ਪਿੰਡ ਅਬੂਵਾਲ (ਲੁਧਿਆਣਾ):- ਸਿੱਖ ਪੰਥ ਕੋਮ ਦੀ ਆਨ ਬਾਨ ਅਤੇ ਸ਼ਾਨ ਲਈ ਸ਼ਹੀਦ ਹੋਏ ਅਣਗਿਣਤ ਸਿੰਘਾਂ ਸਿੰਘਣੀਆਂ ਅਤੇ 1984 ਦੇ ਦੁਖਾਂਤ ਨੂੰ ਕਦੇ ਨਹੀ ਭੁਲਾ ਸਕਦਾ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਅਖੰਡ ਕੀਰਤਨੀ ਜਥਾ ਇੰਟਰਨੈਸਨਲ ਅਤੇ ਧਰਮ ਪ੍ਰਚਾਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਨੇ ਪਿੰਡ ਅਬੂਵਾਲ ਲੁਧਿਆਣਾ ਵਿਖੇ ਧਰਮ ਪ੍ਰਚਾਰ ਲਹਿਰ ਵਲੋਂ ਕਰਵਾਏ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨਾਲ ਗੁਰਮਤਿ ਵਿਚਾਰ ਸਾਂਝੇ ਕਰਦਿਆ ਕਹੇ। ਉਨ੍ਹਾ ਕਿਹਾ ਕਿ 1984 ਦੇ ਸ਼ਹੀਦ ਆਪਣੇ ਨਿੱਜੀ ਸਵਾਰਥ ਲਈ ਨਹੀ ਪੰਥ ਦੀ ਚੜ੍ਹਦੀ ਕਲਾਂ ਲਈ ਸ਼ਹੀਦ ਹੋਏ ਅਤੇ ਪੰਥ ਉਨ੍ਹਾਂ ਦੇ ਪਰਿਵਾਰਾਂ ਨੂੰ ਜਵਾਬਦੇਹ ਹੈ ਮਗਰ ਕੇਂਦਰ ਸਰਕਾਰ ਸਾਨੂੰ ਇਸ ਸਾਕੇ ਨੂੰ ਭੁਲ ਜਾਣ ਦੀਆਂ ਸਲਾਹਾ ਦੇ ਰਹੀ ਹੈ ਪਰ ਅਸੀ ਰਹਿੰਦੀ ਦੁਨਿਆ ਤਕ ਇਸ ਦੁਖਾਂਤ ਨੂੰ ਨਹੀ ਭੁਲਾ ਸਕਦੇ। ਉਨ੍ਹਾਂ ਅਗੇ ਕਿਹਾ ਕਿ ਸਿੱਖ ਕੌਮ ਵਲੋਂ ਸਾਕਾ ਨੀਲਾ ਤਾਰਾ ਦੀ 25ਵੀਂ ਵਰੇਗੰਢ ਪਿੰਡ ਪਧੱਰ ਤੇ ਮਨਾਈ ਜਾਵੇ ਅਤੇ ਸਾਰਾ ਸਾਲ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਸ਼ਹੀਦਾ ਦੀਆਂ ਕੁਰਬਾਨੀਆਂ ਤੋ ਸੇਧ ਲੈਂਦੇ ਹੋਏ ਪਤਿਤ ਸਿੱਖ ਨੌਜਵਾਨਾਂ ਕੇਸ ਰਖਣ ਦਾ ਪ੍ਰਣ ਲੈਣ, ਨਸ਼ੇ ਤਿਆਗਣ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਪੰਥ ਦੀ ਚੜ੍ਹਦੀ ਕਲਾ ਲਈ ਵਡਾ ਯੋਗਦਾਨ ਪਾਉਣ।
