ਅਕਸਰ ਮਨ ਵਿਚ ਇਹ ਗੱਲ ਉੱਠਦੀ ਹੈ ਕਿ ਡਾ. ਮਨਮੋਹਨ ਸਿੰਘ ਦੇ ਪਿਛਲੇ 5 ਵਰ੍ਹਿਆਂ ਦੇ ਕਾਰਜਕਾਲ ਨੂੰ ਇਤਿਹਾਸ ਕਿਵੇਂ ਚੇਤੇ ਰੱਖੇਗਾ। ਪੱਤਰਕਾਰਾਂ ਵਲੋਂ ਪ੍ਰਗਟਾਈ ਗਈ ਰਾਏ ਕਈ ਵਾਰ ਸਥਾਈਂ ਨਹੀਂ ਹੁੰਦੀ। ਕਈ ਵਾਰ ਪੇਸ਼ ਕੀਤੀ ਗਈ ਧਾਰਨਾ ਨੂੰ ਆਉਣ ਵਾਲੀ ਪੀੜ੍ਹੀ ਦੇ ਪੱਤਰਕਾਰਾਂ ਵਲੋਂ ਗਲਤ ਸਿੱਧ ਕਰ ਦਿੱਤਾ ਜਾਂਦਾ ਹੈ।ਸਿਲਸਿਲਾ ਚੱਲਦਾ ਰਹਿੰਦਾ ਹੈ- ਚੌਕਸੀ ਜ਼ੋਰ-ਸ਼ੋਰ ਨਾਲ। ਜਿਵੇਂ ਅਸੀਂ ਉਨ੍ਹਾਂ ਨੂੰ ਵਿਦਾਈ ਦੇ ਰਹੇ ਹੋਈਏ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਜਿਹਾ ਲੱਗਦਾ ਸੀ ਪਰ ਸ਼ਨੀਵਾਰ ਨੂੰ ਸਭ ਕੁਝ ਬਦਲ ਗਿਆ -ਐਤਵਾਰ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦੂਜੇ ਕਾਰਜਕਾਲ ਦੀ ਤਿਆਰੀ ਕਰਦੇ ਦਿਖਾਈ ਦੇਣ ਲਗੇ।
ਨਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਨਾ ਹੀ ਪ੍ਰਕਾਸ਼ ਕਾਰਤ ਡਾ. ਮਨਮੋਹਨ ਸਿੰਘ ਦੀ ਸੱਜਣਤਾ ਤੋਂ ਇਨਕਾਰ ਕਰ ਸਕਦੇ ਹਨ। ਉਹ ਸਾਊ ਸੁਭਾਅ ਹੈ-ਕੰਮ ਦਾ ਕਰਮੀ ਧਰਮੀ-ਮੱਥੇ ਚ ਸੋਚਾਂ ਨੂੰ ਪਾਲਦਾ-ਡਾ. ਮਨਮੋਹਨ ਸਿੰਘ ਵਾਕਿਆ ਹੀ ਇਕ ਸੱਜਣ ਵਿਅਕਤੀ ਹਨ। ਬੀਤੇ 5 ਵਰ੍ਹਿਆਂ ਦੇ ਕਾਰਜਕਾਲ ਦੀ ਚਰਚਾ ਬੋਲਦੀ ਹੈ।
ਕੌਮੀ ਰਾਜਨੀਤੀ ਉੱਤੇ ਤਿੱਖੀ ਨਜ਼ਰ ਰੱਖਣ ਵਾਲੇ ਰਾਜਸੀ ਮਾਹਰਾਂ ਦਾ ਮੰਨਣਾ ਹੈ ਕਿ ਡਾ: ਮਨਮੋਹਨ ਸਿੰਘ ਦੀ ਅਗਵਾਈ ਵਿਚ ਸਰਕਾਰ ਨੇ ਜੋ ਕੰਮ ਕੀਤੇ ਹਨ ਅਤੇ ਜੋ ਪ੍ਰਭਾਵਸ਼ਾਲੀ ਨੀਤੀਆਂ ਅਪਣਾਈਆਂ, ਉਨ੍ਹਾਂ ਕਾਰਨ ਬੀਤੇ ਪੰਜ ਵਰ੍ਹਿਆਂ ਵਿਚ ਭਾਰਤ ਆਰਥਕ ਤੌਰ ‘ਤੇ ਮਜ਼ਬੂਤ ਹੋਣ ਦੇ ਨਾਲ-ਨਾਲ ਸੰਸਾਰ ਦੀਆਂ ਵੱਡੀਆਂ ਸ਼ਕਤੀਆਂ ਦੀ ਪਹਿਲੀ ਕਤਾਰ ਵਿਚ ਆ ਖੜਾ ਹੋਣ ਦੇ ਸਮਰੱਥ ਹੋ ਗਿਆ ਸੀ । ਇਸ ਨਾਲ ਭਾਰਤ ਅਤੇ ਭਾਰਤ ਵਾਸੀਆਂ ਦਾ ਸੰਸਾਰ ਵਿਚ ਮਾਣ-ਸਤਿਕਾਰ ਵਧਿਆ ਅਤੇ ਨਾਲ ਹੀ ਡਾ: ਮਨਮੋਹਨ ਸਿੰਘ ਪ੍ਰਤੀ ਵੀ ਸੰਸਾਰ ਵਿਚ ਸਨਮਾਨ ਦੀ ਭਾਵਨਾ ਪੈਦਾ ਹੋਈ ਹੈ। ਇਨ੍ਹਾਂ ਰਾਜਸੀ ਮਾਹਰਾਂ ਅਨੁਸਾਰ ਅੱਜ ਜਦੋਂ ਕਿ ਜਿੱਥੇ ਸਾਰਾ ਸੰਸਾਰ ਮੰਦੇ ਦੀ ਮਾਰ ਹੇਠ ਆ ਕੇ ਪ੍ਰੇਸ਼ਾਨ ਹੋ ਰਿਹਾ ਹੈ, ਉਥੇ ਭਾਰਤ ਉੱਤੇ ਇਸ ਦਾ ਬਹੁਤ ਹੀ ਘੱਟ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਸ ਸਥਿਤੀ ਵਿਚ ਅਮਰੀਕਾ, ਬਰਤਾਨੀਆ ਤੇ ਫ਼ਰਾਂਸ ਆਦਿ ਆਰਥਕ ਤੌਰ ‘ਤੇ ਸਭ ਤੋਂ ਵੱਧ ਸ਼ਕਤੀਸ਼ਾਲੀ ਦੇਸ਼ਾਂ ਦੇ ਮੁਖੀਆਂ ਨੂੰ ਇਹ ਸਵੀਕਾਰ ਕਰਨਾ ਪੈ ਰਿਹਾ ਹੈ ਕਿ ਡਾ: ਮਨਮੋਹਨ ਸਿੰਘ ਹੀ ਇਕੋ-ਇੱਕ ਅਜਿਹੀ ਸ਼ਖਸੀਅਤ ਹਨ, ਜੋ ਸੰਸਾਰ ਨੂੰ ਮੰਦੇ ਦੇ ਵਰਤਮਾਨ ਦੌਰ ਵਿੱਚੋਂ ਉਭਾਰਨ ਲਈ ਸਲਾਹ ਦੇ ਸਕੇ ਹਨ।
ਜੇ ਸੰਸਾਰ ਨੇ ਡਾ: ਮਨਮੋਹਨ ਸਿੰਘ ਦੀ ਯੋਗਤਾ ਅਤੇ ਨੀਤੀਆਂ ਦਾ ਸਿੱਕਾ ਮੰਨਿਆ ਹੈ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਦੇਸ਼ਵਾਸੀ ਉਨ੍ਹਾਂ ਦੀ ਯੋਗਤਾ, ਇਮਾਨਦਾਰੀ ਤੇ ਦੇਸ਼ ਪ੍ਰਤੀ ਨਿਸ਼ਠਾ ਨੂੰ ਨਾ ਸਵੀਕਾਰ ਕਰਨ? ਪ੍ਰਮਾਣੂ ਸਮਝੌਤੇ ਦੇ ਮੁੱਦੇ ਤੇ ਜਦੋਂ ਸੰਸਦ ਵਿਚ ਜ਼ੋਰਦਾਰ ਚਰਚਾ ਹੋ ਰਹੀ ਸੀ ਤਾਂ ਉਸ ਸਮੇਂ ਇਲੈਕਟ੍ਰਾਨਿਕ ਮੀਡੀਆ ਵੱਲੋਂ ਵੱਖ-ਵੱਖ ਨੇਤਾਵਾਂ ਦੀ ਲੋਕਪ੍ਰਿਯਤਾ ਦੇ ਸੰਬੰਧ ਵਿਚ ਕਰਵਾਏ ਗਏ ਸਰਵੇ ਵਿਚ ਲੋਕਾਂ ਦੀ ਸਭ ਤੋਂ ਪਹਿਲੀ ਪਸੰਦ ਦੇ ਰੂਪ ਵਿਚ ਡਾ: ਮਨਮੋਹਨ ਸਿੰਘ ਹੀ ਉੱਭਰ ਕੇ ਸਾਹਮਣੇ ਆਏ ਸਨ।
ਜਾਪਦਾ ਹੈ ਕਿ ਇਹ ਨਤੀਜੇ ਆਪਣਿਆਂ ਅਤੇ ਪਰਾਇਆਂ ਦੇ ਦਿਲ ਵਿਚ ਡਾ: ਮਨਮੋਹਨ ਸਿੰਘ ਪ੍ਰਤੀ ਈਰਖਾ ਜਗਾਉਣ ਦਾ ਕੁਝ ਹੱਦ ਤੱਕ ਕਾਰਨ ਬਣੇ। ਭਾਜਪਾ ਨੇਤਾਵਾਂ ਲਈ ਤਾਂ ਇਹ ਸਭ ਤੋਂ ਵੱਧ ਖ਼ਤਰੇ ਦੀ ਘੰਟੀ ਬਣੇ।
ਡਾ. ਮਨਮੋਹਨ ਸਿੰਘ ਨੇ ਜਿਸ ਮੰਤਰੀ ਮੰਡਲ ਦੀ ਅਗਵਾਈ ਕੀਤੀ, ਉਸਦੇ ਮੰਤਰੀਆਂ ‘ਚੋਂ ਬਹੁਤੇ ਆਪਣੇ ਚੰਗੇ ਗੁਣਾਂ ਦਾ ਪ੍ਰਦਰਸ਼ਨ ਨਹੀਂ ਕਰਦੇ ਸਨ। ਇਥੋਂ ਤੱਕ ਕਿ ਉਨ੍ਹਾਂ ‘ਚੋਂ ਕਈ ਚਾਰਜਸ਼ੀਟਡ ਵੀ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮੰਤਰੀ ਨਿਯੁਕਤ ਕੀਤਾ ਗਿਆ ਤੇ ਕੈਬਨਿਟ ਵਿਚ ਲਿਆ ਗਿਆ।
ਹੁਣ ਜੋ ਚੋਣ ਨਤੀਜੇ ਆਏ ਹਨ, ਉਹ ਉਨ੍ਹਾਂ ਨੂੰ ਦੂਜੇ ਕਾਰਜਕਾਲ ਲਈ ਸੱਤਾ ‘ਚ ਲਿਆਉਣ ਲਈ ਸਹਾਈ ਹੋਣਗੇ ਤੇ ਹੁਣ ਦੇਖਣਾ ਇਹ ਹੈ ਕਿ ਅਗਾਂਹ ਉਨ੍ਹਾਂ ਦੀ ਕਾਰਜਸ਼ੈਲੀ ਕੀ ਹੋਵੇਗੀ? ਕੀ ਅਜਿਹਾ ਪ੍ਰਧਾਨ ਮੰਤਰੀ, ਜਿਸ ਨੂੰ ਕਮਜ਼ੋਰ ਕਿਹਾ ਜਾਂਦਾ ਰਿਹਾ ਹੋਵੇ, ਦੁਬਾਰਾ ਚੋਣਾਂ ਜਿੱਤ ਸਕਦਾ ਹੈ? ਉਨ੍ਹਾਂ ਲਈ ਇਤਿਹਾਸ ਹੁਣ ਕੀ ਲਿਖੇਗਾ? ਕੀ ਆਪਣੇ ਇਸ ਕਾਰਜਕਾਲ ‘ਚ ਉਨ੍ਹਾਂ ਨੇ ਅਗਵਾਈ ਕੀਤੀ ਜਾਂ ਉਹ ਆਪਣੇ ਸਹਿਯੋਗੀਆਂ ਦੀਆਂ ਗੱਲਾਂ ਮੰਨ ਕੇ ਉਨ੍ਹਾਂ ਮੁਤਾਬਿਕ ਹੀ ਚਲਦੇ ਰਹੇ?
