ਨਾਰਵੇ ਦੁੱਨੀਆ ਦੇ ਉਨ੍ਹਾਂ ਦੇਸ਼ਾਂ ਚੋ ਇੱਕ ਹੈ ਜੋ ਦਿਨ ਬ ਦਿਨ ਤੱਰਕੀ ਦੀਆਂ ਰਾਹਾ ਵੱਲ ਵੱਧਦਾ ਜਾ ਰਿਹਾ ਹੈ। ਕੁੱਲ 47 ਲੱਖ ਦੀ ਆਬਾਦੀ ਵਾਲੇ ਮੁੱਲਕ ਵਿੱਚ ਹਰ ਇੱਕ ਦਾ ਰਹਿਣ ਸਹਿਣ ਅਤੇ ਜੀਵਨ ਪੱਧਰ ਉੱਚਾ ਹੈ। ਮੁੱਲਕ ਚਾਹੇ ਕਿੰਨੀ ਵੀ ਤੱਰਕੀ ਕਰ ਲਵੇ ਜਿਵੇ ਕਹਿੰਦੇ ਹਨ ਨਵਾ ਨੌਂ ਦਿਨ ਅਤੇ ਪੁਰਾਣਾ ਸੌ ਦਿਨ ਵਾਲੀ ਕਹਾਵੱਤ ਕੱਦੇ ਝੂੱਠੀ ਨਹੀ ਹੋਈ, ਤੱਰਕੀ ਦੀਆ ਬੁਲੰਦੀਆ ਛੁਹੰਦੇ ਹੋਏ ਵੀ ਜੱਦ ਕੱਦੇ ਪੁਰਾਣੇ ਦਿਨਾ ਦੀ ਗੱਲ ਹੁੰਦੀ ਹੈ ਤਾ ਨਾਰਵੀਜਿਨ ਲੋਕੀ ਇਸ ਪੱਖੀ ਵਿਸ਼ੇਸ ਧਿਆਨ ਦਿੰਦੇ ਹਨ। ਪੰਜਾਬ ਦੇ ਪੇਂਡੂ ਮੇਲਿਆਂ ਅਤੇ ਪੰਜਾਬੀਆ ਦੇ ਉਤਸ਼ਾਹ ਵਾਂਗ ਨਾਰਵੇ ਦੇ ਲੋਕਾ ਵਿੱਚ ਵੀ ਇਥੋਂ ਦੀ ਸੰਸਕ੍ਰਿਤੀ, ਸਭਿਅੱਤਾ ਅੱਤੇ ਪੁਰਾਣੇ ਰੀਤੀ ਰਿਵਾਜਾ ਆਦਿ ਨਾਲ ਜੁੜੇ ਇੱਕਠ ਜਾਂ ਮੇਲਿਆਂ ਪ੍ਰਤੀ ਵਿਸੇ਼ਸ ਉਤਸ਼ਾਹ ਹੁੰਦਾ ਹੈ।
ਲੀਅਰ ਦਾ ਇਲਾਕਾ ਨਾਰਵੇ ਦੀ ਰਾਜਧਾਨੀ ਓਸਲੋ ਤੋਂ ਤਕਰੀਬਨ 40 ਕਿ:ਮਿ: ਵਿੱਥ ਤੇ ਇੱਕ ਖੇਤੀ ਪ੍ਰਧਾਨ ਇਲਾਕਾ ਹੈ। ਨਾਰਵੇ ਦੀ ਧਰਤੀ ਤੇ ਜਦ ਪੰਜਾਬੀਆ ਨੇ ਆਮਦ ਕੀਤੀ ਤਾ ਬਹੁਤਿਆਂ ਨੇ ਇਸ ਇਲਾਕੇ ਦੇ ਫਾਰਮਾ ਤੇ ਕੰਮ ਕਰ ਕੇ ਪ੍ਰਵਾਸੀ ਜਿੰਦਗੀ ਦੀ ਸ਼ੁਰੂਆਤ ਕੀਤੀ ਅਤੇ ਇਹੀ ਵਜਾਂ ਹੈ ਕਿ ਅੱਜ ਇਸ ਇਲਾਕੇ ਵਿੱਚ ਕਾਫੀ ਪੰਜਾਬੀ ਭਾਈਚਾਰੇ ਦੀ ਵੱਸੋਂ ਹੈ ਅਤੇ ਗੁਰੂਦੁਆਰਾ ਸਾਹਿਬ ਵੀ ਇਸ ਇਲਾਕੇ ਚ ਸਥਾਪਿਤ ਹੈ। 