ਫਰਾਂਸ (ਸੁਖਵੀਰ ਸਿੰਘ ਸੰਧੂ) – ਪੈਰਿਸ ਦੇ ਖੇਤਰਫਲ ਨੂੰ ਵੱਡਾ ਕਰਕੇ ਸਮੁੰਦਰ ਤੇ ਵਸਦੇ (ਲੇ ਹੇਵਰ) ਸ਼ਹਿਰ ਤੱਕ ਲੈ ਜਾਣ ਦੀਆ ਸਕੀਮਾਂ ਸ਼ੁਰੂ ਹੋ ਗਈਆ ਹਨ। ਮਸ਼ਹੂਰ ਇੰਜੀਨੀਅਰਾਂ ਦੀ ਦਸ ਜਾਣਿਆ ਦੀ ਟੀਮ ਨਾਲ ਫਰਾਂਸ ਦੇ ਪ੍ਰੈਜ਼ੀਡੈਂਟ ਨੀਕੋਲਾ ਸਰਕੋਜੀ ਨੇ ਬਹੁਤ ਹੀ ਵੱਡੇ ਪ੍ਰਜੈਕਟ ਉਪਰ ਵਿਚਾਰ ਵਟਾਦਰਾ ਕੀਤਾ।ਜਿਸ ਵਿੱਚ ਪੈਰਿਸ ਦੇ ਦੁਆਲੇ ਬਣੀ ਰਿੰਗ ਰੋਡ(ਪੈਰੀਫ੍ਰੈੀਕ)ਦੇ ਉਪਰ ਦੀ ਤੇਜ਼ ਰਫਤਾਰ ਮੈਟਰੋ ਵੀ ਵਿਚਾਰ ਅਧੀਨ ਹੈ।ਇਸ ਪ੍ਰਜੈਕਟ ਨੂੰ ਲੋਕਾਂ ਦੇ ਵੇਖਣ ਲਈ ਪੈਰਿਸ ਸੋਲਾਂ ਦੇ ਮੈਟਰੋ ਟਰਾਕੋਡੋਰ ਕੋਲ ਨੁਮਾਇਸ਼ ਵੀ ਲਾਈ ਹੋਈ ਹੈ।ਇਹ 22 ਨਵੰਬਰ ਤੱਕ ਲੱਗੀ ਹੋਈ ਨੁਮਾਇਸ਼ ਦਾ ਦਾਖਲਾ ਮੁਫਤ ਹੈ।
ਪੈਰਿਸ ਨੂੰ ਸਮੁੰਦਰ ਦੇ ਕੰਢੇ ਤੱਕ ਲੈ ਜਾਣ ਦੀਆ ਸਕੀਮਾਂ ਸ਼ੁਰੂ
This entry was posted in ਅੰਤਰਰਾਸ਼ਟਰੀ.