ਅੰਮ੍ਰਿਤਸਰ - ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ, ਪਤਿਤਪੁਣੇ ਅਤੇ ਡੇਰਾਵਾਦ ਨੂੰ ਠੱਲ ਪਾਉੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਦੇ ਸੁਹਿਰਦ ਯਤਨਾ ਸੱਦਕਾ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਦੇ ਮੂੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ 29ਵੇਂ ਗੇੜ ਦੀ ਧਰਮ ਪ੍ਰਚਾਰ ਮੁਹਿੰਮ ਮਾਲਵੇ ਦੇ ਗਿੱਦੜਬਾਹਾ ਹਲਕੇ ‘ਚ ਆਰੰਭੀ ਗਈ ਹੈ। 29ਵੇਂ ਗੇੜ ਦੀ ਧਰਮ ਪ੍ਰਚਾਰ ਵਹਿਰ ਭਾਈ ਗੁਰਦਾਸ ਹਾਲ ਤੋਂ ਅਰਦਾਸ ਉਪਰੰਤ ਰਵਾਨਾਂ ਹੋਈ। ਇਸ ਦੌਰਾਨ ਦੱਸਾਂ ਪਿੰਡਾਂ ਵਿਚ ਧਾਰਮਿਕ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ ਜਾਣਗੇ। 29ਵੇਂ ਗੇੜ ਦੀ ਧਰਮ ਪ੍ਰਚਾਰ ਵਹੀਰ ਦਾ ਪਹਿਲਾ ਸਮਾਗਮ 19 ਮਈ ਨੂੰ ਪਿੰਡ ਥੋਥਾ ਵਿਖੇ ਹੋਵੇਗਾ। ਇਸ ਤੋਂ ਅਗਲੇ ਸਮਾਗਮ ਪਿੰਡ ਕੋਠੇ ਸੁਰਦਾ ਪੁਰੀ, ਬੁੱਟਰ ਮਰੀਂਹ, ਧੁੱਲ ਕੋਟ, ਕੋਠੇ ਅਮਨਗੜ੍ਹ, ਮਲੱਣ, ਗੁੜ੍ਹੀ ਸੰਘਰ, ਸੁਰੇਵਾਲਾ, ਕਾਉਣੀ ਅਤੇ 28 ਮਈ ਨੂੰ ਮੁੱਖ ਸਮਾਗਮ ਪਿੰਡ ਦੋਦਾ ਵਿਖੇ ਹੋਵੇਗਾ। ਹਰ ਪਿੰਡ ਵਿਚ ਮਿੱਥੀਆਂ ਤਾਰਿਖਾਂ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ 7 ਤੋਂ 9 ਵਜੇ ਤੱਕ ਪ੍ਰੋਜੈਕਟਰ ਰਾਹੀ ਸ਼ਹੀਦਾ ਦੀ ਗਾਥਾ ਸਬੰਧੀ ਧਾਰਮਿਕ ਫਿਲਮਾਂ ਦਿਖਾਈਆਂ ਜਾਣਗੀਆਂ।
ਜਥੇਦਾਰ ਬਲਦੇਵ ਸਿੰਘ ਨੇ ਭਾਈ ਗੁਰਦਾਸ ਹਾਲ ਵਿਖੇ ਵਹੀਰ ਰਵਾਨਾ ਹੋਣ ਤੋਂ ਪਹਿਲਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਲਵੇ ਦੀ ਧਰਤੀ ਤੇ ਆਰੰਭੀ ਗਈ ਧਰਮ ਪ੍ਰਚਾਰ ਮੁਹਿੰਮ ਦੇ 29ਵੇਂ ਗੇੜ ਦੌਰਾਨ ਸਿੱਖ ਨੌਜਵਾਨਾਂ ਦੇ ਕੇਸ ਰੱਖਣ ਲਈ ਪ੍ਰੇਰਨਾ, ਨਸ਼ਾ ਛੁਡਾਉਣਾ, ਅੰਮ੍ਰਿਤ ਬਾਣੀ ਅਤੇ ਅੰਮ੍ਰਿਤ ਨਾਮ ਨਾਲ ਜੋੜਨ ਲਈ ਨਿਘੱਰ ਯਤਨ ਕੀਤੇ ਜਾਣਗੇ ।