ਬਰੇਸ਼ੀਆ – ਇਟਲੀ ( ਗੁਰਮੁਖ ਸਿੰਘ ਸਰਕਾਰੀਆ) ਬੀਤੀ 5 ਮਈ ਹੋਈ ਪੰਜਾਬੀ ਨੌਜ਼ਵਾਨ ਦੀ ਮੌਤ ਅਜੇ ਤੱਕ ਇੱਕ ਬੁਝਾਰਤ ਬਣੀ ਹੋਈ ਜਿਸ ਦੀ ਸਾਰੀ ਸਚਾਈ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ । ਇਹ ਮੌਤ ਖੁਦਕਸ਼ੀ ਕਾਰਣ ਹੋਈ ਜਾਂ ਫਿਰ ਇਸ ਵਿਚ ਕੋਈ ਹੋਰ ਰਾਜ ਹੈ ਬਾਰੇ ਅਜੇ ਤੱਕ ਕੁਝ ਕਹਿਣਾ ਪਾਣੀ ਵਿਚ ਲਾਠੀ ਮਾਰਨ ਸਮਾਨ ਹੈ ਪਰ ਇਸ ਨੌਜ਼ਵਾਨ ਦੀ ਮੌਤ ਕਈ ਤਰ੍ਹਾਂ ਦੇ ਸੰ਼ਕੇ ਖੜ੍ਹੀ ਕਰ ਗਈ । ਭਾਰਤੀ ਕੋਂਸਲੇਟ ਸ੍ਰੀ ਐੱਮ ਕੇ ਗੁਪਤਾ ਨਾਲ ਰਾਬਤਾ ਕਾਇਮ ਕਰਨ ਤੇ ਉਹਨਾਂ ਦੱਸਿਆ ਕਿ ਮ੍ਰਿਤਕ ਦਾ ਕੇਸ ਅਜੇ ਜਾਂਚ ਅਧੀਨ ਹੈ ਤੇ ਅਜੇ ਉਹ ਇਸ ਬਾਰੇ ਕੁਝ ਵੀ ਕਹਿਣ ਤੋਂ ਅਸਮਰੱਥ ਹਨ । ਨੌਜ਼ਵਾਨ ਰਣਜੀਤ ਸਿੰਘ ਹੈਰਾਨੀਜਨਕ ਢੰਗ ਨਾਲ ਹੋਈ ਮੌਤ ਨਾਲ ਪੰਜਾਬੀਆਂ ਵਿਚ ਉਦਾਸੀ ਤਾਂ ਹੈ ਹੀ ਪਰ ਸਾਰੇ ਲੋਕ ਨੌਜ਼ਵਾਨ ਦੀ ਮੌਤ ਦਾ ਕਾਰਣ ਜਾਣਨ ਲਈ ਪੱਤਰਕਾਰਾਂ ਨਾਲ ਰਾਬਤਾ ਬਣਾ ਰਹੇ ਹਨ । ਇਟਲੀ ਦੇ ਖੇਡ ਪ੍ਰੋਮੋਟਰ ਸ੍ਰੀ ਅਨਿਲ ਕੁਮਾਰ ਸ਼ਰਮਾ , ਸ੍ਰੀ ਰਾਜ ਕੁਮਾਰ ਸੱਲ੍ਹਾ , ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆਂ , ਸ੍ਰ ਸੰਤੋਖ ਸਿੰਘ ਲਾਲੀ , ਸਤਵਿੰਦਰ ਸਿੰਘ ਟੀਟਾ , ਸੁਰਜੀਤ ਸਿੰਘ ਵਿਰਕ , ਜਸਵੀਰ ਸਿੰਘ ਜੱਸਾ ਪੀ ਟੀ, ਸੁਖਵਿੰਦਰ ਸਿੰਘ ਗੋਬਿੰਦਪੁਰੀ ਤੇ ਹੋਰ ਆਗੂਆਂ ਨੇ ਜਿੱਥੇ ਇਸ ਨੌਜ਼ਵਾਨ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਤਿਾ ਹੈ ਉੱਥੇ ਇਹ ਵੀ ਆਸ ਕੀਤੀ ਕਿ ਇਟਾਲੀਅਨ ਅਧਿਕਾਰੀ ਸਾਰੀ ਕਾਰਵਾਈ ਛੇਤੀ ਹੀ ਮੁਕੰਮਲ ਕਰਕੇ ਮ੍ਰਿਤਕ ਸਰੀਰ ਵਾਰਸਾਂ ਦੇ ਸੁਪੱਰਦ ਕਰਨ ਤਾਂ ਕੇ ਮ੍ਰਿਤਕ ਦਾ ਪੰਜਾਬੀ ਰਸਮ ਮੁਤਾਬਕ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਇਟਲੀ ਵਿਚ ਰੋਜੀ ਰੋਟੀ ਕਮਾਉਣ ਆਏ ਪੰਜਾਬੀ ਨੌਜ਼ਵਾਨ ਰਣਜੀਤ ਸਿੰਘ ਦੀ ਮੌਤ ਅਜੇ ਤੱਕ ਬੁਝਾਰਤ
This entry was posted in ਅੰਤਰਰਾਸ਼ਟਰੀ.