ਸੈਨਮੈਟਿਓ-ਕੈਲੀਫੋਰਨੀਆਂ ਦੇ ਪ੍ਰਸਿੱਧ ਵਕੀਲ ਸ੍ਰੀ ਅਸ਼ਵਨੀ ਭਾਖੜੀ ਦੀ ਮਾਤਾ ਜੀ ਦਾ 95ਵਾਂ ਜਨਮਦਿਨ ਪਿਛਲੇ ਦਿਨ ਬੜੀ ਹੀ ਧੂਮਧਾਮ ਨਾਲ ਹੋਟਲ ਸੈ਼ਰੇਟਨ ਵਿਖੇ ਮਨਾਇਆ ਗਿਆ।
ਇਸ ਮੌਕੇ ਡੇਲੀ ਸਿਟੀ ਦੇ ਕੌਂਸਲ ਡੇਵਿਡ ਕੀ, ਕੋਲਮਾ ਦੀ ਮੇਅਰ ਜੋਏਨ ਡੇਲ ਰੋਸਾਰੀਓ, ਸੈਨ ਮੈਟੀਓ ਕਾਊਂਟੀ ਦੀ ਜੱਜ ਸੂਸਨ ਈਟਾਜ਼ੇਡੀ, ਕੈਲੀਫੋਰਨੀਆਂ ਦੀ ਸੈਨੇਟਰ ਲੀਲੈਂਡ ਯੀ, ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਸਟੀਮ, ਸੈਨਫਰਾਂਸਿਸਕੋ ਸਕੂਲ ਬੋਰਡ ਆਫ਼ ਮੈਂਬਰ ਦੀ ਲੀਸਾ ਨੋਰਮੈਨ ਉਚੇਚੈ ਤੌਰ ‘ਤੇ ਸ੍ਰੀਮਤੀ ਅਸ਼ਵਨੀ ਜੀ ਨੂੰ ਵਧਾਈਆਂ ਦੇਣ ਲਈ ਪਹੁੰਚੇ। ਇਨ੍ਹਾਂ ਸਭ ਨੇ ਮਾਤਾ ਜੀ ਨੂੰ ਸ਼ੁਭਇੱਛਾਵਾਂ ਭੇਟ ਕੀਤੀਆਂ।
ਇਨ੍ਹਾਂ ਸ਼ਖਸੀਅਤਾਂ ਤੋਂ ਇਲਾਵਾ ਇਸ ਮੌਕੇ ਟੋਨੀ ਭਾਖੜੀ, ਮਨੀ ਬਖ਼ਸ਼ੀ, ਅਸ਼ਵਨੀ ਟੈਨੀ, ਬਿਕਰਮਜੀਤ ਸਿੰਘ, ਬਿੱਟੂ ਢਿਲੋਂ, ਇੰਦਰਜੀਤ ਸਿੰਘ, ਸਿ਼ਵ ਗੁਪਤਾ ਅਤੇ ਗੁਰਪ੍ਰੀਤ ਸਿੰਘ ਵੀ ਸ਼ੁਭਇੱਛਾਵਾਂ ਭੇਟ ਕਰਨ ਲਈ ਪਹੁੰਚੇ।
ਇਸਦੇ ਨਾਲ ਹੀ ਕੋਆਲੀਸ਼ਨ 5000 ਸਬੰਧੀ ਇਕ ਕਾਨਫਰੰਸ ਵੀ ਕੀਤੀ ਗਈ ਜਿਸ ਵਿਚ ਡੈਕ੍ਰੇਟਿਕ ਅਲਾਇੰਸ ਸਬੰਧੀ ਵਿਚਾਰਾਂ ਹੋਈਆਂ।