ਲੁਧਿਆਣਾ :- ਲੁਧਿਆਣਾ ਪਾਰਲੀਮਾਨੀ ਸੀਟ ਤੋਂ ਅਕਾਲੀ ਭਾਜਪਾ ਉਮੀਦਵਾਰ ਗੁਰਚਰਣ ਸਿੰਘ ਗਾਲਿਬ ਮਾਨਚੈਸਟਰ ਆਫ਼ ਇੰਡੀਆ ਅਰਥਾਤ ਲੁਧਿਆਣਾ ਨੂੰ ਸੁਪਨਿਆਂ ਦਾ ਸ਼ਹਿਰ ਬਨਾਉਣ ਲਈ ਤਿਆਰ ਹਨ, ਅਜਿਹਾ ਕਿਹਾ ਸੀਨੀਅਰ ਅਕਾਲੀ ਨੇਕਾ ਦਵਿੰਦਰ ਸਿੰਘ ਘੁੰਮਣ ਨੇ ਜੋ ਬੀਤੀ ਰਾਤ ਹੈਬੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਇੱਕ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸ. ਗਾਲਿਬ ਉਚੀ ਸੋਚ ਦੇ ਮਾਲਿਕ ਹਨ ਅਤੇ ਉਨ੍ਹਾਂ ਦੀ ਸੋਚ ਆਉਣ ਵਾਲੇ 20 ਵਰ੍ਹਿਆਂ ਤੇ ਆਧਾਰਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗਾਲਿਬ ਨੂੰ ਇਸ ਗੱਲ ਦਾ ਅਫ਼ਸੋਸ ਰਹੇਗਾ ਕਿ ਕਾਂਗਰਸ ਐਮ.ਪੀ. ਹੁੰਦੇ ਹੋਏ ਕੇਂਦਰ ਤੋਂ ਕਰੋੜਾਂ ਰੁਪਏ ਲੁਧਿਆਣਾ ਦੇ ਵਿਕਾਸ ਲਈ ਲੈਕੇ ਆਏ ਪਰ ਕਾਂਗਰਸ ਦੇ ਵੱਡੇ ਵੱਡੇ ਮਗਰਮੱਛਾਂ ਨੇ ਸਾਰਾ ਪੈਸਾ ਹੜਪ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਗਾਲਿਬ ਇਸ ਵਾਰ ਜੇਤੂ ਬਣ ਕੇ ਪਾਰਲੀਮੈਂਟ ਵਿੱਚ ਜਾਂਦੇ ਹਨ ਤਾਂ ਉਹ ਲੁਧਿਆਣਾ ਲਈ ਉਹ ਵਿਕਾਸ ਪ੍ਰਾਜੈਕਟ ਲੈ ਕੇ ਆਉਣਗੇ ਜਿਸ ਬਾਰੇ ਲੋਕਾਂ ਨੇ ਸੁਪਨੇ ਵਿਚ ਹੀ ਸੋਚਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਉਮੀਦਵਾਰ ਮੁਨੀਸ਼ ਤਿਵਾੜੀ ਪੰਜਾਬ ਵਿੱਚ ਰਾਜਨੀਤੀ ਵਿੱਚ ਬਿਲਕੁਲ ਅਨੁਭਵਹੀਨ ਹੈ। ਦੂਜੇ ਪਾਸੇ ਗੁਰਚਰਨ ਸਿੰਘ ਗਾਲਿਬ ਦੀ ਜਿੰਨੀ ਉਮਰ ਹੈ ਮੁਨੀਸ਼ ਤਿਵਾੜੀ ਦੀ ਉਮਰ ਦਾ ਉਨ੍ਹਾਂ ਨੂੰ ਰਾਜਨੀਤਿਕ ਅਨੁਭਵ ਹੈ।
ਬੈਠਕ ਵਿੱਚ ਸੀਨਅਰ ਅਕਾਲੀ ਨੇਤਾ ਅਮਰਜੀਤ ਸਿੰਘ, ਮਲਕੀਤ ਸਿੰਘ, ਰਾਜਿੰਦਰ ਸਿੰਘ, ਤਿਲਕ ਰਾਜ ਸ਼ਰਮਾ, ਨੇਕੀ ਰਾਮ ਰਾਜਪੂਤ, ਵਿਪਨ ਖ਼ਾਲਸਾ, ਮਹਿੰਦਰ ਸਿੰਘ ਸ਼ੰਟੀ, ਵਿਪਨ ਠਾਕੁਰ, ਚਰਨਜੀਤ ਸਿੰਘ ਅਤੇ ਜਸਵਿੰਦਰ ਸਿੰਘ ਮੱਲੀ ਖ਼ਾਸ ਤੌਰ ਤੇ ਸ਼ਾਮਿਲ ਹੋਏ।