ਸਮਾਗਮ ਦੀ ਆਰੰਭਤਾ ਪਿੰਡ ਵਿਚ ਨਗਰ ਕੀਰਤਨ ਸਜਾ ਕੇ ਕੀਤੀ ਗਈ। ਨਗਰ ਕੀਰਤਨ ਉਪਰੰਤ ਪਿੰਡ ਦੇ ਗੁਰਦੂਆਰਾ ਸਾਹਿਬ ਵਿਖੇ ਸਮਾਗਮ ਆਰੰਭ ਕੀਤਾ ਗਿਆ ਜਿਥੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੁੱਜੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ, ਭਾਈ ਅਰਜਨ ਸਿੰਘ ਨੇ ਗੁਰਬਾਣੀ ਦਾ ਰਸਭਿਨਾਂ ਕੀਰਤਨ ਕੀਤਾ। ਇਸ ਉਪਰੰਤ ਢਾਡੀ ਭਾਈ ਬਲਦੇਵ ਲੋਂਗੋਵਾਲ ਅਤੇ ਭਾਈ ਗੁਰਮੇਲ ਸਿੰਘ ਨੇ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ। ਇਸ ਮੋਕੇ 110 ਪ੍ਰਾਣੀਆ ਨੇ ਅੰਮ੍ਰਿਤਪਾਨ ਕੀਤਾ, 150 ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਲਿਆ, 35 ਪ੍ਰਾਣੀਆ ਨੂੰ ਮੁੱਖ ਸੇਵਾਦਾਰ ਦੀ ਸੇਵਾ ਸੋਂਪੀ ਗਈ ਅਤੇ 10 ਨੌਜਵਾਨਾਂ ਨੂੰ ਨਸ਼ਾ ਛਡਨ ਲਈ ਮੁਫਤ ਇਲਾਜ ਕਰਵਾਉਨ ਦੀਆਂ ਚਿੱਠੀਆਂ ਦਿੱਤੀਆਂ ਗਈਆ। ਜਿਨ੍ਹਾਂ ਦਾ ਇਲਾਜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾ ਅਧੀਨ ਚੱਲ ਰਹੇ ਨਸ਼ਾ ਛੁਡਾਉ ਕੇਂਦਰ ਵਿਚ ਮੁਫ਼ਤ ਕੀਤਾ ਜਾਵੇਗਾ।
ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂੇ ਪੰਜ ਪਿਆਰੇ ਪਹੁੰਚੇ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਣੀਆਂ ਨੂੰ ਛਕਾਇਆ। ਸਮਾਗਮ ਦੌਰਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸਪੁਤਰ ਜਗਜੀਤ ਸਿੰਘ ਤਲਵੰਡੀ, ਐਡਸ਼ਿਨਲ ਸਕੱਤਰ ਭਾਈ ਹਰਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਮੀਡੀਆਂ ਸਲਾਹਕਾਰ ਭਾਈ ਤਮਿੰਦਰ ਸਿੰਘ, ਭਾਈ ਭਰਪੂਰ ਸਿੰਘ, ਬਾਬਾ ਵਿਸਾਖਾ ਸਿੰਘ, ਸਰਪੰਚ ਕਮਿਕਰ ਸਿੰਘ, ਪ੍ਰਧਾਂਨ ਹਰਭਜਨ ਸਿੰਘ, ਭਾਈ ਗੁਰਦਿਆਲ ਸਿੰਘ, ਅਮਰਿੰਦਰ ਸਿੰਘ ਲੱਕੀ, ਬੱਚਨ ਸਿੰਘ, ਸੰਤੋਖ ਸਿੰਘ, ਬਹਾਦਰ ਸਿੰਘ, ਧਰਮੀ ਫੋਜੀ ਭਾਈ, ਭਾਈ ਮੇਹਰ ਸਿੰਘ ਭਨੋਹੜ, ਕਿਰਪਾਲ ਸਿੰਘ ਬਾਦੀਆ, ਭਾਈ ਮੇਜਰ ਸਿੰਘ ਡੇਮਰੂ, ਭਾਈ ਕਾਬਲ ਸਿੰਘ, ਭਾਈ ਕਾਲਾ ਸਿੰਘ, ਵੀ ਹਾਜਰ ਸਨ।