ਯਰੋਪ(ਰੁਪਿੰਦਰ ਢਿੱਲੋ ਮੋਗਾ) – ਹੈਪੀ ਜਰਮਨ ਬੈਗਪਾਈਪਰ ਗੁਰੱਪ(ਯਾਦੇ) ਜਰਮਨੀ ਦੇ ਸੱਦੇ ਤੇ ਸੋਸਾਇਟੀ ਫਾਰ ਪੀਸ ਸੰਗਰੂਰ ਦੇ ਜਨਰਲ ਸੱਕਤਰ ਸ੍ਰ ਯਾਦਵਿੰਦਰ ਸਿੱਧੂ ਹੋਣੀ ਸੰਗਰੂਰ ਇਲਾਕੇ ਦੇ ਵੱਖ ਵੱਖ ਸਕੂਲਾ ਦੇ ਬੱਚਿਆ ਦੇ ਗੁਰੱਪ ਨਾਲ ਇਹਨੀ ਦਿਨੀ ਜਰਮਨੀ ਆਏ ਹੋਏ ਹਨ। ਇਹਨਾ ਸਕੂਲੀ ਬੱਚਿਆ ਵੱਲੋ ਜਰਮਨ ਦੇ ਵੱਖ ਵੱਖ ਸਕੂਲਾ ਚ ਜਾ ਜਰਮਨੀ ਬੱਚਿਆ ਨੇ ਦੋਹਾ ਦੇਸ਼ਾ ਦੇ ਸਭਿਆਚਾਰ,ਸਿੱਖਿਆ ਪ੍ਰਣਾਲੀ ਆਦਿ ਬਾਰੇ ਵਿਚਾਰ ਵਟਾਦਰਾ ਕੀਤਾ।ਇਹਨਾ ਬੱਚਿਆ ਵੱਲੋ ਰੰਗਦਾਰ ਪੋਸ਼ਾਕਾ ਚ ਪੇਸ਼ ਕੀਤੇ ਪੰਜਾਬੀ ਲੋਕ ਨਾਚ ਭੰਗੜਾ,ਗਿੱਧਾ, ਜਿੰਦੂਆ , ਜਾਗੋ ਆਦਿ ਨੇ ਜਰਮਨੀ ਦੇ ਬੱਚਿਆ ਅਤੇ ਲੋਕਾ ਦਾ ਮਨ ਮੋਹ ਲਿਆ।ਜਰਮਨੀ ਦੇ ਲੋਕ ਇਸ ਕਦਰ ਦੀਵਾਨੇ ਹੋ ਗਏ ਕਿ ਬੱਚਿਆ ਵੱਲੋ ਪੇਸ਼ ਕੀਤੇ ਹਰ ਪ੍ਰੋਗਰਾਮ ਦੇ ਸ਼ੁਰੂਆਤ ਤੋ ਅੰਤ ਤੱਕ ਤਾਲੀਆ ਦੀ ਗੂੰਜ ਅਤੇ ਖੁਸ਼ੀ ਦਾ ਮਾਹੋਲ ਜਾਰੀ ਰਹਿੰਦਾ ਸੀ। ਜਰਮਨੀ ਦੇ ਲੋਕਲ ਪੇਡੂ ਮੇਲਿਆ ਚ ਵੀ ਇਹਨਾ ਬੱਚਿਆ ਨੇ ਪੰਜਾਬੀ ਲੋਕ ਨਾਚ ਦਾ ਪ੍ਰਦਰਸ਼ਨ ਕੀਤਾ ਅਤੇ ਹਰ ਥਾਂ ਇਹ ਬੱਚੇ ਮੁੱਖ ਖਿੱਚ ਦੇ ਪਾਤਰ ਬਣੇ ਰਹੇ।ਬੱਚੇ, ਜਵਾਨ ਅਤੇ ਹਰ ਓੁਮਰ ਵਰਗ ਦੇ ਲੋਕ ਇਹਨਾ ਬੱਚਿਆ ਨਾਲ ਫੋਟੋਆ ਖਿੱਚਵਾਉਣ ਚ ਉਤਵਾਲੇ ਨਜ਼ਰ ਆਏ।ਵਿਸ਼ਵ ਸ਼ਾਤੀ ਅਤੇ ਆਪਸੀ ਸੱਦਭਾਵਨਾ ਦਾ ਸੰਦੇਸ਼ ਲੈ ਆਇਆ ਇਹ ਪੰਜਾਬੀ ਬੱਚਿਆ ਦਾ ਦਲ 18 ਜੂਨ ਤੱਕ ਜਰਮਨੀ ਚ ਹੈ।ਬੱਚੀ ਮੁਸਕਾਨ, ਸਿੰ਼ਦਰਪਾਲ, ਨਵਨੀਤ,ਲਵਪ੍ਰੀਤ ਸ਼ਰਮਾਂ,ਅਮਨਵੀਰ,ਰਸ਼ਮੀਤ, ਜਤਿੰਦਰਵੀਰ,ਅਰਸ਼ਦੀਪ, ਡੈਵਿਡ ਸੰਧੂ ਆਦਿ ਨੇ ਦੱਸਿਆ ਕਿ ਜਰਮਨੀ ਦੇ ਬੱਚਿਆ ਅਤੇ ਲੋਕਾ ਵੱਲੋ ਮਿਲੇ ਪਿਆਰ ਅਤੇ ਸਤਿਕਾਰ ਉਹਨਾ ਨੂੰ ਹਮੇਸ਼ਾ ਯਾਦ ਰਹੇਗਾ । ਗੁਰੱਪ ਮੁਖੀ ਯਾਦਵਿੰਦਰ ਸਿੱਧੂ(ਸੰਗਰੂਰ), ਅਮਨਪ੍ਰੀਤ ਕੋਰ ਘੁੰਮਣ ਹੋਣਾ ਨੇ ਜਰਮਨੀ ਦੇ ਲੋਕਾ,ਸਕੂਲੀ ਬੱਚਿਆ, ਹੈਪੀ ਜਰਮਨ ਬੈਗਪਾਈਪਰ ਗੁਰੱਪ ਅਤੇ ਸੋਸਾਇਟੀ ਫਾਰ ਪੀਸ ਜਰਮਨ ਦੇ ਦਰਸ਼ਨ ਘੁੰਮਣ,ਮਿਸਟਰ ਪਾਉਲਤ ਆਦਿ ਹੋਣਾ ਦਾ ਅਤਿ ਧੰਨਵਾਦ ਕੀਤਾ ਜਿਹਨਾ ਦੇ ਸੱਦੇ ਪੱਤਰ ਤੇ ਇਹ ਗੁਰੱਪ ਜਰਮਨ ਆਇਆ ਹੋਇਆ ਹੈ।
ਸੋਸਾਇਟੀ ਫਾਰ ਪੀਸ(ਸੰਗਰੂਰ)ਦੇ ਦਲ ਨਾਲ ਆਏ ਪੰਜਾਬੀ ਸਕੂਲੀ ਬੱਚਿਆ ਨੇ ਜਰਮਨੀ ਚ ਪਾਈਆ ਧਮਾਲਾ
This entry was posted in ਸਰਗਰਮੀਆਂ.