ਵਸੋ ਵਿਚ ਜਹਾਨ ਦੇ ਤੁਸੀ ਸਾਰੇ,
ਕਿਸੇ ਖਿੜੇ ਫੁੱਲ ਗੁਲਾਬ ਵਾਂਗੂੰ
ਤੁਹਾਡੇ ਦਿਲ ਵਿਚ ਮੇਰੇ ਲਈ ਥਾਂ ਰਹੇ,
ਕਿਸੇ ਠਾਠਾਂ ਮਾਰਦੇ ਝਨਾਬ ਵਾਂਗੂੰ
ਤੁਸੀ ਵਸ ਗਏ ਵਿਚ ਦਿਲ ਸਾਡੇ
ਕਿਸੇ ਮਿਠੀ ਤੇ ਪਿਆਰੀ ਯਾਦ ਵਾਂਗੂੰ
ਤੁਸੀ ਆਬਾਦ ਰਹੋਗੇ ਦਿਲ ਵਿਚ ਸਾਡੇ
ਬੁਲੀਆਂ ਤੇ ਮਿਠੀ ਫਰਿਆਦ ਵਾਂਗੂੰ
ਮੁਖ ਤੇਰਾ ਇੰਝ ਮੈਨੂੰ ਲਗਦਾ ਹੈ
ਕਿਸੇ ਪਹਿਰ ਦੀ ਪਹਿਲੀ ਨਮਾਜ਼ ਵਾਂਗੂੰ
ਤੁਹਾਡੇ ਦਿਲ ਵਿਚ ਮੇਰੇ ਲਈ ਥਾਂ ਰਹੇ,
ਕਿਸੇ ਠਾਠਾਂ ਮਾਰਦੇ ਝਨਾਬ ਵਾਂਗੂੰ
ਨਹੀਂ ਮੰਗਦਾ ਤੁਸਾਂ ਤੋਂ ਹੋਰ ਕੁਝ ਮੈਂ,
ਨਾ ਹੀ ਇਛਾ ਕੋਈ ਪਾਣੇ ਦੀ
ਤੁਸੀਂ ਗਲ ਨਾਲ ਲਾ ਲੋ ਇਕ ਵਾਰੀਂ,
ਇਕੋ ਰੀਝ ਹੈ ਮੀਤ ਮਰਜਾਨੇ ਦੀ
ਤੁਸੀਂ ਬਣਕੇ ਸਵਾਲ ਜੇ ਟਕਰੇ ਹੋ
ਅਸੀਂ ਮਿਲਾਂਗੇ ਸਦਾ ਜਵਾਬ ਵਾਂਗੂੰ
ਤੁਹਾਡੇ ਦਿਲ ਵਿਚ ਮੇਰੇ ਲਈ ਥਾਂ ਰਹੇ,
ਕਿਸੇ ਠਾਠਾਂ ਮਾਰਦੇ ਝਨਾਬ ਵਾਂਗੂੰ