ਹਮਬਰਗ(ਅਮਰਜੀਤ ਸਿੰਘ ਸਿੱਧੂ) :- ਚਾਰ ਮਈ ਨੂੰ ਗੁਰੂ ਘਰ ਸਿੰਘ ਸਭਾ ਦੀ ਚੋਣ ਕਰਨ ਲਈ ਸੰਗਤਾਂ ਦਾ ਇਕੱਠ ਬੁਲਾਇਆ ਗਿਆ। ਜਿਸ ਵਿੱਚ ਸੰਗਤ ਵੱਲੋ ਪ੍ਰਬੰਧਕਾਂ ਨਾਲ ਗੁਰੂ ਘਰ ਦੇ ਪ੍ਰਬੰਧ ਨੂੰ ਪਹਿਲਾਂ ਨਾਲੋ ਸੁਧਾਰ ਲਿਆਉਣ ਲਈ ਕਈ ਪਹਿਲੂਆਂ ਤੇ ਵਿਚਾਰ ਵਟਾਦਰਾ ਕੀਤਾ ਗਿਆ। ਪ੍ਰਬੰਧਕਾਂ ਨੇ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਦੀ ਤਰਾਂ ਹੀ ਸੰਗਤ ਦੀ ਰਜ਼ਾਮੰਦੀ ਨਾਲ ਹੀ ਸਾਰੀ ਜੁੰਮੇਦਾਰੀ ਨੂੰ ਅਸਲੀ ਜਾਮਾਂ ਪਹਿਨਾਉਣਗੇ। ਸੰਗਤ ਨੇ ਜੈਕਾਰਿਆਂ ਦੀ ਗੂਜ ਵਿੱਚ ਪਹਿਲੀ ਕਮੇਟੀ ਨੂੰ ਫਿਰ ਦੋ ਸਾਲ ਲਈ ਪ੍ਰਬੰਧ ਕਰਨ ਦੀ ਜੁੰਮੇਦਾਰੀ ਸੌਪੀ। ਭਾਈ ਦਲਬੀਰ ਸਿੰਘ ਪ੍ਰਧਾਂਨ, ਬਲਵਿੰਦਰ ਸਿੰਘ ਜੁਆਏ ਵਾਲੇ ਖਜ਼ਾਨਚੀ ਤੇ ਭਾਈ ਰੇਸ਼ਮ ਸਿੰਘ ਨੂੰ ਜਨਰਲ ਸੈਕਟਰੀ ਦੀ ਸੇਵਾ ਦਿੱਤੀ ਗਈ। ਇਥੇ ਇਹ ਗੱਲ ਬੜੇ ਮਾਣ ਨਾਲ ਲਿਖੀ ਜਾ ਰਹੀ ਹੈ ਕਿ ਇਸ ਕਮੇਟੀ ਨੂੰ ਸੰਗਤਾਂ ਨੇ ਚੌਥੀ ਵਾਰ ਸਰਬ ਸੰਮਤੀ ਨਾਲ ਚੁਣਿਆ ਹੈ। ਇਕੱਤਰਤਾ ਵਿੱਚ ਸੁਖਦੇਵ ਸਿੰਘ ਚਾਹਲ, ਸੁਰਿੰਦਰ ਸਿੰਘ ਭੱਟੀ, ਬਲਵਿੰਦਰ ਸਿੰਘ ਭਿੰਦਾ, ਸਵਤੰਤਰਵੀਰ ਸਿੰਘ, ਬਿਕਰਮ ਸਿੰਘ, ਪੱਤਰਕਾਰ ਅਮਰਜੀਤ ਸਿੰਘ ਸਿੱਧੂ, ਭੁਪਿੰਦਰ ਸਿੰਘ ਖਾਲਸਾ, ਹਰਜਿੰਦਰ ਸਿੰਘ ਮੰਗਾ, ਸੁਖਬੀਰ ਸਿੰਘ ਬੱਗੋ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਵਿਰਕ, ਰੇਸ਼ਮ ਭਰੋਲੀ, ਜਸਵੀਰ ਸਿੰਘ, ਨਛੱਤਰ ਸਿੰਘ ਤੇ ਹੋਰ ਭਾਰੀ ਗਿਣਤੀ ਵਿੱਚ ਸੰਗਤ ਹਾਜਰ ਹੋਈ। ਚੋਣ ਤੋ ਮਗਰੋ ਪ੍ਰਧਾਨ ਦਲਬੀਰ ਸਿੰਘ ਵੱਲੋ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ।