ਯੇਰੂਸ਼ਲਮ-ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਇਕ ਸੁਤੰਤਰ ਫਲਸਤੀਨੀ ਰਾਸ਼ਟਰ ਨੂੰ ਮੰਨਣ ਲਈ ਤਿਆਰ ਹੈ ਬਸ਼ਰਤੇ ਉਸਦੀ ਆਪਣੀ ਫੌਜ ਨਾ ਹੋਵੇ, ਨਾਲ ਹੀ ਉਹ ਇਸਰਾਈਲ ਨੂੰ ਯਹੂਦੀ ਰਾਸ਼ਟਰ ਵਜੋਂ ਸਵੀਕਾਰ ਕਰੇ। ਉਨ੍ਹਾਂ ਦਾ ਕਹਿਣਾ ਸੀ ਕਿ ਫ਼ਲਸਤੀਨੀ ਰਾਸ਼ਟਰ ਦੇ ਕੋਲ ਕੋਈ ਫੌਜ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਉਸਨੂੰ ਹਥਿਆਰਾਂ ਦੀ ਸਮਗਲਿੰਗ ਕਰਨੀ ਚਾਹੀਦੀ ਹੈ।ਬੇਂਜਾਮਿਨ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਮੇਲ ਮਿਲਾਪ ਦੀ ਇੱਛਾ ਨਾਲ ਇਤਫ਼ਾਕ ਰਖਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸ਼ਾਂਤੀ ਸਥਾਪਨਾ ਸਬੰਧੀ ਗੱਲਬਾਤ ਲਈ ਦਮਿਸ਼ਕ, ਰਿਆਦ ਅਤੇ ਬੈਰੂਤ ਜਾਣ ਲਈ ਤਿਆਰ ਹਨ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਬੇਂਜਾਮਿਨ ਨੇਤਨਯਾਹੂ ਦੇ ਐਲਾਨ ਦਾ ਸੁਆਗਤ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਓਬਾਮਾ ਸਾਰੀਆਂ ਧਿਰਾਂ ਨਾਲ ਰਲਕੇ ਇਸ ਸਮਸਿਆ ਦਾ ਹੱਲ ਕੱਢਣ ਲਈ ਕੰਮ ਕਰਦੇ ਰਹਿਣਗੇ। ਪਰ ਇਸ ‘ਤੇ ਫਲਸਤੀਨੀ ਲੀਡਰਾਂ ਵਲੋਂ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਗਈ ਹੈ ਅਤੇ ਉਨ੍ਹਾਂ ਨੇ ਇਸ ਪੇਸ਼ਕੱਸ਼ ਨੂੰ ਸ਼ਾਂਤੀ ਗੱਲਬਾਤ ਲਈ ਮਾੜੀ ਦਸਿਆ ਹੈ। ਫ਼ਲਸਤੀਨੀ ਲੇਬਰ ਮਨਿਸਟਰ ਅਹਿਮਦ ਮਜਦਲਾਨੀ ਨੇ ਕਿਹਾ ਹੈ ਕਿ ਨੇਤਨਯਾਹੂ ਦੀਆਂ ਸ਼ਰਤਾਂ ਮੰਨਣਯੋਗ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਸ਼ਰਤ ਕਿ ਫ਼ਲਸਤੀਨ ਖੁਲ੍ਹੇ ਤੌਰ ‘ਤੇ ਇਸਰਾਈਲ ਨੂੰ ਇਕ ਯਹੂਦੀ ਰਾਸ਼ਟਰ ਮੰਨੇ, ਇਸਨੂੰ ਕੋਈ ਫ਼ਲਸਤੀਨੀ ਨਹੀਂ ਮੰਨ ਸਕਦਾ। ਦੂਜੀ ਸ਼ਰਤ ਇਹ ਹੀ ਫਲਸਤਂੀਿ ਸ਼ਰਨਾਰਥੀਆਂ ਨੂੰ ਇਸਰਾਈਲ ਦੀ ਸਰਹੱਦ ਦੋਂ ਬਹਾਰ ਵਸਾਉਣਾ ਹੋਵੇਗਾ। ਇਸਦਾ ਮਤਲਬ ਇਹ ਹੈ ਕਿ ਉਹ ਸਮੂੌਤੇ ਤੋਂ ਪਹਿਲਾਂ ਹੀ ਇਸ ਮੁੱਦੇ ਨਾਲ ਨਜਿੱਠਣਾ ਚਾਹੁੰਦਾ ਹੈ। ਜਿ਼ਕਰਯੋਗ ਹੈ ਕਿ ਇਸਤੋਂ ਪਹਿਲਾਂ ਰਾਸ਼ਟਰਪਤੀ ਓਬਾਮਾ ਨੇ ਕਿਹਾ ਸੀ ਕਿ ਫ਼ਲਸਤੀਨੀਆਂ ਨੂੰ ਹਿੰਸਾ ਦਾ ਰਾਹ ਛੱਡਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਮੰਨਿਆ ਸੀ ਕਿ ਫ਼ਲਸਤੀਨੀਆਂ ਦੇ ਲਈ ਹਾਲਾਤ ਬਰਦਾਸ਼ਤ ਤੋਂ ਬਾਹਰ ਹਨ। ਓਬਾਮਾ ਨੇ ਕਿਹਾ ਸੀ ਕਿ ਇਸਰਾਈਲ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਜਿਵੇਂ ਇਸਰਾਈਲ ਦੀ ਹੋਂਦ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਉਵੇਂ ਹੀ ਫ਼ਲਸਤੀਨੀਆਂ ਨੂੰ ਵੀ ਅਜਿਹਾ ਹੱਕ ਹੈ।