ਪਿਛਲੇ 5 ਪੰਜ ਸਾਲਾਂ ‘ਚ ਡਾ. ਮਨਮੋਹਨ ਸਿੰਘ ਨੇ ਦੇਸ਼ ‘ਚ ਸਮਾਜਿਕ ਸੁਰੱਖਿਆ ਤੰਤਰ ਦਾ ਵਿਕਾਸ ਕੀਤਾ। ਗ੍ਰਾਮੀਣ ਰੋਜ਼ਗਾਰ ਗਰੰਟੀ ਯੋਜਨਾ, 70 ਹਜ਼ਾਰ ਕਰੋੜ ਰੁਪਏ ਦੀ ਕਿਸਾਨ ਕਰਜ਼ਾ ਯੋਜਨਾ, ਗ੍ਰਾਮੀਣ ਸਿਹਤ ਮਿਸ਼ਨ ਅਤੇ ਭਾਰਤ ਨਿਰਮਾਣ ਯੋਜਨਾ ਆਦਿ ਇਸ ਸ਼੍ਰੇਣੀ ‘ਚ ਆਉਂਦੇ ਹਨ। ਹੁਣ ਸਵਾਲ ਉੱਠਦਾ ਹੈ ਕਿ ਕੀ ਸੱਚਮੁਚ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਕੋਈ ਅਸਰ ਪਿਆ ਹੈ? ਇਹ ਵੀ ਇਕ ਤੱਥ ਹੈ ਕਿ ਸਰਕਾਰ ਵਲੋਂ ਜੋ ਪੈਸਾ ਅਜਿਹੇ ਕੰਮਾਂ ਲਈ ਦਿੱਤਾ ਜਾਂਦਾ ਹੈ, ਉਸ ਦਾ ਵੱਡਾ ਹਿੱਸਾ ਗਰੀਬਾਂ ਤੱਕ ਨਹੀਂ ਪਹੁੰਚਦਾ। ਜਿਸ ਸਮੇਂ ਡਾ. ਮਨਮੋਹਨ ਸਿੰਘ ਨੇ ਇਹ ਨੀਤੀਆਂ ਸ਼ੁਰੂ ਕੀਤੀਆਂ ਸਨ, ਉਦੋਂ ਉਨ੍ਹਾਂ ਦੇ ਆਲੋਚਕਾਂ ਨੇ ਇਹੀ ਗੱਲਾਂ ਕਹੀਆਂ ਸਨ। ਪ੍ਰਧਾਨ ਮੰਤਰੀ ਵਜੋਂ ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ ‘ਚ ਭਾਰਤ ਨੂੰ 9 ਫੀਸਦੀ ਵਿਕਾਸ ਦਰ ਨਾਲ ਅੱਗੇ ਵਧਾਇਆ। ਉਦਾਰੀਕਰਨ ਅਤੇ ਆਰਥਿਕ ਸੁਧਾਰ ਦੀ ਜਿਸ ਨੀਤੀ ਨੇ ਵਿੱਤ ਮੰਤਰੀ ਵਜੋਂ ਉਨ੍ਹਾਂ ਨੂੰ ਪ੍ਰਸਿੱਧੀ ਦਿਵਾਈ ਸੀ, ਜਦੋਂ ਉਹ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ‘ਤੇ ਖੱਬੇਪੱਖੀਆਂ ਦਾ ਦਬਾਅ ਪੈ ਗਿਆ, ਤਾਂ ਉਹ ਇਸ ਗੱਲ ਨੂੰ ਭੁੱਲ ਗਏ। ਇਨ੍ਹਾਂ ਗੱਲਾਂ ‘ਚ ਵਿਨਿਵੇਸ਼, ਪੈਨਸ਼ਨ, ਬੈਂਕਿੰਗ ਸੁਧਾਰ ਬੀਮਾ ਵਪਾਰ ਪੂੰਜੀ ‘ਚ ਵਾਧਾ, ਕਿਰਤ-ਕਾਨੂੰਨਾਂ ਨੂੰ ਸਰਲ ਬਣਾਉਣ ਅਤੇ ਰਿਟੇਲ ਵਪਾਰ ਨੂੰ ਖੋਲ੍ਹਣ ਆਦਿ ਵਰਗੇ ਕਦਮ ਵੀ ਸ਼ਾਮਲ ਸਨ। ਯਕੀਨੀ ਤੌਰ ‘ਤੇ ਇਤਿਹਾਸ ਇਸ ਗੱਲ ਨੂੰ ਚੇਤੇ ਰੱਖੇਗਾ ਕਿ ਪ੍ਰਧਾਨ ਮੰਤਰੀ ਵਜੋਂ ਡਾ. ਮਨਮੋਹਨ ਸਿੰਘ ਨੇ ਭਾਰਤੀ ਅਰਥਚਾਰੇ ਨੂੰ ਇਕ ਨਵਾਂ ਨਜ਼ਰੀਆ ਦਿੱਤਾ ਸੀ। ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੇ ਰੂਪ ‘ਚ ਕੀ ਉਨ੍ਹਾਂ ਬਾਰੇ ਕੁਝ ਨਹੀਂ ਜਾਣਦੇ ਸਨ? ਕੀ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ? ਇਨ੍ਹਾਂ ਗੱਲਾਂ ਪ੍ਰਤੀ ਉਨ੍ਹਾਂ ਦੀ ਚੁੱਪ ਨੇ ਲੋਕਾਂ ਨੂੰ ਕਈ ਕਿਆਸ ਅਰਾਈਆਂ ਲਗਾਉਣ ਲਈ ਮਜਬੂਰ ਕਰ ਦਿੱਤਾ। ਇਤਿਹਾਸ ਆਉਣ ਵਾਲੇ ਸਮੇਂ ‘ਚ ਇਨ੍ਹਾਂ ਸਾਰੀਆਂ ਗੱਲਾਂ ‘ਤੇ ਆਪਣੀ ਵਿਆਖਿਆ ਕਰੇਗਾ।
ਇਹ ਸਹੀ ਹੈ ਕਿ ਉਹ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਰਹੇ ਹਨ, ਜੋ ਆਪਣੀ ਪਾਰਟੀ ‘ਚ ਹਰਮਨਪਿਆਰਤਾ ਨਾਲ ਨਹੀਂ ਆਏ ਸਨ। ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਵਲੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੋਨੀਆ ਗਾਂਧੀ ਦਾ ਹੀ ਜਿ਼ਆਦਾ ਪ੍ਰਭਾਵ ਰਿਹਾ। ਉਂਝ ਸਾਡੇ ਅਰਥ ਸ਼ਾਸਤਰੀ ਪ੍ਰਧਾਨ ਮੰਤਰੀ ਵਿਦੇਸ਼ ਨੀਤੀ ਦੇ ਮਾਮਲੇ ‘ਚ ਸਫਲ ਰਹੇ ਹਨ। ਉਨ੍ਹਾਂ ਨੇ ਭਾਰਤ-ਅਮਰੀਕਾ ਪ੍ਰਮਾਣੂ ਸੰਧੀ ਬਾਰੇ ਦ੍ਰਿੜ ਸਟੈਂਡ ਲਿਆ ਤੇ ਉਨ੍ਹਾਂ ਦੀ ਇਸ ਨੀਤੀ ਦਾ ਪੱਤਰਕਾਰਾਂ ਨੇ ਭਰਪੂਰ ਸਮਰਥਨ ਕੀਤਾ।
ਮੰਨਿਆ ਕਿ ਨਾਕਾਬਿਲ ਹਾਂ
ਨਹੀਂ ਦੇਖ ਸਕਦਾ ਘੁੰਢ ਚ ਛੁਪੇ
ਤੇਰੇ ਦੋ ਬਲਦੇ ਅੰਗਿਆਰ ਤੇ ਤੇਰਾ ਸ਼ਬਾਬ
ਜਰਾ ਰੁਕ, ਠਹਿਰ ਤੂੰ ਸਾਡਾ ਸ਼ੌਕ ਦੇਖੀਂ