ਲੰਡਨ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਿਹਾ ਹੈ ਕਿ ਜੇ ਦੇਸ਼ ਅੰਦਰ ਲੋਕ ਰਾਜ ਅਸਫਲ ਹੁੰਦਾ ਹੈ ਤਾਂ ਇਸ ਗੱਲ ਦੀ ਪੱਕੀ ਸੰਭਾਵਨਾ ਹੈ ਕਿ ਪਾਕਿਸਤਾਨ ਦੇ ਪਰਮਾਣੂੰ ਹਥਿਆਰ ਤਾਲਿਬਾਨ ਦੇ ਹੱਥ ਵਿਚ ਜਾ ਸਕਦੇ ਹਨ। ਇਕ ਜਰਮਨ ਅਖਬਾਰ ਨੂੰ ਦਿਤੀ ਇੰਟਰਵਿਯੂ ਦੌਰਾਨ ਜਰਦਾਰੀ ਨੇ ਕਿਹਾ, “ਇਸ ਦੇਸ਼ ਵਿਚ ਜੇ ਲੋਕਤੰਤਰ ਅਸਫਲ ਹੁੰਦਾ ਹੈ ਅਤੇ ਵਿਸ਼ਵ ਪੱਧਰ ਤੇ ਲੋਕਤੰਤਰ ਵਿਚ ਮਦਦ ਨਹੀਂ ਕੀਤੀ ਜਾਂਦੀ ਤਾਂ ਕੁਝ ਵੀ ਹੋ ਸਕਦਾ ਹੈ। ਜਦੋਂ ਜਰਦਾਰੀ ਤੋਂ ਇਹ ਪੁਛਿਆ ਗਿਆ ਕਿ ਕੀ ਉਨ੍ਹਾਂ ਨੂੰ ਵੀ ਆਪਣੀ ਸਵਰਗਵਾਸੀ ਪਤਨੀ ਦੀ ਤਰ੍ਹਾਂ ਇਸ ਗੱਲ ਦਾ ਡਰ ਹੈ ਕਿ ਪਾਕਿਸਤਾਨ ਦੇ ਪਰਮਾਣੂੰ ਹਥਿਆਰ ਅਤਵਾਦੀਆਂ ਦੇ ਹੱਥ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ, ਜੇ ਲੋਕ ਤੰਤਰ ਮਜਬੂਤ ਹੁੰਦਾ ਹੈ ਤਾ ਅਜਿਹੀ ਸਥਿਤੀ ਪੂਦਾ ਹੋਣ ਦਾ ਸਵਾਲ ਹੀ ਨਹੀਂ ਹੈ। ਸਾਰੇ ਹਥਿਆਰ ਭੰਡਾਰ ਸਪੈਸ਼ਲ ਸੁਰੱਖਿਆ ਵਿਚ ਹਨ। ਜਰਦਾਰੀ ਨੇ ਪਰਮਾਣੂੰ ਹੱਥਿਆਰਾਂ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਂ ਸੰਸਾਰ ਨੂੰ ਇਹ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਪਾਕਿਸਤਾਨ ਦੀ ਪਰਮਾਣੂੰ ਸ਼ਕਤੀ ਸੁਰੱਖਿਅਤ ਹੱਥਾਂ ਵਿਚ ਹੈ। ਜਦੋਂ ਜਰਦਾਰੀ ਨੂੰ ਇਹ ਪੁਛਿਆ ਗਿਆ ਕਿ ਭਾਰਤ ਨਾਲ ਲਗਦੀ ਸੀਮਾਂ ਤੋਂ ਸੈਨਾ ਦੇ ਕੁਝ ਡਵੀਜਨ ਅਫਗਾਨਿਸਤਾਨ ਨਾਲ ਲਗਦੀ ਸੀਮਾਂ ਤੇ ਲਿਜਾਣ ਤੋਂ ਉਹ ਕਿਉਂ ਹਿਚਕਿਚਾ ਰਹੇ ਹਨ ਤਾਂ ਜਰਦਾਰੀ ਨੇ ਕਿਹਾ ਕਿ ਦੋਵਾਂ ਸੀਮਾਵਾਂ ਦਾ ਬਰਾਬਰ ਮਹੱਤਵ ਹੈ। ਸਵਾਤ ਘਾਟੀ ਵਿਚ ਸੈਨਾ ਵਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਟਿਪਣੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਇਹ ਵਡੇ ਪੈਮਾਨੇ ਤੇ ਚਲਾਇਆ ਜਾ ਰਿਹਾ ਸੰਘਰਸ਼ ਹੈ। ਇਸ ਖੇਤਰ ਵਿਚ ਇਕ ਲਖ ਦੇ ਕਰੀਬ ਪਾਕਿਸਤਾਨੀ ਸੈਨਿਕ ਇਸ ਸੰਘਰਸ਼ ਵਿਚ ਹਨ। ਸਾਡੇ ਕੋਲ ਵੀ ਪੁਨਰ ਨਿਰਮਾਣ ਦੀ ਵਿਆਪਕ ਰਣਨਤਿੀ ਅਤੇ ਯੋਜਨਾ ਹੈ। ਇਹ ਪੁਛੇ ਜਾਣ ਤੇ ਕਿ ਸਵਾਤ ਘਾਟੀ ਵਿਚ ਤਾਲਿਬਾਨ ਕਬਜ਼ਾ ਕਰਨ ਵਿਚ ਕਿਸ ਤਰ੍ਹਾ ਕਾਮਯਾਬ ਹੋ ਗਿਆ ਤਾਂ ਰਾਸ਼ਟਰਪਤੀ ਨੇ ਕਿਹਾ ਕਿ ਤਾਲਿਬਾਨ ਕੋਲ ਵੱਡੀ ਗਿਣਤੀ ਵਿਚ ਲੋਕ ਤਐ ਹਥਿਆਰ ਹਨ। ਉਹ ਬਹੁਤ ਲੜਾਕੂ ਕਿਸਮ ਦੇ ਹਨ। ਇਸ ਲਈ ਕਦੇ-ਕਦੇ ਉਹ ਸਥਾਨਕ ਅਧਿਕਾਰੀਆਂ ਤੇ ਹਾਵੀ ਹੋ ਜਾਂਦੇ ਹਨ। ਸੈਨਾ ਦੇ ਵਿਦਰੋਹ ਦੀ ਸੰਭਾਵਨਾ ਬਾਰੇ ਉਨ੍ਹਾਂ ਨੇ ਕਿਹਾ ਕਿ “ਮੈਨੂੰ ਸੈਨਾ ਤਖਤਾ ਪਲਟ ਦਾ ਕੋਈ ਖਤਰਾ ਵਿਖਾਈ ਨਹੀਂ ਦਿੰਦਾ।”