ਲੁਧਿਆਣਾ-ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਨਰਾਜ਼ ਹੋਏ ਵਾਮਦਲਾਂ ਨੂੰ ਮਨਾਇਆ ਜਾ ਸਕਦਾ ਹੈ। ਵਾਮਦਲਾਂ ਨੂੰ ਸਮਰਥਨ ਦੇ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਜਦੋਂ ਵਾਮਦਲਾਂ ਦੀਆਂ ਸੀਟਾਂ ਕਾਂਗਰਸ ਤੋਂ ਜਿਆਦਾ ਹੋਣਗੀਆਂ ਹੀ ਨਹੀਂ ਤਾਂ ਸਮਰਥਨ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਪ੍ਰਧਾਨਮੰਤਰੀ ਨੇ ਰਾਜਗ ਵਿਚ ਫੁਟ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਐਨਡੀਏ ਵਿਚ ਰਾਜਗ ਨਹੀਂ ਹੈ, ਬੀਜਦ ਨਹੀਂ ਹੈ, ਤੇਲਗੂਦੇਸ਼ਮ ਨਹੀਂ ਹੈ। ਇਸ ਕਰਕੇ ਰਾਜਗ ਵਿਚ ਫੁਟ ਸਾਫ ਵਿਖਾਈ ਦੇ ਰਹੀ ਹੈ ਅਤੇ ਚੋਣ ਨਤੀਜਿਆਂ ਤੋਂ ਬਾਅਦ ਇਹ ਫੁਟ ਹੋਰ ਵੀ ਸਾਹਮਣੇ ਆਵੇਗੀ। ਜਦੋਂ ਡਾ: ਮਨਮੋਹਨ ਸਿੰਘ ਨੂੰ ਨਤੀਸ਼ ਦੇ ਧਰਮ ਨਿਰਪੱਖ ਹੋਣ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨਤੀਸ਼ ਧਰਮ ਨਿਰਪੱਖ ਹੋਣ ਦਾ ਸਿਰਫ ਦਾਅਵਾ ਕਰਦੇ ਹਨ, ਮੋਦੀ ਨਾਲ ਨਤੀਸ਼ ਦੀ ਨੇੜਤਾ ਉਸਦੇ ਧਰਮ ਨਿਰਪੱਖ ਹੋਣ ਤੇ ਸ਼ਕ ਪੈਦਾ ਕਰਦੀ ਹੈ।
ਨਤੀਸ਼ ਤੇ ਇਕ ਹੋਰ ਵਾਰ ਕਰਦਿਆਂ ਪ੍ਰਧਾਨਮੰਤਰੀ ਨੇ ਕਿਹਾ ਕਿ ਕੋਸੀ ਦੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਕੇਂਦਰ ਸਰਕਾਰ ਤੋਂ ਮਿਲੇ ਧਨ ਨੂੰ ਰਾਹਤ ਦੇ ਕੰਮਾਂ ਲਈ ਨਹੀਂ ਵਰਤਿਆ ਗਿਆ। ਉਨ੍ਹਾਂ ਨੇ ਸਾਰੀਆਂ ਧਰਮ ਨਿਰਪੱਖ ਪਾਰਟੀਆਂ ਨੂੰ ਮਿਲਕੇ ਮਜਬੂਤ ਧਰਮ ਨਿਰਪੱਖ ਸਰਕਾਰ ਬਣਾਉਣ ਬਾਰੇ ਗੱਲ ਕੀਤੀ। ਵਾਮਦਲਾਂ ਨੂੰ ਸਮਰਥਨ ਦੇਣ ਦੇ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਇਸਦੀ ਨੌਬਤ ਨਹੀਂ ਆਵੇਗੀ, ਕਿਉਂਕਿ ਕਾਂਗਰਸ ਇਕ ਵਡੀ ਪਾਰਟੀ ਬਣ ਕੇ ਸਾਹਮਣੇ ਆਵੇਗੀ। 1984 ਦੇ ਸਿੱਖ ਦੰਗਿਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਦਰਦਨਾਕ ਹਿੱਸੇ ਨੂੰ ਸਦਾ ਜਿੰਦਾ ਨਹੀਂ ਰੱਖਿਆ ਜਾ ਸਕਦਾ। ਕੁਝ ਲੋਕ ਇਸ ਮੁਦੇ ਨੂੰ ਹਰਾ ਰੱਖ ਕੇ ਆਪਣੀ ਦੁਕਾਨ ਚਮਕਾਉਣਾ ਚਾਹੁੰਦੇ ਹਨ।