6-7 ਜੂਨ ਨੂੰ ਲੀਅਰ ਸ਼ਹਿਰ ਵਿੱਚ ਲੀਅਰ ਡੇ(ਲਇਰ ਦਐ) ਮਨਾਇਆ ਗਿਆ , ਜੋ ਕਿ ਪੰਜਾਬ ਦੇ ਮੇਲਿਆ ਵਾਂਗ ਹੀ ਮੇਲਾ ਸੀ। ਫੱਰਕ ਸਿਰਫ ਸੀ ਇੱਕ ਗੋਰੀ ਚਮੜੀ ਦਾ ਪਰ ਪੰਜਾਬ ਦੇ ਮੇਲਿਆਂ ਵਾਂਗ ਹੀ ਫੜੀਆ ਲੱਗੀਆਂ, ਪਕੌੜਿਆਂਆ ਦੀ ਥਾਂ ਇੱਥੋਂ ਦੇ ਖਾਣਿਆ ਦੀ ਖੁਸ਼ਬੂ ਮੱਲੋ ਮੱਲੀ ਆਪਣੇ ਵਲ ਖਿੱਚ ਰਹੀ ਸੀ। ਇੱਥੇ ਦੇ ਖਾਣੇ ਦੀਆ ਸਟਾਲਾਂ ਤੋ ਇਲਾਵਾ ਵਿਦੇਸ਼ੀ ਭਾਈਚਾਰੇ ਦੇ ਖਾਣੇ ਜਿੰਨ੍ਹਾਂ ਚੋ ਪ੍ਰਮੁੱਖ ਥਾਂਈ, ਵੀਤਨਾਮੀ ਅਤੇ ਭਾਰਤੀ ਪਕਵਾਨ ਗੋਰਿਆਂ ਨੂੰ ਆਪਣੇ ਵੱਲ ਖਿੱਚ ਰਹੇ ਸਨ। ਇਸ ਇਲਾਕੇ ਦੇ ਪੇਂਡੂ ਜੱਟ ਪੁਰਾਣੇ ਪਹਿਰਾਵੇ ਅੱਤੇ 60-70 ਸਾਲ ਪੁਰਾਣੀਆ ਪਰਿਵਾਰ ਵੱਲੋ ਸਾਂਭੀਆ ਕਾਰਾਂ ਅੱਤੇ ਘੋੜੇ ਬੱਘੀਆਂ ਨੂੰ ਕੱਢ ਅੱਜ ਦੇ ਪੰਜਾਬ ਦੇ ਗਭਰੂਆਂ ਦੇ ਬੂਲੱਟ ਦੇ ਝੂੱਿਟਆਂ ਵਾਂਗ ਭਲਵਾਨੀ ਗੇੜੇ ਦੇ ਰਹੇ ਸੀ ਅੱਤੇ 70-80 ਨੂੰ ਪੁੱਜੇ ਕਈ ਪੇਂਡੂ ਬਜੁਰੱਗ ਪੰਜਾਬੀ ਪਹਿਰਾਵੇ ਕੁੜਤੇ ਪਜਾਮੇ ਨਾਲ ਮਿੱਲਦਾ ਜੁੱਲਦਾ ਪਹਿਰਾਵਾ ਪਾਈ ਅੱਤੇ ਕਈ ਔਰਤਾਂ ਘੱਗਰੇ ਵਰਗਾ ਪੁਰਾਤਨ ਪਹਿਰਾਵਾ ਪਾ ਮਾਣ ਅੱਤੇ ਕਈਆ ਹੋਰਾ ਤੋ ਵੱਖਰਾ ਮਹਿਸੂਸ ਕਰ ਰਹੀਆ ਸਨ।
ਮੇਲੇ ਦੇ ਪਹਿਲੇ ਦਿਨ ਪੰਜਾਬ ਵਾਂਗ ਹੀ ਸਿਆਸੀ ਤਕਰੀਰਾਂ ਕਰ ਸਿਆਸਤਦਾਨ ਲੋਕਾਂ ਨੂੰ ਸੰਬੋਧਨ ਹੋਏ ਅੱਤੇ ਇੱਥਂੋ ਦੇ ਲੋਕ ਨਾਚ ਅੱਤੇ ਸੰਗੀਤ ਨਾਲ ਜੁੜੀਆ ਮੰਡਲੀਆਂ ਨੇ ਆਪਣੇ ਆਪਣੇ ਫੰਨ ਦਾ ਪ੍ਰਦਰਸ਼ਨ ਕੀਤਾ ਅੱਤੇ ਸਕੂ਼ਲੀ ਬੱਚਿਆਂ ਵੱਲਂੋ ਵੀ ਪਰੇਡ ਆਦਿ ਕੀਤੀ ਗਈ।ਇਸ ਤਂੋ ਇਲਾਵਾ ਵੱਖ ਵੱਖ ਫਾਰਮਾਂ ਵਾਲੇ ਪਿਤਾ ਪੁੱਰਖੀ ਸਾਂਭੀਆਂ ਵੱਸਤਾਂ ਦੀ ਨੁਮਾਇਸ਼ ਲਾ ਪੁਰਾਣੇ ਦਿਨਾ ਦੀਆਂ ਯਾਦਾਂ ਅਤੇ ਵੱਸਤਾਂ ਨਵੀ ਪੀੜ੍ਹੀ ਨਾਲ ਸਾਂਝੀਆ ਕਰ ਰਹੇ ਸਨ।
ਕਾਫੀ ਤੇ ਨਾਲ ਲੱਗਦੇ ਸ਼ਹਿਰ ਡਰਾਮਨ ਦੇ ਲੋਕਾਂ ਨੇ ਇਸ ਪੇਂਡੂ ਮੇਲੇ ਦਾ ਆਨੰਦ ਮਾਣਿਆ।