿਰ ਇਟਲੀ ਦਡ ਨਹੀਂ ਸਗੋਂ ਪੰਜਾਬ ਦਾ ਹੀ ਕੋਈ ਸ਼ਹਿਰ ਹੋਣ ਦਾ ਭੁਲੇਖਾ ਪਾ ਰਿਹਾ ਸੀ । ਬਾਅਦ ਦੁਪਿਹਰ ਬਰੇਸ਼ੀਆ ਦੇ ਸਟਰੀਟ ਕੋਰਸਿਕਾ ਤੋਂ ਸ਼ੁਰੂ ਹੋਏ ਇਸ ਨਗਰ ਕੀਰਤਨ ਦੀ ਅਗਵਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਪਿਆਰਿਆਂ ਨੇ ਕੀਤੀ ਅਤੇ ਬੋਲੋ ਸੋ ਨਿਹਾਲ ਦੇ ਜੈਕਾਰਿਆ ਦੀ ਗੂੰਜ ਵਿੱਚ ਨਗਰ ਕੀਰਤਨ ਨੇ ਆਪਣੀ ਮੰਜਿਲ ਵੱਲ ਚਾਲੇ ਪਾਏ।ਨਗਰ ਕੀਰਤਨ ਦੌਰਾਨ ਸੰਗਤਾਂ ਨੇ ਬੋਲੋ ਸੋ ਨਿਹਾਲ , ਪੰਥ ਤੇਰੇ ਦੀਆਂ ਗੂੰਜਾਂ ਪੈਂਦੀਆਂ ਰਹਿਣਗੀਆਂ ਆਦਿ ਜੈਕਾਰਿਆਂ ਨਾਲ ਬਰੇਸ਼ੀਆ ਗੁੰਜਾਂ ਦਿੱਤਾ। ਨਗਰ ਕੀਰਤਨ ਦੌਰਾਨ ਵੱਖ-ਵੱਖ ਸਟੇਜਾਂ ਤੋਂ ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲੇ, ਭਾਈ ਸਰੂਪ ਸਿੰਘ ਕੰਡਿਆਣਾ ਜੀ ਦਾ ਢਾਡੀ ਜਥਾ ਅਤੇ ਹੋਰ ਕੀਰਤਨੀ ਜਥਿਆਂ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਅਤੇ ਢਾਡੀ ਵਾਰਾਂ ਨਾਲ ਸਿੱਖ ਕੌਮ ਦਾ ਵਿਲੱਖਣ ਇਤਿਹਾਸ ਪੇਸ਼ ਕੀਤਾ । ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ, ਬਨਿਆਉਲੋ ਮੇਲਾ ਦੇ ਸਿੰਘਾਂ ਵਲੋਂ ਸਾਰਾ ਰਾਸਤਾ ਗਤਕੇ ਦੇ ਜੌਹਰ ਦਿਖਾਏ ਗਏ। ਰਾਸਤੇ ਵਿੱਚ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਸੇਵਾ ਸੁਸਾਇਟੀਆਂ ਵਲੋਂ ਲੰਗਰ ਅਤੇ ਹੋਰ ਖਾਣ ਪੀਣ ਦੇ ਸਟਾਲ ਲਗਾਏ ਗਏ ਸਨ। ਗੁਰੂ ਘਰ ਦੇ ਪ੍ਰਧਾਨ ਸ. ਨਿਸ਼ਾਨ ਸਿੰਘ ਸਰਪੰਚ ਅਤੇ ਸਾਬਕਾ ਪ੍ਰਧਾਨ ਸ. ਕੁਲਵਿੰਦਰ ਸਿੰਘ ਖਾਲਸਾ , ਭਾਈ ਪਰਮਜੀਤ ਸਿੰਘ ਕਰਮੋਨਾ ਆਪਣੇ ਸਮੂਹ ਸੇਵਾਦਾਰਾਂ ਸਮੇਤ ਪੂਰੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸਨ ।