ਸੈਕਰਾਮੈਂਟੋ-ਅਮਰੀਕਾ ਦੇ ਨਾਮਵਰ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਇਕ ਵਿਅਕਤੀ ਅਵਤਾਰ ਸਿੰਘ ‘ਤੇ ਲੱਗੀ ਦਸ ਸਾਲ ਪੁਰਾਣੀ ਡਿਪੋਰਟੇਸ਼ਨ ਤੁੜਵਾ ਕੇ ਉਸ ਨੂੰ ਗਰੀਨ ਕਾਰਡ ਦਿਵਾ ਦਿੱਤਾ। ਅਵਤਾਰ ਸਿੰਘ ਨੂੰ ਇਮੀਗ੍ਰੇਸ਼ਨ ਕੋਰਟ ਨਿਊਜਰਸੀ ਵਿਖੇ ਦਸ ਸਾਲ ਪਹਿਲਾਂ ਡਿਪੋਰਟੇਸ਼ਨ ਲੱਗੀ ਸੀ। ਨਾਲ ਹੀ ਉਸ ਨੇ ਸਾਲ 2001 ਤੋਂ ਪਹਿਲਾਂ ਲਾਈਫ਼-ਐਕਟ ਦੇ ਅਧੀਨ ਲੇਬਰ ਸਰਟੀਫੀਕੇਸ਼ਨ ਦਾ ਕੇਸ ਵੀ ਅਪਲਾਈ ਕੀਤਾ ਸੀ।
ਲੇਬਰ ਸਰਟੀਫਿਕੇਸ਼ਨ ਤਾਂ ਅਪਰੂਵ ਹੋ ਗਈ ਸੀ ਪਰ ਡਿਪੋਰਟੇਸ਼ਨ ਲੱਗਣ ਕਰਕੇ ਗਰੀਨ ਕਾਰਡ ਨਹੀਂ ਸੀ ਮਿਲਿਆ। ਜਸਪ੍ਰੀਤ ਸਿੰਘ ਨੇ ਸਖ਼ਤ ਮੇਹਨਤ ਕਰਕੇ ਉਸ ਦੀ ਡਿਪੋਰਟੇਸ਼ਨ ਤੁੜਵਾਈ ਅਤੇ ਉਸ ਨੂੰ ਗਰੀਨ ਕਾਰਡ ਦੁਆਇਆ। ਸ: ਅਵਤਾਰ ਸਿੰਘ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਇਹ ਸਿਰਫ਼ ਸ: ਜਸਪ੍ਰੀਤ ਸਿੰਘ ਦੀ ਸਖ਼ਤ ਮੇਹਨਤ ਅਤੇ ਤਜ਼ਰਬੇ ਦਾ ਹੀ ਸਿੱਟਾ ਹੈ ਕਿ ਉਸ ‘ਤੇ ਲੱਗੀ ਡਿਪੋਰਟੇਸ਼ਨ ਟੁੱਟੀ ਅਤੇ ਉਸ ਨੂੰ ਗਰੀਨ ਕਾਰਡ ਮਿਲਿਆ। ਸ: ਜਸਪ੍ਰੀਤ ਸਿੰਘ ਹੁਣ ਤੱਕ ਅਮਰੀਕਾ ਵਿਚ ਇਕ ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਰਾਜਸੀ ਸ਼ਰਨ ਦੁਆ ਚੁੱਕੇ ਹਨ।
ਸਾਡੇ ਪੱਤਰਕਾਰ ਨੂੰ ਇਕ ਹੋਰ ਅਹਿਮ ਜਾਣਕਾਰੀ ਦਿੰਦੇ ਹੋਏ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਬਲਿਕ ਲਾਅ 111-9 ਸਾਈਨ ਕਰਕੇ ਸਪੈਸ਼ਲ ਰਿਲੀਜੀਅਸ ਇਮੀਗ੍ਰੈਂਟ ਵਰਕਰ ਪ੍ਰੋਗਰਾਮ ਜੋ ਕਿ ਮਾਰਚ 9, 2009 ਨੂੰ ਖ਼ਤਮ ਹੋ ਰਿਹਾ ਸੀ ਸਤੰਬਰ 29, 2009 ਤੱਕ ਵਧਾ ਦਿੱਤਾ ਹੈ। ਇਸ ਕੈਟੇਗਿਰੀ ਵਿਚ ਉਹ ਸਾਰੇ ਧਾਰਮਕ ਵਿਅਕਤੀ ਆਉਂਦੇ ਹਨ ਜਿਹੜੇ ਕਿ ਸਿੱਖ ਗੁਰਦੁਆਰਾ ਸਾਹਿਬਾਨ ਰਾਹੀਂ ਗਰੀਨ ਕਾਰਡ ਅਪਲਾਈ ਕਰਦੇ ਹਨ।
ਨਿਊਯਾਰਕ ਅਤੇ ਕੈਲੀਫੋਰਨੀਆਂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਗੁਰਦੁਆਰਿਆਂ ਰਾਹੀਂ ਗ੍ਰੰਥੀ ਸਾਹਿਬਾਨ ਜਾਂ ਕੀਰਤਨੀ ਜਥੇ ਆਪਣੇ ਗਰੀਨ ਕਾਰਡ ਅਤੇ ਆਪਣੇ ਪ੍ਰਵਾਰਕ ਮੈਂਬਰਾਂ ਲਈ ਸਤੰਬਰ 29, 2009 ਤੱਕ ਅਪਲਾਈ ਕਰ ਸਕਣਗੇ। ਇਹ ਪਟੀਸ਼ਨਾਂ ਫਾਰਮ ।-360 ਦੇ ਆਧਾਰ ‘ਤੇ ਕੀਤੀਆਂ ਜਾ ਸਕਦੀਆਂ ਹਨ।
ਵਧੇਰੇ ਜਾਣਕਾਰੀ ਲਈ ਜਸਪ੍ਰੀਤ ਸਿੰਘ ਨਾਲ 718-533-8444; 510-657-6444; 916-372-4448 ਫੋਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।