ਪੈਰਿਸ (ਸੁਖਵੀਰ ਸਿੰਘ ਸੰਧੂ) -ਇਸ ਦੇ ਸੈਂਟਰ ਵਿਚ ਦੀ ਚਲ ਰਹੀ ਬਿਨਾਂ ਡਰਾਇਵਰ ਤੋਂ ਅੰਡਰ ਗਰਾਉਡ ਮੈਟਰੋ ਲਾਈਨ ਨੰਬਰ ਚੌਦਾਂ ਤੇ ਯਾਤਰੀਆ ਦੀ ਭੀੜ ਇੱਕ ਅੰਦਾਜ਼ੇ ਮੁਤਾਬਕ ਤੀਹ ਪ੍ਰਤੀਸ਼ਤ ਵੱਧ ਗਈ ਹੈ।ਟਰਾਂਸਪੋਰਟ ਮਹਿਕਮੇ ਨੇ ਵੱਧ ਰਹੇ ਭੀੜ ਭੜੱਕੇ ਨੂੰ ਵੇਖਦਿਆਂ ਲੋਕਾਂ ਦੀ ਸਹੂਲਤ ਲਈ ਇਸ ਲਾਈਨ ਤੇ ਇੱਕ ਹੋਰ ਵੱਧ ਗੱਡੀ ਚਲਾਉਣ ਦਾ ਨਿਰਣਾ ਕੀਤਾ ਹੈ ਨਾਲ ਹੀ ਇਸ ਟਰੇਨ ਦੀ ਸਪੀਡ ਨੂੰ ਕੁਝ ਕਿ ਸ਼ਟੇਸ਼ਨਾਂ ਤੇ ਸੱਤਰ ਕਿ.ਮੀ. ਪ੍ਰਤੀ ਘੰਟੇ ਤੋਂ ਵਧਾ ਕੇ ਅੱਸੀ ਕਿ.ਮੀ. ਤੱਕ ਵੀ ਕੀਤਾ ਜਾਵੇਗਾ।ਇਹ ਮਹਿਕਮਾਂ ਨੇ 2012 ਤੱਕ ਇਸ ਲਾਈਨ ਤੇ ਹੋਰ ਵੱਧ ਗੱਡੀਆਂ ਚਲਾਉਣ ਲਈ ਵਿਚਾਰਾਂ ਕੀਤੀਆਂ ਹਨ।ਇਥੇ ਇਹ ਵੀ ਯਿਕਰਯੋਗ ਹੈ ਕਿ ਇਹ ਬਹੁਤ ਖੂਬਸੂਰਤ ਗੱਡੀ ਜਿਸ ਵਿੱਚ ਬੈਠ ਕੇ ਅੱਗੇ ਤੋਂ ਪਿੱਛੇ ਤੱਕ ਸਭ ਵੇਖ ਸਕਦੇ ਹੋ, ਸਕਿਉਰਟੀ ਪੱਖ ਤੋਂ ਵੀ ਲਾ ਜਬਾਬ ਹੈ।ਕੱਚ ਦੇ ਦਰਵਾਜਿਆਂ ਨਾਲ ਸ਼ਿਗਾਰੇ ਹੋਏ ਸ਼ਟੇਸ਼ਨ ਟਰੇਨ ਆਉਣ ਤੇ ਹੀ ਖੁਲਦੇ ਹਨ।ਸਭ ਤੋਂ ਖਾਸ ਗੁਣ ਇਸ ਵਿੱਚ ਇਹ ਹੈ ਕਿ ਇਹ ਟਰਾਂਸਪੋਰਟ ਮਹਿਕਮੇ ਦੀ ਹੜਤਾਲ ਹੋ ਜਾਣ ਦੀ ਸੂਰਤ ਵਿੱਚ ਵੀ ਚਲਦੀ ਰਹਿੰਦੀ ਹੈ।