ਫਰਾਂਸ (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਸੇਂਟ ਮਾਰੀਨ ਇਲਾਕੇ ਵਿੱਚ ਇੱਕ 28 ਸਾਲਾ ਦੀ ਔਰਤ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ।ਉਸ ਉਪਰ ਦੋਸ਼ ਹੈ ਕਿ ਉਸ ਨੇ ਆਪਣੇ ਘਰ ਅੰਦਰ ਬਣੀ ਹੋਈ ਟੋਇਲਟ ਵਿੱਚ ਬੱਚੇ ਨੂੰ ਜਨਮ ਦੇ ਕੇ ਕੂੜੇ ਦਾਨ ਵਿੱਚ ਸੁਟ ਦਿੱਤਾ ਸੀ। ਇਹ ਘਟਨਾ ਦਾ ਉਸ ਔਰਤ ਨੇ ਆਪਣੇ ਪਤੀ ਨੂੰ ਵੀ ਪਤਾ ਨਾ ਲੱਗਣ ਦਿੱਤਾ ਜਿਹੜਾ ਕਿ ਉਸ ਵਕਤ ਘਰ ਹੀ ਸੀ।ਇਸ ਬਾਰੇ ਜਦ ਉਸ ਦੇ ਘਰ ਵਾਲੇ ਨੂੰ ਪਤਾ ਲੱਗਿਆ ਤਾਂ ਉਸ ਨੇ ਉਸੇ ਵਕਤ ਹੀ ਕੂੜੇ ਵਿੱਚੋਂ ਕੱਢ ਕੇ ਫਸਟ ਏਡ ਵਾਲਿਆਂ ਨੁੰ ਬੁਲਾ ਲਿਆ।ਜਿਸ ਨੂੰ ਬਾਅਦ ਵਿੱਚ ਹਸਪਤਾਲ ਪਹੁੰਚਾਇਆ ਗਿਆ। ਬੱਚੇ ਦੀ ਜਾਨ ਬਚ ਗਈ ਹੈ।ਪੁਲੀਸ ਨੇ ਉਸ ਔਰਤ ਨੂੰ ਗੰਭੀਰ ਦੋਸ਼ ਤਾਹਿਤ ਬਕਾਇਦਾ ਚਾਰਜ਼ ਕਰ ਲਿਆ ਹੈ।