ਨਵੀਂ ਦਿੱਲੀ- ਜਿਹੜੀ ਧੀ ਸੱਭ ਨੂੰ ਧੋਖਾ ਦੇ ਕੇ ਆਪਣੇ ਆਪ ਨੂੰ ਡੂੰਘੇ ਸਦਮੇ ਵਿਚ ਹੋਣ ਦਾ ਡਰਾਮਾ ਕਰ ਰਹੀ ਸੀ, ਉਹ ਹੀ ਮਾਂ ਦੀ ਕਾਤਿਲ ਨਿਕਲੀ। ਦਰਅਸਲ ਮਾਂ ਨੇ ਧੀ ਨੂੰ ਉਸ ਦੇ ਯਾਰ ਨਾਲ ਇਤਰਾਜ਼ਯੋਗ ਹਾਲਤ ਵਿਚ ਵੇਖ ਲਿਆ ਸੀ। ਇਸ ਕਰਕੇ ਧੀ ਨੇ ਆਪਣੇ ਯਾਰ ਨਾਲ ਮਿਲ ਕੇ ਮਾਂ ਨੂੰ ਹੀ ਖਤਮ ਕਰ ਦਿਤਾ। ਇਸ ਪ੍ਰੇਮੀ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਤਿਆ ਕਾਂਡ ਵਿਚ ਸ਼ੁਰੂ ਦੀ ਜਾਂਚ ਪੜਤਾਲ ਵਿਚ ਮ੍ਰਿਤਕਾ ਦੀ ਧੀ ਸਾਕਸ਼ੀ ਕਪੂਰ ਨੇ ਪੁਲਿਸ ਨੂੰ ਕਾਫੀ ਗੁੰਮਰਾਹ ਕੀਤਾ। ਪੁਲਿਸ ਅਨੁਸਾਰ 28 ਮਈ ਨੂੰ ਸਾਕਸ਼ੀ ਦੇ ਪਿਤਾ ਅਸ਼ੋਕ ਕਪੂਰ ਅਤੇ ਭਰਾ ਆਪਣੇ-ਆਪਣੇ ਦਫਤਰ ਚਲੇ ਗਏ ਸਨ। ਮਾਂ ਕਿਰਨ ਕਪੂਰ ਵੀ ਘਰ ਵਿਚ ਮੌਜੂਦ ਨਹੀਂ ਸੀ। ਮੌਕਾ ਵੇਖ ਕੇ ਸਾਕਸ਼ੀ ਨੇ ਆਪਣੇ ਪ੍ਰੇਮੀ ਸੰਨੀ ਬਤਰਾ ਨੂੰ ਘਰ ਬੁਲਾ ਲਿਆ। ਉਸ ਦਿਨ ਮਾਂ ਸਮੇਂ ਤੋਂ ਪਹਿਲਾਂ ਘਰ ਵਾਪਿਸ ਆ ਗਈ ਅਤੇ ਸੰਨੀ ਅਤੇ ਸਾਕਸ਼ੀ ਨੂੰ ਇਤਰਾਜ਼ਯੋਗ ਹਾਲਤ ਵਿਚ ਵੇਖ ਕੇ ਬੁਖਲਾ ਗਈ। ਗੱਲ ਪਿਤਾ ਅਤੇ ਭਰਾ ਤਕ ਨਾਂ ਪਹੁੰਚੇ, ਇਸ ਗੱਲ ਤੋਂ ਡਰ ਕੇ ਸਾਕਸ਼ੀ ਨੇ ਆਪਣੇ ਪ੍ਰੈਮੀ ਨਾਲ ਮਿਲਕੇ ਮਾਂ ਤੇ ਪਹਿਲਾਂ ਤਾਂ ਬੀਅਰ ਦੀ ਬੋਤਲ ਨਾਲ ਵਾਰ ਕੀਤੇ। ਫਿਰ ਰਸੋਈ ਵਾਲੇ ਚਾਕੂ ਨਾਲ ਅਤੇ ਪੇਚਕਸ ਨਾਲ ਹਮਲਾ ਕਰ ਕੇ ਮਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ।
ਪ੍ਰੇਮੀ ਨਾਲ ਮਿਲਕੇ ਧੀ ਨੇ ਕੀਤਾ ਮਾਂ ਦਾ ਕਤਲ
This entry was posted in ਭਾਰਤ.