ਹਿਸਾਰ- ਦੋਸਤਾਂ ਦੇ ਕਹਿਣ ‘ਤੇ ਇੱਕਲੀ ਔਰਤ ਦੇ ਘਰ ਪਹੁੰਚੇ ਇਕ ਵਿਦਿਆਰਥੀ ਜਾਨ ਮੁਸੀਬਤ ਵਿਚ ਆ ਗਈ। ਪਹਿਲਾਂ ਤਾਂ ਔਰਤ ਦੇ ਪ੍ਰਵਾਰ ਵਾਲਿਆਂ ਨੇ ਉਸਨੂੰ ਰੱਜ ਕੇ ਕੁਟਾਪਾ ਚਾੜ੍ਹਿਆ ਅਤੇ ਬਾਅਦ ਵਿਚ ਮਾਮਲਾ ਪੁਲਿਸ ਥਾਣੇ ਪਹੁੰਚ ਗਿਆ। ਆਖ਼ਰਕਾਰ ਪੁਲਿਸ ਨੇ ਦੋਵੇਂ ਧਿਰਾ ਦਾ ਸਮਝੌਤਾ ਕਰਾਇਆ ਅਤੇ ਵਿਦਿਆਰਥੀ ਨੂੰ ਮੁਸੀਬਤ ਤੋਂ ਛੁਟਕਾਰਾ ਮਿਲਿਆ। ਮਾਮਲੇ ਮੁਤਾਬਕ ਪੀਡਬਲਿਊਡੀ ਕਾਲੋਨੀ ਨਿਵਾਸੀ 12ਵੀਂ ਕਲਾਸ ਦੇ ਇਕ ਵਿਦਿਆਰਥੀ ਨੂੰ ਉਸਦੇ ਦੋਸਤਾਂ ਨੇ ਬੇਵਕੂਫਲ ਬਨਾਉਣ ਦੇ ਇਰਾਦੇ ਨਾਲ ਦਸਿਆ ਕਿ ਸੈਕਟਰ 16-17 ਨਿਵਾਸੀ ਇਕ ਔਰਤ ਦਾ ਚਰਿਤਰ ਖ਼ਰਾਬ ਹੈ। ਉਹ ਜਿਸਮਾਨੀ ਧੰਦਾ ਕਰਦੀ ਹੈ।
ਇਸ ਕਰਕੇ ਉਹ ਵਿਦਿਆਰਥੀ ਔਰਤ ਦੇ ਘਰ ਪਹੁਚ ਗਿਆ ਅਤੇ ਔਰਤ ਨਾਲ ਗੱਲਬਾਤ ਕਰਨ ਲੱਗਿਆ। ਇਹ ਸੁਣਕੇ ਘਰ ਵਿਚ ਮੌਜੂਦ ਇੱਕਲੀ ਔਰਤ ਡਰ ਗਈ ਅਤੇ ਉਸਨੂੰ ਇਕ ਘੰਟੇ ਬਾਅਦ ਆਉਣ ਲਈ ਕਿਹਾ। ਇਸ ਔਰਤ ਨੇ ਆਪਣੇ ਪਤੀ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਵਿਦਿਆਰਥੀ ਇਕ ਘੰਟੇ ਬਾਅਦ ਦੁਬਾਰਾ ਉਸ ਔਰਤ ਦੇ ਘਰ ਪਹੁੰਚ ਗਿਆ। ਜਿਵੇਂ ਹੀ ਉਸਨੇ ਦਰਵਾਜ਼ੇ ‘ਤੇ ਖੜੇ ਹੋਕੇ ਘਰ ਦੀ ਘੰਟੀ ਵਜਾਈ ਅੰਦਰੋਂ ਉਸ ਔਰਤ ਦਾ ਪਤੀ ਅਤੇ ਦੋ ਹੋਰ ਆਦਮੀ ਨਿਕਲ ਕੇ ਆਏ ਅਤੇ ਉਸ ਲੜਕੇ ਨੂੰ ਪੂਰਾ ਕੁਟਾਪਾ ਚਾੜ੍ਹਿਆ।
ਇਸਤੋਂ ਬਾਅਦ ਉਹ ਉਸ ਵਿਦਿਆਰਥੀ ਨੂੰ ਫੜਕੇ ਸਿਵਲ ਲਾਈਨ ਥਾਣੇ ਲੈ ਗਏ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਵਿਦਿਆਰਥੀ ਦੇ ਪ੍ਰਵਾਰ ਵਾਲਿਆਂ ਨੂੰ ਬੁਲਾਇਆ। ਉਸ ‘ਤੇ ਉਸ ਲੜਕੇ ਨੇ ਸੱਚ ਦਸਦੇ ਹੋਏ ਆਪਣੇ ਦੋਸਤਾਂ ਵਲੋਂ ਦਿੱਤੀ ਗਈ ਜਾਣਕਾਰੀ ਪੁਲਿਸ ਨੂੰ ਦਸ ਦਿੱਤਾ। ਉਸਨੇ ਔਰਤ ਦੇ ਪਤੀ ਅਤੇ ਪੁਲਿਸ ਪਾਸੋਂ ਆਪਣੇ ਕਾਰੇ ਲਈ ਮੁਆਫ਼ੀ ਮੰਗੀ। ਉਸਨੇ ਮੁਆਫ਼ੀ ਨਾ ਦਿੱਤੇ ਜਾਣ ਦੀ ਸੂਰਤ ਵਿਚ ਆਤਮਦਾਹ ਕਰਨ ਦੀ ਗੱਲ ਕਹਿ ਦਿੱਤੀ। ਇਸ ‘ਤੇ ਪੁਲਿਸ ਅਤੇ ਉਸ ਔਰਤ ਦੇ ਪਤੀ ਨੇ ਵਿਦਿਆਰਥੀ ਨੂੰ ਮੁਆਫ਼ ਕਰਦੇ ਹੋਏ ਭਵਿੱਖ ਵਿਚ ਅਜਿਹੀ ਗਲਤੀ ਨਾ ਕਰਨ ਦੀ ਨਸੀਹਤ ਦਿੱਤੀ ਅਤੇ ਛੱਡ ਦਿੱਤਾ। ਸਿਵਲ ਲਾਈ ਥਾਣੇ ਦੇ ਇੰਚਾਰਜ ਸੂਰਜ ਚਾਵਲਾ ਨੇ ਦਸਿਆ ਕਿ ਵਿਦਿਆਰਥੀ ਨੂੰ ਭੋਲਾ ਭਾਲਾ ਸਮਝ ਕੇ ਉਸਦੇ ਦੋਸਤਾਂ ਨੇ ਉਸਨੂੰ ਬੇਵਕੂਫ਼ ਬਣਾਇਆ। ਵਿਚਿਆਰਥੀ ਇਸ ਮਾਮਲੇ ਵਿਚ ਆਪਣੇ ਦੋਸਤਾਂ ਦੇ ਮਜ਼ਾਕ ਦਾ ਸਿ਼ਕਾਰ ਬਣਿਆ ਹੈ। ਔਰਤ ਦੇ ਪ੍ਰਵਾਰ ਦੀ ਸਹਿਮਤੀ ਤੋਂ ਬਾਅਦ ਵਿਦਿਆਰਥੀ ਦੇ ਖਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।