ਫਰਾਂਸ (ਸੁਖਵੀਰ ਸਿੰਘ ਸੰਧੂ)- ਇਸ ਦੀ ਸਟੇਟ ਇੰਦਰ ਦੇ ਲੌਆਰ ਨਾਂ ਦੇ ਸ਼ਹਿਰ ਟੂਰ ਦੀ ਇੱਕ ਅਦਾਲਤ ਵਿੱਚ ਵੈਰੋਨੀਕ ਕਰੋਜ਼ਲਟ ਨਾਂ ਦੀ ਔਰਤ ਦੇ ਕੇਸ ਦੀ ਦੋ ਦਿਨਾਂ ਤੋਂ ਸੁਣਵਾਈ ਹੋ ਰਹੀ ਹੈ।ਜਿਸ ਉਪਰ ਦੋਸ ਹੈ ਕਿ ਉਸ ਨੇ ਆਪਣੇ ਤਿੰਨ ਬੱਚਿਆਂ ਨੂੰ ਜੰਮਦੇ ਸਾਰ ਹੀ ਮਾਰ ਮੁਕਾਇਆ ਸੀ।ਉਸ ਨੇ ਪਹਿਲਾ ਬੱਚਾ 1999 ਵਿੱਚ ਆਪਣੇ ਪਿੰਡ ਵਿਚਲੇ ਘਰ ਅੰਦਰ ਧੂਏਂ ਵਾਲੀ ਚਿਮਨੀ ਵਿੱਚ ਸੁੱਟ ਕਿ ਜਲਾ ਦਿੱਤਾ ਸੀ।ਦੂਸਰੇ ਦੋਵੇਂ ਬੱਚੇ ਸਾਲ 2002 ਤੇ 2003 ਵਿੱਚ ਆਪਣੇ ਘਰ ਦੇ ਅੰਦਰ ਹੀ ਨਹਾਉਣ ਵਾਲੇ ਟੱਬ ਵਿੱਚ ਪੈਦਾ ਹੁੰਦੇ ਸਾਰ ਹੀ ਪਲਾਸਟਿੱਕ ਦੇ ਥੈਲੇ ਵਿੱਚ ਬੰਦ ਕਰਕੇ ਫਰਿੱਜ਼ ਵਿੱਚ ਫਰੀਜ਼ ਕਰ ਦਿੱਤੇ ਸਨ। ਜੁਲਾਈ 2006 ਵਿੱਚ ਉਸ ਦੇ ਪਤੀ ਜੀਨ ਕਰੋਜ਼ਲਟ ਨੂੰ ਫਰੀਜ਼ ਕਰੇ ਹੋਏ ਬੱਚਿਆ ਦੇ ਸਰੀਰ ਕੋਨਜ਼ੀਲੇਟਰ ਵਿੱਚ ਪਏ ਹੋਏ ਮਿਲੇ ਸਨ।ਪੁਲੀਸ ਨੂੰ ਭਿਣਕ ਪੈ ਜਾਣ ਤੇ ਜਦੋਂ ਉਸ ਔਰਤ ਤੋਂ ਪੁਛ ਗਿੱਛ ਕੀਤੀ ਗਈ ਤਾਂ ਉਸ ਨੇ ਆਪਣੇ ਬੱਚੇ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ।ਫਿਰ ਦੋਵੇਂ ਬੱਚਿਆ ਦੇ ਡੀ ਐਨ ਏ ਟੈਸਟ ਕੀਤੇ ਗਏ ਤਾਂ ਉਸ ਦੇ ਬੱਚੇ ਹੀ ਸਹੀ ਪਾਏ ਗਏ।।ਬਾਅਦ ਵਿੱਚ ਪੁਲੀਸ ਨੇ ਉਸ ਔਰਤ ਨੂੰ ਕ੍ਰਿਮੀਨਲ ਕੇਸ ਵਿੱਚ ਬਕਾਇਦਾ ਗ੍ਰਿਫਤਾਰ ਕਰ ਲਿਆ ਸੀ।ਉਹ ਉਸ ਵਕਤ ਤੋਂ ਹੀ ਜੇਲ ਵਿੱਚ ਬੰਦ ਹੈ, ਉਸ ਦੇ ਪਤੀ ਨੂੰ ਸ਼ਰਤਾਂ ਉਪਰ ਰਿਹਾ ਕਰ ਦਿੱਤਾ ਸੀ।ਇਸ ਵਕਤ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਉਸ ਨੇ ਦੱਸਿਆ ਕਿ ਉਸ ਦਾ ਬੱਚਿਆਂ ਨੂੰ ਮਾਰਨ ਦਾ ਕੋਈ ਇਰਾਦਾ ਨਹੀ ਸੀ।ਹਾਲੇ ਕੇਸ ਫੈਸਲੇ ਅਧੀਨ ਹੈ।