ਮੁਹਾਲੀ- ਪਿੱਛਲੇ ਕੁਝ ਅਰਸੇ ਤੋਂ ਚਰਚਾ ਵਿਚ ਰਹੇ ਅੰਮ੍ਰਿਤਸਰ ਇੰਪਰੂਵਮੈਂਟ ਟਰਸੱਟ ਘਪਲੇ ਵਿਚ ਅਰੋਪੀ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਦੇ ਵਕੀਲਾਂ ਨੇ ਵਿਜੀਲੈਂਸ ਬਿਊਰੋ ਦੁਆਰਾ ਦਾਖਲ ਚਲਾਨ ਦੀ ਕਾਪੀ ਮੰਗੀ ਹੈ। ਵਕੀਲਾਂ ਨੇ ਬੁਧਵਾਰ ਨੂੰ ਅਦਾਲਤ ਤੋਂ ਇਸ ਦੀ ਮੰਗ ਕੀਤੀ ਹੈ। ਵਕੀ਼ਲਾਂ ਦਾ ਕਹਿਣਾ ਹੈ ਕਿ ਚਲਾਨ ਜਲਦਬਾਜ਼ੀ ਵਿਚ ਅਧੂਰਾ ਹੀ ਪੇਸ਼ ਕੀਤਾ ਗਿਆ ਸੀ। ਇਸ ਲਈ ਉਹ ਚੰਗੀ ਤਰ੍ਹਾਂ ਪੜਤਾਲ ਕਰਨਾ ਚਾਹੁੰਦੇ ਹਨ। ਭਾਂਵੇ ਸਰਕਾਰੀ ਵਕੀਲਾਂ ਨੇ ਇਨ੍ਹਾਂ ਅਰੋਪਾਂ ਦਾ ਖੰਡਨ ਕੀਤਾ ਹੈ। ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਮੁਕਰਰ ਕੀਤੀ ਹੈ।
ਇਸ ਤੋਂ ਪਹਿਲਾਂ ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਅਤੇ ਚੌਧਰੀ ਜਗਜੀਤ ਸਿੰਘ ਸਮੇਤ ਇਸ ਘੁਟਾਲੇ ਵਿਚ ਸ਼ਾਮਿਲ ਸਾਰੇ ਅਰੋਪੀ ਮੁਹਾਲੀ ਅਦਾਲਤ ਵਿਚ ਪੇਸ਼ ਹੋਏ। ਅੰਮ੍ਰਿਤਸਰ ਇੰਪਰੂਵਮੈਂਟ ਟਰਸੱਟ ਦੇ ਸਾਬਕਾ ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ, ਵਿਧਾਨ ਸਭਾ ਦੇ ਸਾਬਕਾ ਸਕੱਤਰ ਨਸ਼ਤਰ ਸਿੰਘ ਮਾਵੀ, ਸਾਬਕਾ ਸੰਯੁਕਤ ਸਕਤਰ ਤਾਰਾ ਸਿੰਘ, ਸੁਭਾਸ਼ ਗੁਪਤਾ, ਵਿਕੀ ਸ਼ਰਮਾ ਅਤੇ ਵੀਰ ਕਾਲੋਨਾਈਜਰ ਦੇ ਮੈਂਬਰ ਵੀ ਸ਼ਾਮਿਲ ਸਨ।
ਕੈਪਟਨ ਅਮਰਿੰਦਰ ਸਿੰਘ ਦੇ ਵਕੀਲ ਨੇ ਚਲਾਨ ਦੀ ਕਾਪੀ ਮੰਗੀ
This entry was posted in ਪੰਜਾਬ.