ਕੋਈ 6 ਕਿਲੋਮੀਟਰ ਦੀ ਪੈਦਲ ਯਾਤਰਾ ਉਪਰੰਤ ਇਹ ਨਗਰ ਕੀਰਤਨ ਆਪਣੇ ਆਖਰੀ ਪੜਾਅ ਤੇ ਪਹੁੰਚਿਆ ਜਿਥੇ ਹੈਲੀਕਾਪਟਰ ਵਲੋਂ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਡਲੀ ਗੱਡੀ ਉੱਪਰ ਫੁਲਾਂ ਦੀ ਵਰਖਾ ਕੀਤੀ ਗਈ। ਇਥੇ ਸਜਾਏ ਵਿਸ਼ੇਸ਼ ਦੀਵਾਨ ਦੌਰਾਨ ਜਥਿਆਂ ਨੇ ਸੰਗਤਾਂ ਨੂੰ ਫਿਰ ਗੁਰਬਾਨੀ ਰਾਹੀਂ ਨਿਹਾਲ ਕੀਤਾ,ਪ੍ਰਬੰਧਕਾਂ ਵਲੋਂ ਬਾਹਰੋਂ ਆਏ ਪਤਵੰਤੇ ਸੱਜਣਾਂ,ਗੁਰੂ ਘਰਾਂ ਦੀਆਂ ਕਮੇਟੀਆਂ ਦੇ ਅਹੁਦਟਦਾਰਾਂ, ਸ਼ਹਿਰ ਦੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਅਤੇ ਮੀਡੀਆ ਦੇ ਨੁਮਾਇੰਦਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਆਖਰੀ ਪੜਾਅ ਵਿੱਚ ਸੰਗਤਾਂ ਦੀ ਸਹੂਲਤ ਲਈ 26 ਗੁਰੂ ਕੇ ਲੰਗਰ, 3 ਪੀਜਾ ਸਟਾਲ ਅਤੇ 3 ਆਈਸ ਕਰੀਮ ਦੇ ਸਟਾਲ ਲਗਾਏ ਗਏ ਸਨ। ਅਰਦਾਸ ਉਪਰੰਤ ਨਗਰ ਕਰਿਤਨ ਦੀ ਸਮਾਪਤੀ ਕੀਤੀ ਗਈ।ਇਸ ਮੌਕੇ ਤੇ ਸੈਣੀ ਡੀ ਜੇ ਸਾਊਂਡ ਨੇ ਸਾਊਂਡ ਦੀ ਸੇਵਾ ਨਿਭਾਈ ਤੇ ਢੱਡਾ ਡਿਜੀਟਿਲ ਸਟੂੀਡੀਓ ਨੇ ਫਿਲਮਾਂਕਣ ਕੀਤਾ । ਯੋਰਪ ਦੀਆਂ ਸੰਗਤਾਂ ਵਾਸਤੇ ਵੀਨਸ ਟੀ.ਵੀ ਅਤੇ ਸਿੱਖ ਚੈਨਲ ਦੇ ਪ੍ਰੋਗਰਾਮ ਵਾਸਤੇ ਰਿਕਾਰਡਿੰਗ ਕੀਤੀ ਗਈ। ਇਸ ਅਵਸਰ ਤੇ ਹਾਜਿਰ ਵਿਸ਼ੇਸ਼ ਸ਼ਖਸ਼ੀਅਤਾਂ ਇਟਲੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਸੰਤੋਖ ਸਿੰਘ ਲਾਲੀ , ਐਮਿਚਿਉਰ ਕਬੱਡੀ ਫੈਡਰੇਸ਼ਨ ਯੌਰਪੀਅਨ ਦੇ ਪ੍ਰਧਾਨ ਸ੍ਰੀ ਅਨਿਲ ਕੁਮਾਰ ਸ਼ਰਮਾ , ਅਕਾਲੀ ਦਲ (ਬ), ਇਟਲੀ ਦੇ ਪ੍ਰਧਾਨ ਸ.