ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਵਲੋਂ ਦਿਤੇ ਗਏ ਵਿਦਾੲਗੀ ਭੋਜਨ ਵਿਚ ਸਮਾਜਵਾਦੀ ਪਾਰਟੀ ਨੂੰ ਛਡ ਕੇ ਯੂਪੀਏ ਦੇ ਸਾਰੇ ਪੁਰਾਣੇ ਸਾਥੀ ਸ਼ਾਮਿਲ ਹੋਏ। ਕਾਂਗਰਸ ਵਲੋਂ ਸਰਕਾਰ ਵਿਚ ਹਿੱਸੇਦਾਰੀ ਨਹੀਂ ਦਿਤੇ ਜਾਣ ਦੇ ਸੰਕੇਤਾਂ ਤੋਂ ਬਾਅਦ ਮੁਲਾਇਮ ਨੇ ਡਿਨਰ ਵਿਚ ਜਾਣਾ ਮੁਨਾਸਿਬ ਨਹੀਂ ਸਮਝਿਆ। ਰਜਦ ਦੇ ਲਾਲੂ ਪ੍ਰਸਾਦ ਯਾਦਵ ਅਤੇ ਲੋਜਪਾ ਦੇ ਰਾਮਵਿਲਾਸ ਪਾਸਵਾਨ ਇਸ ਦਾਅਵਤ ਵਿਚ ਸ਼ਰੀਕ ਹੋਏ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ ਨਿਵਾਸ ਸਤ ਰੇਸਕੋਰਸ ਤੇ ਇਹ ਡਿਨਰ ਮੁੱਖ ਤੌਰ ਤੇ ਮੌਜੂਦਾ ਕੈਬਨਿਟ ਮੈਂਬਰਾਂ ਨੂੰ ਧੰਨਵਾਦ ਦੇਣ ਲਈ ਆਯੋਜਿਤ ਕੀਤਾ ਸੀ। ਇਸ ਵਿਚ ਸਹਿਯੋਗੀ ਦਲਾਂ ਦੇ ਨੇਤਾਵਾਂ ਅਤੇ ਪੁਰਾਣੇ ਸਾਥੀਆਂ ਨੂੰ ਪ੍ਰਧਾਨਮੰਤਰੀ ਵਲੋਂ ਨਿਮੰਤਰਣ ਕੀਤਾ ਗਿਆ ਸੀ। ਲਾਲੂ ਪ੍ਰਸਾਦ ਯਾਦਵ ਪੁਰਾਣੇ ਕੈਬਨਿਟ ਮੈਂਬਰ ਅਤੇ ਸਾਥੀ ਦੀ ਹੈਸੀਅਤ ਵਿਚ ਇਸ ਦਾਅਵਤ ਵਿਚ ਸ਼ਾਮਿਲ ਹੋਏ। ਸਪਾ ਆਗੂ ਇਸ ਡਿਨਰ ਵਿਚ ਸ਼ਾਮਿਲ ਨਹੀਂ ਹੋਏ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੌਜੂਦਾ ਮੰਤਰੀਮੰਡਲ ਦੇ ਸਾਰੇ ਮੈਂਬਰ ਇਸ ਵਿਚ ਸ਼ਾਮਿਲ ਹੋਏ।