ਟੋਕੀਓ- ਜਪਾਨ ਦੀ ਅਰਥਵਿਵਸਥਾ ਵਿਚ ਵਿਤਵਰਸ਼ 2009-10 ਦੀ ਪਹਿਲੀ ਤਿਮਾਹੀ ਵਿਚ 15:2 ਫੀਸਦੀ ਦੀ ਸਲਾਨਾ ਦਰ ਨਾਲ ਗਿਰਾਵਟ ਆਈ। ਸਮਾਚਾਰ ਏਜੰਸੀ ਡੀਪੀਏ ਨੇ ਜਪਾਨ ਸਰਕਾਰ ਦੇ ਹਵਾਲੇ ਨਾਲ ਦਸਿਆ ਕਿ ਵਿਤੀ ਸਾਲ 2008-09 ਦੇ ਅਖੀਰਲੇ ਤਿੰਨ ਮਹੀਨਿਆਂ ਵਿਚ ਅਰਥਵਿਵਸਥਾ ਵਿਚ 14:4 ਫੀਸਦੀ ਦੀ ਦਰ ਨਾਲ ਗਿਰਾਵਟ ਆਈ ਸੀ। ਵਿਸ਼ਵ ਮੰਦੀ ਦਾ ਜਪਾਨ ਦੇ ਨਿਰਯਾਤ ਤੇ ਬੁਰਾ ਅਸਰ ਪਿਆ ਹੈ ਜੋ ਉਸਦੀ ਅਰਥਵਿਵਸਥਾ ਦਾ ਮੁੱਖ ਹਿੱਸਾ ਹੈ। ਵਰਨਣਯੋਗ ਹੈ ਕਿ 31 ਦਿਸੰਬਰ 2008 ਦੀ ਤੁਲਨਾ ਵਿਚ 31 ਮਾਰਚ 2009 ਨੂੰ ਜਪਾਨ ਦੇ ਸਕਲ ਘਰੇਲੂ ਉਤਪਾਦਨ ਵਿਚ ਚਾਰ ਫੀਸਦੀ ਦੀ ਗਿਰਾਵਟ ਆ ਚੁਕੀ ਸੀ। ਵਿਸ਼ਵ ਦੀ ਦੂਸਰੀ ਸੱਭ ਤੋਂ ਵੱਡੀ ਅਰਥਵਿਵਸਥਾ ਵਿਚ ਇਹ ਹੁਣ ਤਕ ਦੀ ਸੱਭ ਤੋਂ ਤੇਜ਼ ਗਿਰਾਵਟ ਹੈ।