ਨਛੱਤਰ ਸਿੰਘ ਸੁਧਾਰ , ਅਕਾਲੀ ਦਲ ਐੱਨ ਆਰ ਆਈ ਵਿੰਗ ਜਿਲ੍ਹਾ ਬਰੇਸ਼ੀਆ ਦੇ ਪ੍ਰਧਾਨ ਪ੍ਰਮਜੀਤ ਸਿੰਘ ਢਿੱਲੋਂ, ਸ੍ਰੀ ਰਾਜ ਕੁਮਾਰ ਸੱਲਾ, ਸੁਰਜੀਤ ਸਿੰਘ ਵਿਰਕ, ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆਂ ਗੋਰਾ ਬੁਲੋਵਾਲ , ਭਾਈ ਰਘਵੀਰ ਸਿੰਘ ਚੇਅਰਮੈਨ , ਭਾਈ ਲਾਲ ਸਿੰਘ ਸੁਰਤਾਪੁਰ,ਭਾਈ ਹਰਵੰਤ ਸਿੰਘ ਦਾਦੂਵਾਲ, ਸ.ਸਤਵਿੰਦਰ ਸਿੰਘ ਬਾਜਵਾ, ਭਾਈ ਪਿਛੌਰਾ ਸਿੰਘ ਮਾਨਤੋਵਾ, ਭਾਈ ਜਤਿੰਦਰ ਸਿੰਘ ਕਰੇਮੋਨਾ,ਭਾਈ ਸਤਨਾਮ ਸਿੰਘ ਸਨਜਵਾਨੀ, ਭਾਈ ਸਤਨਾਮ ਸਿੰਘ ਮੋਧਨਾ, ਭਾੲੂ ਜਤਿੰਦਰ ਸਿੰਘ ਵਿਸਕੁਵਾਤੋ , ਬਲਵੀਰ ਸਿੰਘ ਬਰੋਲਾ , ਬਿੱਲੂ ਮਨੈਰਬੀਓ , ਬਾਵਾ ਸਿੰਘ ਬਾਵਾ , ਕੁਲਵਿੰਦਰ ਸਿੰਘ ਮੋਧਨਾ , ਸੁਖਨਪ੍ਰੀਤ ਸਿੰਘ , ਸ.ਇੰਦਰਜੀਤ ਸਿੰਘ ਬਰੇਸ਼ੀਆ ਨਿਊਜ ਫਗਵਾੜਾ, ਸ.ਅਮਰੀਕ ਸਿੰਘ ਬਰੇਸ਼ੀਆ, ਸ.ਸੁਰਿੰਦਰਜੀਤ ਸਿੰਘ ਪੰਡੋਰੀ, ਸ. ਤਾਰ ਸਿੰਘ ਕਰੰਟ, ਸ.ਬਲਕਾਰ ਸਿੰਘ ਮਾਡੀ, ਡਾ.ਦਲਵੀਰ ਸਿੰਘ, ਸ.ਪਰਮਜੀਤ ਸਿਘ ਕਰੇਮੋਨਾ, ਸ.ਅਵਤਾਰ ਸਿੰਘ ਧਰਮੀ ਫੋਜੀ,ਸ.ਗੁਰਦੇਵ ਸਿਘ,ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ, ਬਰੇਸ਼ੀਆ ਦੇ ਪ੍ਰਧਾਨ ਸ.ਗੁਰਚਰਨ ਸਿੰਘ ਸਰਪੰਚ, ਸ.ਨਰਿੰਦਰ ਸਿੰਘ ਬੋਰਗੋ,ਸ.ਕਰਨੈਲ ਸਿੰਘ ਨੱਥੁ ਪੁਰ, ਪ੍ਰਮੋਟਰ ਸ.ਨਰਿੰਦਰਪਾਲ ਸਿੰਘ ਬਿੱਟੂ, ਸ.ਬਲਵੀਰ ਸਿੰਘ ਵਿਚੈਂਸਾ, ਸ.ਗੁਰਮੇਲ ਸਿੰਘ ਲੱਕੀ, ਸ.ਜਤਿੰਦਰ ਸਿੰਘ ਬਾਂਕਾ ਦੇ ਨਾਮ ਪ੍ਰਮੁੱਖ ਹਨ।