ਨਵੀਂ ਦਿੱਲੀ- ਬੀਜੇਪੀ ਦੇ ਜਾਰਜ ਫਰਨਾਂਡਿਸ ਦਾ ਕਹਿਣਾ ਹੈ ਕਿ ਬੀਜੇਪੀ ਦੀ ਹਾਰ ਦਾ ਮੁੱਖ ਕਾਰਣ ਧੰਦੇਬਾਜ਼ ਅਤੇ ਬਕਵਾਸਬਾਜ਼ ਲੋਕ ਹਨ। ਜਾਰਜ ਦਾ ਕਹਿਣਾ ਹੈ ਕਿ ਜੋ ਲੋਕ ਏਧਰ ਓਧਰ ਚਿਲ-ਪਿਲ ਕਰਦੇ ਰਹਿੰਦੇ ਹਨ ਅਤੇ ਰਾਜਨੀਤੀ ਨੂੰ ਧੰਦਾ ਬਣਾਉਂਦੇ ਹਨ, ਉਨ੍ਹਾਂ ਦੇ ਕਰਕੇ ਹੀ ਐਨਡੀਏ ਦੀ ਹਾਰ ਹੋਈ ਅਤੇ ਯੂਪੀਏ ਅੱਗੇ ਨਿਕਲ ਗਈ।
ਜਾਰਜ ਫਰਨਾਂਡਿਸ ਇਸ ਗੱਲ ਨਾਲ ਸਹਿਮਤ ਹਨ ਕਿ ਐਨਡੀਏ ਦੀ ਹਾਰ ਵਿਚ ਨਕਾਰਤਮਕ ਪ੍ਰਚਾਰ ਅਤੇ ਮਨਮੋਹਨ ਸਿੰਘ ਤੇ ਨਿਜ਼ੀ ਹਮਲਿਆਂ ਦਾ ਯੋਗਦਾਨ ਰਿਹਾ ਹੈ। ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਜਾਰਜ ਜੇਡੀਯੂ ਤੋਂ ਬਗਾਵਤ ਕਰਕੇ ਮੁਜਫਰਪੁਰ ਤੋਂ ਲੋਕ ਸਭਾ ਦੀ ਚੋਣ ਲੜੇ ਸਨ ਅਤੇ ਆਪਣੀ ਜਮਾਨਤ ਤਕ ਗਵਾ ਬੈਠੇ ਹਨ। ਨਤੀਸ਼ ਅਤੇ ਸ਼ਰਦ ਯਾਦਵ ਨੇ ਜਾਰਜ ਦੀ ਉਮਰ ਅਤੇ ਸਿਹਤ ਨੂੰ ਵੇਖਦੇ ਹੋਏ ਲੋਕ ਸਭਾ ਚੋਣ ਲੜਨ ਤੋਂ ਮਨ੍ਹਾਂ ਕਰਦੇ ਹੋਏ ਰਾਜ ਸਭਾ ਮੈਂਬਰ ਬਣਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਹ ਨਹੀਂ ਮੰਨੇ। ਉਨ੍ਹਾਂ ਨੇ ਕਿਹਾਕਿ ਮੈਂ ਮਰਦੇ ਦਮ ਤਕ ਰਾਜ ਸਭਾ ਨਹੀਂ ਜਾਊਂਗਾ। ਮੇਰੇ ਲਈ ਰਾਜਨੀਤੀ ਹੀ ਦੇਸ਼ ਸੇਵਾ ਦਾ ਜਰੀਹਾ ਹੈ। ਜਾਰਜ ਨੇ ਕਿਹਾ ਕਿ ਚੋਣਾਂ ਵਿਚ ਜਿਤ ਹਾਰ ਤਾਂ ਲਗੀ ਹੀ ਰਹਿੰਦੀ ਹੈ। ਐਨਡੀਏ ਨੂੰ ਨਵੀਂ ਦਿਸ਼ਾ ਵਿਚ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ।
ਧੰਦੇਬਾਜ਼ਾਂ ਕਰਕੇ ਹੋਈ ਭਾਜਪਾ ਦੀ ਹਾਰ-ਜਾਰਜ ਫਰਨਾਂਡਿਸ
This entry was posted in ਭਾਰਤ.