ਫਰਾਂਸ- ਪਿੱਛਲੇ ਕੁਝ ਦਿਨਾਂ ਤੋਂ ਫਰਾਂਸ ਦੇ ਗੁੰਮ ਹੋਏ ਜਹਾਜ਼ ਦਾ ਮਲਬਾ ਸਮੁੰਦਰ ਵਿਚ ਡਿਗੇ ਹੋਣ ਦੀ ਸੰਭਾਵਨਾ ਹੈ। ਬਰਾਜ਼ੀਲ ਦੇ ਰੱਖਿਆ ਮੰਤਰੀ ਨੈਲਸਨ ਜ਼ੋਬੀ ਨੇ ਜੋਰ ਦੇ ਕੇ ਕਿਹਾ ਹੈ ਕਿ ਇਹ ਮਲਬਾ ਫਰਾਂਸ ਦੀ ਏਅਰ ਬੱਸ ਦਾ ਹੀ ਹੈ।
ਜ਼ੋਬੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਨਹੀਂ ਦੇ ਬਰਾਬਰ ਹੈ ਕਿ ਜਹਾਜ਼ ਦੀਆਂ ਸੀਟਾਂ ਅਤੇ ਧਾਤ ਦੇ ਟੁਕੜੇ ਸਮੁੰਦਰੀ ਲਹਿਰਾਂ ਦੁਆਰਾ ਏਧਰੋਂ ਓਧਰੋਂ ਲਿਆ ਕੇ ਇਕ ਜਗ੍ਹਾ ਇਕਠੇ ਕੀਤੇ ਗਏ ਹੋਣ। ਬਰਾਜ਼ੀਲੀ ਹਵਾਈ ਸੈਨਾ ਦੇ ਇਕ ਜਹਾਜ਼ ਦੁਆਰਾ ਅਟਲਾਂਟਿਕ ਮਹਾਂਸਾਗਰ ਵਿਚ ਮਿਲੇ ਮਲਬੇ ਬਾਰੇ ਜ਼ੋਬੀ ਨੇ ਕਿਹਾ, “9785 ਵਰਗ ਕਿਲੋਮੀਟਰ ਦੇ ਖੇਤਰ ਵਿਚੋਂ ਕੁਲ 5 ਕਿਲੋਮੀਟਰ ਦੇ ਖੇਤਰ ਵਿਚ ਸਾਰਾ ਮਲਬਾ ਦਿਸਿਆ ਹੈ। ਇਸ ਗੱਲ ਦੀ ਪੁਸ਼ਟੀ ਹੋ ਚੁਕੀ ਹੈ ਕਿ ਮਲਬਾ ਦੁਰਘਟਨਾਗ੍ਰਸਤ ਜਹਾਜ਼ ਦਾ ਹੀ ਹੈ।” ਬਰਾਜ਼ੀਲ ਦੇ ਰਿਯੋ-ਡੇ-ਜਨੇਰੋ ਤੋਂ ਚਲੇ ਏਅਰ ਫਰਾਂਸ ਦੇ ਜਹਾਜ਼ ਨੂੰ ਸੋਮਵਾਰ ਨੂੰ ਪੈਰਿਸ ਦੇ ਸ਼ਾਲ-ਡੇ-ਗਾਲ ਹਵਾਈ ਅੱਡੇ ਤੇ ਉਤਰਨਾ ਸੀ।
ਇਸ ਜਹਾਜ਼ ਵਿਚ ਡਰਾਈਵਰ ਸਮੇਤ ਕੁਲ 228 ਯਾਤਰੀ ਉਸ ਸਮੇਂ ਸਨ ਜਦੋਂ ਜਹਾਜ਼ ਦਾ ਏਆ ਟਰੈਫਿਕ ਕੰਟਰੋਲ ਨਾਲੋਂ ਸੰਪਰਕ ਟੁਟਿਆ ਤਾਂ ਉਹ ਤੱਟ ਤੋਂ ਕਈ ਸੌ ਕਿਲੋਮੀਟਰ ਦੂਰ ਅਟਲਾਂਟਿਕ ਮਹਾਂਸਾਗਰ ਦੇ ਉਪਰ ਸੀ। ਫਰਾਂਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਵਿਚ ਮੌਸਮ ਦੀ ਖਰਾਬੀ ਕਰਕੇ ਨੁਕਸ ਪੈ ਗਿਆ ਸੀ। ਦੋ ਦਿਨਾਂ ਤੋਂ ਜਹਾਜ਼ ਦੀ ਤਲਾਸ਼ ਕੀਤੀ ਜਾ ਰਹੀ ਸੀ। ਅੱਜ ਉਸਦੇ ਅਟਲਾਂਟਿਕ ਮਹਾਂਸਾਗਰ ਵਿਚ ਡਿਗਣ ਦੀ ਪੁਸ਼ਟੀ ਕਰ ਦਿਤੀ ਗਈ ਹੈ। ਫਰਾਂਸ ਦੇ ਰਾਸ਼ਟਰਪਤੀ ਨੇ ਕਲ੍ਹ ਹੀ ਕਹਿ ਦਿਤਾ ਸੀ ਕਿ ਦੁਰਘਟਨਾਗ੍ਰਸਤ ਹੋਏ ਜਹਾਜ਼ ਵਿਚ ਸਵਾਰ ਲੋਕਾਂ ਵਿਚੋਂ ਕਿਸੇ ਦੇ ਬਚਣ ਦੀ ਉਮੀਦ ਨਹੀਂ ਦੇ ਬਰਾਬਰ ਹੈ।
ਜਹਾਜ਼ ਤੋਂ ਅਖੀਰਲਾ ਰੇਡੀਓ ਸੰਦੇਸ਼ ਉਡਾਣ ਦੇ ਤਿੰਨ ਘੰਟੇ ਬਾਅਦ ਦਾ ਰਿਕਾਰਡ ਕੀਤਾ ਗਿਆ ਸੀ। ਇਸ ਤੋਂ ਅੱਧੇ ਘੰਟੇ ਬਾਅਦ ਜਹਾਜ਼ ਬੁਰੇ ਮੌਸਮ ਦੀ ਚਪੇਟ ਵਿਚ ਆ ਗਿਆ ਸੀ। ਫਰਾਂਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਇਦ ਜਹਾਜ਼ ਤੇ ਬਿਜਲੀ ਡਿਗੀ ਹੋਵੇ। ਜਿਸ ਕਰਕੇ ਕੋਈ ਖਰਾਬੀ ਆ ਗਈ ਹੋਵੇ।ਫਰਾਂਸ ਦੇ ਅਧਿਕਾਰੀਆਂ ਨੇ ਦਸਿਆ ਕਿ ਇਸ ਦੁਰਘਟਨਾ ਦੇ ਸਿ਼ਕਾਰ ਹੋਏ ਜਹਾਜ਼ ਵਿਚ ਕੁਲ 32 ਦੇਸ਼ਾਂ ਦੇ 216 ਯਾਤਰੀ ਅਤੇ 12 ਜਹਾਜ਼ ਦੇ ਸਟਾਫ ਮੈਂਬਰ ਸਨ। ਇਨ੍ਹਾਂ ਵਿਚ ਫਰਾਂਸ ਦੇ 61, ਬਰਾਜ਼ੀਲ ਦੇ 58, ਜਰਮਨੀ ਦੇ 26 ਅਤੇ ਬ੍ਰਿਟੇਨ ਦੇ ਪੰਜ ਨਾਗਰਿਕ ਸ਼ਾਮਿਲ ਸਨ।