ਮੈਲਬੌਰਨ- ਆਸਟਰੇਲੀਆ ਦੇ ਦੱਖਣੀ ਖੇਤਰ ਵਿਚ ਵੀ ਇਕ ਭਾਰਤੀ ਵਿਦਿਆਰਥੀ ਨਸਲੀ ਹਮਲੇ ਦਾ ਸਿ਼ਕਾਰ ਹੋ ਗਿਆ ਹੈ। ਇਹ ਤਾਜ਼ਾ ਘਟਨਾ ਐਡੀਲੈਂਡ ਵਿਚ ਇਕ 22 ਸਾਲਾ ਭਾਰਤੀ ਵਿਦਿਆਰਥੀ ਨਾਲ ਵਾਪਰੀ। ਉਸ ਦੀ ਪਗੜੀ ਬਾਰੇ ਟਿਪਣੀ ਕਰਨ ਤੋਂ ਬਾਅਦ ਉਸ ਉਪਰ ਕਥਿਤ ਤੌਰ ਤੇ ਹਮਲਾ ਕਰ ਦਿਤਾ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਰੰਡਲ ਮਾਲ ਵਿਚ ਵੀਰਵਾਰ ਨੂੰ ਹੋਏ ਇਸ ਹਾਦਸੇ ਵਿਚ ਵਿਦਿਆਰਥੀ ਦੀ ਨੱਕ ਟੁਟ ਗਈ ਹੈ ਅਤੇ ਉਸ ਦੇ ਜਬਾੜੇ ਵਿਚ ਵੀ ਦਰਦ ਹੈ। ਇਸ ਸਬੰਧ ਵਿਚ ਆਸਟਰੇਲੀਆ ਦੀ ਪੁਲਿਸ ਨੇ ਇਕ 17 ਸਾਲਾ ਟੀਨਏਜ਼ਰ ਨੂੰ ਗ੍ਰਿਫਤਾਰ ਕੀਤਾ ਹੈ। ਹਮਲਾਵਰ ਨੂੰ ਜਮਾਨਤ ਦੇ ਦਿਤੀ ਗਈ ਹੈ। ਉਸ ਸਮੇਂ ਵੇਖਣ ਵਾਲੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਪਹਿਲਾਂ ਭਾਰਤੀ ਵਿਦਿਆਰਥੀ ਨੇ ਮੁਕਾ ਮਾਰਿਆ। ਵਿਦਿਆਰਥੀ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਮੇਰੀ ਪਗੜੀ ਤੇ ਵਾਰ ਕੀਤਾ ਅਤੇ ਕਿਹਾ ਕਿ ਸਿਰ ਉਪਰ ਕੀ ਹੈ। ਸਿਡਨੀ ਅਤੇ ਮੈਲਬੌਰਨ ਵਿਚ ਪਹਿਲਾਂ ਹੀ ਭਾਰਤੀ ਵਿਦਿਆਰਥੀ ਆਪਣੇ ਉਪਰ ਹੋ ਰਹੇ ਨਸਲੀ ਹਮਲਿਆਂ ਕਰਕੇ ਰੈਲੀਆਂ ਕਢ ਰਹੇ ਹਨ ਅਤੇ ਜਾਂਚ ਦੀ ਮੰਗ ਕਰ ਰਹੇ ਹਨ। ਮਾਈਕ ਰਨ ਨੇ ਇਨ੍ਹਾਂ ਹਮਲਿਆਂ ਨੂੰ ਅਪਮਾਨਜਨਕ ਦਸਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਕਈ ਸਾਲਾਂ ਤੋਂ ਦੁਨੀਆਂ ਭਰ ਦੇ ਵਿਦਿਆਰਥੀਆਂ ਅਤੇ ਪਰਵਾਸੀਆਂ ਦਾ ਸਵਾਗਤ ਕਰਦਾ ਆਇਆ ਹੈ।
ਆਸਟਰੇਲੀਆ ਵਿਚ ਫਿਰ ਭਾਰਤੀ ਵਿਦਿਆਰਥੀ ਤੇ ਨਸਲੀ ਹਮਲਾ
This entry was posted in ਅੰਤਰਰਾਸ਼ਟਰੀ.