ਲਹੌਰ- ਮੁੰਬਈ ਹਮਲਿਆਂ ਦੇ ਮਾਸਟਰ ਮਾਂਈਂਡ ਹਾਫਿਜ਼ ਮੁੰਹਮਦ ਸਈਅਦ ਅਤੇ ਉਸ ਦੇ ਸਾਥੀ ਕਰਨਲ ਨਜ਼ੀਰ ਅਹਿਮਦ ਨੂੰ ਲਹੌਰ ਹਾਈਕੋਰਟ ਨੇ ਰਿਹਾ ਕਰ ਦਿਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੁਆਰਾ ਜਮਾਤ ਤੇ ਪਬੰਦੀ ਲਗਣ ਤੋਂ ਬਾਅਦ ਇਨ੍ਹਾਂ ਨੂੰ ਦਿਸੰਬਰ ਵਿਚ ਨਜ਼ਰਬੰਦ ਕੀਤਾ ਗਿਆ ਸੀ। ਇਸ ਹੁਕਮ ਦੇ ਖਿਲਾਫ ਸਰਕਾਰ ਸੁਪਰੀਮ ਕੋਰਟ ਜਾ ਸਕਦੀ ਹੈ। ਜਮਾਤ-ਉਦ-ਦਾਅਵਾ ਲਸ਼ਕਰ-ਏ-ਤੋਇਬਾ ਦਾ ਇਕ ਪਾਕਿਸਤਾਨ ਸਥਿਤ ਮਿਤਰ ਸੰਗਠਨ ਹੈ। ਸਈਅਦ ਲਸ਼ਕਰ ਏ ਤੋਇਬਾ ਦਾ ਸੰਸਥਾਪਕ ਵੀ ਰਿਹਾ ਹੈ। ਲਹੌਰ ਹਾਈ ਕੋਰਟ ਦੀ ਤਿੰਨ ਮੈਂਬਰੀ ਬੈਂਚ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਗ੍ਰਿਫਤਾਰੀ ਦੇ ਖਿਲਾਫ ਅਦਾਲਤ ਨੂੰ ਸਈਅਦ ਅਤੇ ਅਹਿਮਦ ਦੀ ਅਰਜ਼ੀ ਮਨਜ਼ੂਰ ਹੈ। ਗ੍ਰਿਫਤਾਰੀ ਨਜ਼ਾਇਜ਼ ਸੀ। ਅਦਾਲਤ ਨੇ ਦੋਵਾਂ ਨੂਂ ਤੁਰੰਤ ਰਿਹਾ ਕਰਨ ਦੇ ਹੁਕਮ ਦਿਤੇ।ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਬਾਅਦ ਵਿਚ ਦਿਤੀ ਗਈ। ਉਸ ਸਮੇਂ ਜੇਯੂਡੀ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ। ਜੇਯੂਡੀ ਦੇ ਵਕੀ਼ਲ ਨੇ ਕਿਹਾ ਕਿ ਸਈਅਦ ਦੇ ਹਮਲਿਆਂ ਵਿਚ ਸ਼ਾਮਿਲ ਹੋਣ ਬਾਰੇ ਕੋਈ ਸਬੂਤ ਨਹੀਂ ਹੈ ਅਤੇ ਉਸਦੀ ਗ੍ਰਿਫਤਾਰੀ ਪਾਕਿਸਤਾਨ ਦੇ ਸੰਵਿਧਾਨ ਅਤੇ ਕਨੂੰਨ ਦਾ ਉਲੰਘਣ ਸੀ। ਸਈਅਦ ਨੇ ਇਹ ਸੰਕਲਪ ਲਿਆ ਕਿ ਉਹ ਜੰਮੂ ਕਸ਼ਮੀਰ ਤੇ ਭਾਰਤੀ ਕਬਜ਼ੇ ਦੇ ਖਿਲਾਫ ਆਪਣਾ ਸੰਘਰਸ਼ ਜਾਰੀ ਰੱਖੇਗਾ। ਉਸ ਨੇ ਕਿਹਾ ਕਿ ਉਸ ਦੀ ਗ੍ਰਿਫਤਾਰੀ ਇਕ ਸਾਜਿਸ਼ ਸੀ। ਮੁੰਬਈ ਹਮਲਿਆਂ ਲਈ ਭਾਰਤ ਨੇ ਲਸ਼ਕਰ ਏ ਤੌਇਬਾ ਤੇ ਅਰੋਪ ਲਗਾਇਆ ਸੀ। ਹਾਈ ਕੋਰਟ ਦੇ ਫੈਂਸਲੇ ਦੇ ਖਿਲਾਫ ਸਰਕਾਰ ਸੁਪਰੀਮ ਕੋਰਟ ਵਿਚ ਜਾ ਸਕਦੀ ਹੈ।