ਪੈਰਿਸ (ਸੁਖਵੀਰ ਸਿੰਘ ਸੰਧੂ) -ਇਥੋਂ ਦੇ ਵਦੇਸ਼ੀਆਂ ਦੇ ਗੜ੍ਹ ਵਾਲੇ ਇਲਾਕੇ ਲਾ ਕੋਰਨਵ ਵਿੱਚ ਇੱਕ ਪਾਕਸਿਤਾਨੀ ਫਾਸਟ ਫੂਡ ਰੈਸਟੋਰੈਂਟ ਨੁੰ ਅੱਗ ਲੱਗ ਗਈ।ਜਿਸ ਦਾ ਕਾਫੀ ਹਿੱਸਾ ਬੁਰੀ ਤਰਾਂ ਸੜ ਚੁਕਿਆ ਹੈ। ਫਾਇਰ ਬ੍ਰੀਗੇਡ ਵਾਲਿਆ ਨੇ ਆਕੇ ਬੜੀ ਮੁਸ਼ਕਲ ਨਾਲ ਅੱਗ ਉਪਰ ਕਾਬੂ ਪਾਇਆ।ਪੁਲੀਸ ਨੂੰ ਕੋਈ ਦੋ ਘੰਟੇ ਦੇ ਕਰੀਬ ਪੂਰੀ ਟ੍ਰੈਫਿਕ ਨੂੰ ਵੀ ਬੰਦ ਕਰਨਾ ਪਿਆ।ਅੱਗ ਲੱਗਣ ਦਾ ਕਾਰਨ ਹਾਲੇ ਬੁਝਾਰਤ ਬਣੀ ਹੋਈ ਹੈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਫਾਸਟ ਫੂਡ ਹਾਲੇ ਕੁਝ ਮਹੀਨੇ ਪਹਿਲਾਂ ਹੀ ਇਸ ਸ਼ੜਕ ਉਪਰ ਨਿਵੇਕਲਾ ਹੀ ਖੁਲਿਆ ਸੀ।