ਉਨ੍ਹਾਂ ਅਗੇ ਦਸਿਆਂ ਕਿ ਜਿਹੜੇ ਪ੍ਰਾਣੀ ਅੰਮ੍ਰਿਤਪਾਨ ਕਰਨਗੇ ਉਨ੍ਹਾਂ ਨੂੰ ਧਰਮ ਪ੍ਰਚਾਰ ਕਮੇਟੀ (ਸ਼੍ਰੌਮਣੀ ਗੁ: ਪ੍ਰ: ਕਮੇਟੀ) ਵੱਲੋਂ ਮੁਫ਼ਤ ਕਕਾਰ ਦਿੱਤੇ ਜਾਣਗੇ, ਜਿਹੜੇ ਨੌਜਵਾਨ ਕੇਸ ਰੱਖਣ ਦਾ ਪ੍ਰਣ ਕਰਨਗੇ ਉਨ੍ਹਾਂ ਦੇ ਸਿਰਾਂ ਤੇ ਸ੍ਰੀ ਹਰੀਮੰਦਰ ਸਾਹਿਬ ਤੋਂ ਲਿਆਂਦੇ ਸਿਰੋਪਾਊ ਬੰਂਨ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਉਚੇਚੇ ਤੋਰ ਤੇ ਪੁੱਜੇ ਆਲ ਇੰਡੀਆ ਸਿੱਖ ਸਟੁਡੈਂਟ ਫੈਡਰੇਸਨ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਜਥੇਦਾਰ ਬਲਦੇਵ ਸਿੰਘ ਵਲੋਂ ਧਰਮ ਪ੍ਰਚਾਰ ਦੇ ਖੇਤਰ ਵਿਚ ਜੋ ਕੰਮ ਕੀਤਾ ਗਿਆ ਹੈ ਅਸੀ ਉਸ ਤੇ ਫਖ਼ਰ ਮਹਿਸੁਸ ਕਰਦੇ ਹਾਂ ਅਤੇ ਸਿੱਖ ਸਟੁਡੈਂਟ ਫੈਡਰੇਸ਼ਨ ਵਲੋਂ ਜਥੇਦਾਰ ਬਲਦੇਵ ਸਿੰਘ ਨੂੰ ਹਰ ਪਧੱਰ ਤੇ ਸਹਿਯੋਗ ਦਿੱਤਾ ਜਾਵੇਗਾ।
ਧਰਮ ਪ੍ਰਚਾਰ ਲਹਿਰ ਦੇ ਸਮਾਗਮਾਂ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜਾ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਦਵਾਈਆਂ ਦਿੱਤੀਆਂ ਜਾਣਗੀਆ। ਇਸ ਮੌਕੇ ਵਹੀਰ ਨੁੰ ਰਵਾਨਾਂ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਭਾਈ ਹਰਜੀਤ ਸਿੰਘ, ਭਾਈ ਸੁਖਰਾਜ ਸਿੰਘ ਵੇਰਕਾ ਮੈਂਬਰ ਜਨਰਲ ਕੋਂਸਲ, ਭਾਈ ਮਹਾਂਵੀਰ ਸਿੰਘ ਸੁਲਤਾਨਵਿੰਡ ਸਕੱਤਰ ਆਲ ਇੰਡੀਆਂ ਯੁਥ ਅਕਾਲੀ ਦਲ, ਭਾਈ ਮਨਜੀਤ ਸਿੰਘ ਭੋਮਾ ਸੀਨੀਅਰ ਅਕਾਲੀ ਆਗੂ ਅਤੇ ਪ੍ਰਧਾਨ ਸਿੱਖ ਸਟੁਡੈਂਟ ਫੈਡਰੇਸ਼ਨ, ਭਾਈ ਮਨਜੀਤ ਸਿੰਘ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਈ ਗੁਰਿੰਦਰ ਸਿੰਘ ਰਾਜਾ ਪੈਸ ਸਕੱਤਰ ਅਖੰਡ ਕੀਰਤਨੀ ਜਥਾ ਅਤੇ ਹੋਰ ਆਗੁ ਪੁੱਜੇ। ਇਸ ਤੋਂ ਇਲਾਵਾ ਵਹੀਰ ਦੇ ਨਾਲ ਮੀਡੀਆ ਸਲਾਹਕਾਰ ਭਾਈ ਤਮਿੰਦਰ ਸਿੰਘ, ਸ਼੍ਰੀ ਹਰਿਮੰਦਰ ਸਾਹਿਬ ਤੋਂ ਪੁਜੇ ਹਜ਼ੂਰੀ ਰਾਗੀ ਜਥੇ, ਪ੍ਰਚਾਰਕ ਭਾਈ ਸਰਬਜੀਤ ਸਿੰਘ ਸੋਹੀਆ, ਭਾਈ ਕੁਲਰਾਜ ਸਿੰਘ ਵੱਲਾ, ਭਾਈ ਇੰਦਰਜੀਤ ਸਿੰਘ, ਭਾਈ ਮਨਜੀਤ ਸਿੰਘ ਕਾਦੀਆਂ, ਗੁਰਵਿੰਦਰ ਸਿੰਘ, ਧਰਮੀ ਫੋਜੀ ਭਾਈ ਮੇਹਰ ਸਿੰਘ, ਭਾਈ ਕਿਰਪਾਲ ਸਿੰਘ ਬਾਦੀਆ, ਭਾਈ ਮੇਜਰ ਸਿੰਘ, ਭਾਈ ਕਾਬਲ ਸਿੰਘ, ਭਾਈ ਕਾਲਾ ਸਿੰਘ ਤੋਂ ਇਲਾਵਾ ਗੰ੍ਰਥੀ ਭਾਈ ਸਖਵਿੰਦਰ ਸਿੰਘ, ਮੁਖਤਿਆਰ ਸਿੰਘ ਸੁਲਤਾਨਵਿੰਡ ਵੀ ਧਰਮ ਪ੍ਰਚਾਰ ਵਹੀਰ ਦੇ ਨਾਲ ਚੱਲ ਰਹੇ ਹਨ।