ਸਿੰਘਾਪੁਰ- ਪੁਲੀਟੀਕਲ ਐਂਡ ਇਕਨਾਮਿਕ ਰਿਸਕ ਕੰਸਲਟੈਂਸੀ (ਪਰਕ) ਨਾਂ ਦੀ ਸੰਸਥਾ ਰਾਹੀ ਕੀਤੇ ਗਏ ਸਰਵੇਖਣ ਵਿਚ ਭਾਰਤ ਦੀ ਨੌਕਰਸ਼ਾਹੀ ਦਰਜਨ ਦੇ ਕਰੀਬ ਏਸ਼ਆਈ ਦੇਸ਼ਾ ਵਿਚ ਕੰਮ ਕਾਰ ਦੇ ਹਿਸਾਬ ਨਾਲ ਸੱਭ ਤੋਂ ਵੱਧ ਪਿੱਛੜੀ ਅਤੇ ਸੁਸਤ ਹੈ।
ਹਾਂਗਕਾਂਗ ਦੀ ਇਸ ਸੰਸਥਾ ਨੇ ਉਤਰੀ ਅਤੇ ਦਖਣੀ ਏਸ਼ੀਆ ਦੇ 12 ਦੇਸ਼ਾਂ ਵਿਚ ਕੰਮ ਕਾਰ ਦੇ ਹਿਸਾਬ ਨਾਲ ਭਾਰਤੀ ਨੌਕਰਸ਼ਾਹਾਂ ਨੂੰ ਸੱਭ ਤੋਂ ਹੇਠਲੇ ਪੱਧਰ ਤੇ ਰੱਖਿਆ ਹੈ। ਸੰਸਥਾ ਦੇ ਸਰਵੇਖਣ ਤੋਂ ਇਹ ਪਤਾ ਚਲਦਾ ਹੈ ਕਿ ਭਾਰਤੀ ਨੌਕਰਸ਼ਾਹ ਰਾਸ਼ਟਰੀ ਅਤੇ ਰਾਜ ਪੱਧਰ ਤੇ ਆਪਣੇ ਆਪ ਨੂੰ ਸਤਾ ਦਾ ਕੇਂਦਰ ਬਣਾ ਲੈਂਦੇ ਹਨ। ਕਿਸੇ ਵੀ ਤਰ੍ਹਾਂ ਦੇ ਬਦਲਾਵ ਦਾ ਇਹ ਨੌਕਰਸ਼ਾਹ ਸਖਤ ਵਿਰੋਧ ਕਰਦੇ ਹਨ ਅਤੇ ਇਸਦਾ ਅਸਰ ਉਨ੍ਹਾਂ ਦੇ ਆਪਣੇ ਆਪ ਉਤੇ ਅਤੇ ਉਨ੍ਹਾਂ ਦੇ ਕੰਮ ਕਾਰ ਤੇ ਵਿਖਾਈ ਦਿੰਦਾ ਹੈ।
ਸਿੰਘਾਪੁਰ ਦੇ ਨੌਕਰਸ਼ਾਹਾਂ ਨੂੰ ਲਗਾਤਾਰ ਤੀਸਰੀ ਵਾਰ ਸੱਭ ਤੋਂ ਜਿਆਦਾ ਕਾਰਜ ਕੁਸ਼ਲ ਮੰਨਿਆ ਗਿਆ ਹੈ। ਇਸ ਸਰਵੇਖਣ ਵਿਚ ਹਾਂਗਕਾਂਗ ਨੂੰ ਦੂਸਰਾ ਅਤੇ ਥਾਈਲੈਂਡ ਨੂੰ ਤੀਸਰਾ ਸਥਾਨ ਮਿਲਿਆ ਹੈ। ਭਾਰਤ ਨੂੰ ਇਸ ਸਰਵੇਖਣ ਵਿਚ ਸੱਭ ਤੋਂ ਅਖੀਰਲਾ 12ਵਾਂ ਸਥਾਨ ਮਿਲਿਆ ਹੈ।
ਭਾਰਤ ਵਿਚ ਰਾਜਨੀਤਕ ਦਲ (58ਫੀਸਦੀ) ਸੱਭ ਤੋਂ ਵੱਧ ਭ੍ਰਿਸ਼ਟ ਹਨ, ਇਸ ਤੋਂ ਬਾਅਦ ਨੌਕਰਸ਼ਾਹੀ (13), ਸੰਸਦ ਵਿਧਾਨ ਸਭਾਵਾਂ (10), ਬਿਜ਼ਨਸ ਅਤੇ ਨਿਜ਼ੀ ਖੇਤਰ (9) ਅਤੇ ਨਿਆਂਪਾਲਿਕਾ(3ਫੀਸਦੀ) ਦਾ ਨੰਬਰ ਆਉਂਦਾ ਹੈ। ਬੈਰੋਮੀਟਰ , ਇਕ ਪਬਲਿਕ ਸਰਵੇ ਹੈ ਜਿਸ ਵਿਚ ਲੋਕਾਂ ਦੇ ਅਨੁਭਵਾਂ ਦੇ ਅਧਾਰ ਤੇ ਰਿਸ਼ਵਤਖੋਰੀ ਦਾ ਪੱਧਰ ਮਾਪਿਆ ਗਿਆ ਹੈ। ਇਸ ਵਿਚ 69 ਦੇਸ਼ਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਦੁਨੀਆਭਰ ਦੇ ਲੋਕ ਰਾਜਨੀਤਕ ਦਲਾਂ ਨੂੰ ਸੱਭ ਤੋਂ ਵੱਧ ਭ੍ਰਿਸ਼ਟ ਮੰਨਦੇ ਹਨ। ਰਿਸ਼ਵਤਖੋਰੀ ਦੇ ਮਾਮਲੇ ਵਿਚ ਪੁਲਿਸ ਅਤੇ ਉਸ ਤੋਂ ਬਾਅਦ ਨਿਆਂਪਾਲਿਕਾ ਸ਼ਕ ਦੇ ਘੇਰੇ ਵਿਚ ਆੳਂੁਦੇ ਹਨ। ਟੀਆਈ ਦੀ ਭ੍ਰਿਸ਼ਟਾਚਾਰ ਸਬੰਧੀ 180 ਦੇਸ਼ਾਂ ਦੀ ਸੂਚੀ ਵਿਚ ਭਾਰਤ 74ਵੇਂ ਨੰਬਰ ਤੇ ਹੈ। ਪਿੱਛਲੇ ਸਾਲ ਇਹ ਚੀਨ ਦੇ ਨਾਲ 72ਵੇਂ ਨੰਬਰ ਤੇ ਸੀ। ਇਸ ਸਾਲ ਚੀਨ 73ਵੇਂ ਨੰਬਰ ਤੇ ਹੈ। ਪਾਕਿਸਤਾਨ ਵਿਚ ਵੀ ਭ੍ਰਿਸ਼ਟਾਚਾਰ ਬਹੁਤ ਹੈ ਅਤੇ ਉਹ ਇਸ ਸੂਚੀ ਵਿਚ 140ਵੇਂ ਸਥਾਨ ਤੇ ਹੈ। ਈਰਾਨ (133), ਲੀਬੀਆ (134) ਅਤੇ ਨੇਪਾਲ 135ਵੇਂ ਸਥਾਨ ਤੇ ਹਨ। ਭੂਟਾਨ ਇਸ ਖੇਤਰ ਵਿਚ ਸੱਭ ਤੋਂ ਘੱਟ ਭ੍ਰਿਸ਼ਟ ਹੈ ਅਤੇ ਉਹ 41ਵੇਂ ਸਥਾਨ ਤੇ ਹੈ। ਦੁਨੀਆ ਦੇ ਸੱਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਵਿਚ ਪਹਿਲੇ ਪੰਜ ਸਥਾਨਾਂ ਤੇ ਡੈਨਮਾਰਕ, ਫਿਨਲੈਂਡ, ਨਿਊਜ਼ੀਲੈਂਡ, ਸਿੰਘਾਪੁਰ ਅਤੇ ਸਵੀਡਨ ਹਨ। ਸੱਭ ਤੋਂ ਹੇਠਾਂ ਮਿਆਂਮਾਰ ਅਤੇ ਸੋਮਾਲੀਆ ਹਨ। ਜਰਮਨੀ,ਆਇਰਲੈਂਡਸ, ਜਪਾਨ ਅਤੇ ਫਰਾਂਸ ਤੋਂ ਹੇਠਾਂ 20ਵੇਂ ਸਥਾਨ ਤੇ ਅਮਰੀਕਾ ਹੈ ਅਤੇ ਬ੍ਰਿਟੇਨ 13ਵੇਂ ਸਥਾਨ ਤੇ ਹੈ।