ਅਜੇ ਤਕ ਤਾਂ ਇਹੀ ਮੰਨਿਆ ਜਾ ਰਿਹਾ ਹੈ ਕਿ ਚਾਹ ਦਾ ਇਕ ਕੱਪ ਜਾਂ ਕੌਫੀ ਦਾ ਇਕ ਕੱਪ ਸੁਸਤੀ ਦੂਰ ਕਰਕੇ ਤਰੋਤਾਜ਼ਾ ਕਰ ਦਿੰਦਾ ਹੈ। ਇਸ ਸਬੰਧ ਵਿਚ ਆਈ ਇਕ ਰੀਸਰਚ ਰਿਪੋਰਟ ਨੂੰ ਜੇ ਮੰਨਿਆ ਜਾਵੇ ਤਾਂ ਕੌਫੀ ਦਾ ਇਕ ਕੱਪ ਭੁਲਕੜ ਬਣਾ ਦਿੰਦਾ ਹੈ।
ਅਸਲ ਵਿਚ ਰੀਸਰਚ ਦਸਦੀ ਹੈ ਕਿ ਕੌਫੀ ਵਿਚ ਮੌਜੂਦ ਕੈਫੀਨ ਨਾਂ ਦਾ ਰਸਾਇਣ ਤੁਹਾਡੀ ਮੈਮਰੀ ਤੇ ਸਿੱਧਾ ਅਸਰ ਕਰਦਾ ਹੈ ਅਤੇ ਤੁਹਾਡੀ ਯਾਦਦਾਸ਼ਤ ਨੂੰ ਕਮਜ਼ੋਰ ਹੋ ਜਾਂਦੀ ਹੈ। ਰਿਪੋਰਟ ਅਨਸਾਰ ਕੈਫ਼ੀਨ ਦੇ ਅਸਰ ਨਾਲ ਕਈ ਵਾਰ ਉਹ ਸ਼ਬਦ ਜਾਂ ਤੱਥ ਸਾਡੀ ਜਬਾਨ ਤੇ ਨਹੀਂ ਆ ਪਾਉਂਦੇ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ। ਇਸ ਨੂੰ ਅੰਗਰੇਜ਼ੀ ਵਿਚ ਟਿਪ-ਆਫ-ਦੀ-ਟੰਗ ਵੀ ਕਹਿੰਦੇ ਹਾਂ। ਇਟਲੀ ਵਿਚ ਇੰਟਰਨੈਸ਼ਨਲ ਸਕੂਲ ਫਾਰ ਅਡਵਾਂਸਡ ਸਟਡੀਜ਼ ਨਾਲ ਜੁੜੀ ਬਿਹੈਵਿਓਰਲ ਸਾਈਕਾਲਜਿਸਟ ਵਲੇਰੀ ਲੈਸਕ ਮੰਨਦੇ ਹਨ ਕਿ ਕੈਫ਼ੀਨ ਸਾਡੇ ਦਿਮਾਗ ਤੇ ਸਿੱਧਾ ਅਸਰ ਕਰਦਾ ਹੈ। ਕੈਫ਼ੀਨ ਸਾਡੀ ਅਲਰਟਨੈਂਸ ਵਧਾ ਦਿੰਦਾ ਹੈ ਅਤੇ ਇਸ ਦੇ ਨਾਲ ਹੀ ਉਹ ਦਿਮਾਗ ਦੇ ਦੂਸਰੇ ਕ੍ਰਿਆਸ਼ੀਲ ਹਿੱਸਿਆਂ ਨੂੰ ਸਥਿਰ ਕਰ ਦਿੰਦਾ ਹੈ।