ਲਹੌਰ- ਪਾਕਿਸਤਾਨ ਵਿਚ ਦੋ ਆਤਮਘਾਤੀ ਹਮਲਾਵਰਾਂ ਦੇ ਹਮਲਿਆਂ ਦੇ ਸ਼ਕ ਦੀ ਰਿਪੋਰਟ ਆਉਣ ਤੋਂ ਬਾਅਦ ਪਾਕਿਸਤਾਨ ਦੀ ਸੰਸਕ੍ਰਿਤਕ ਰਾਜਧਾਨੀ ਲਹੌਰ ਵਿਚ ਸੁਰੱਖਿਆ ਦਸਤਿਆਂ ਨੂੰ ਹਾਈ ਅਲਰਟ ਕਰ ਦਿਤਾ ਗਿਆ ਹੈ।
ਪਾਕਿਸਤਾਨ ਦੀ ਸੰਘੀ ਰਾਜਧਾਨੀ ਵਿਚ ਗ੍ਰਿਫਤਾਰ ਕਥਿਤ ਅਤਵਾਦੀਆਂ ਨੇ ਇਹ ਰਹਿਸਮਈ ਭੇਤ ਜ਼ਾਹਿਰ ਕੀਤਾ ਹੈ ਕਿ ਕਨੂੰਨ ਅਵਸਥਾ ਨਾਲ ਜੁੜੀਆਂ ਏਜੰਸੀਆਂ, ਹਵਾਈ ਅੱਡਿਆਂ ਜਾਂ ਕਿਸੇ ਸੂਫੀ ਦੀ ਦਰਗਾਹ ਤੇ ਅਤਵਾਦੀ ਹਮਲਾ ਹੋ ਸਕਦਾ ਹੈ। ਲਹੌਰ ਪੁਲਿਸ ਚੀਫ ਪਰਵੇਜ਼ ਰਠੌਰ ਦਾ ਕਹਿਣਾ ਹੈ ਕਿ ਇਸੇ ਕਰਕੇ ਸੁਰੱਖਿਆ ਦੇ ਸਖਤ ਕਦਮ ਚੁਕੇ ਗਏ ਹਨ। ਇਸਲਾਮਾਬਾਦ ਪੁਲਿਸ ਨੇ ਕੁਝ ਆਤਮਘਾਤੀ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਪੁਛਗਿੱਛ ਦੌਰਾਨ ਦਸਿਆ ਹੈ ਕਿ ਉਸ ਦੇ ਦੋ ਸਹਿਯੋਗੀ ਲਹੌਰ ਵਿਚ ਦਾਖਲ ਹੋਣ ਵਿਚ ਕਾਮਯਾਬ ਹੋ ਗਏ ਹਨ ਅਤੇ ਉਹ ਹਵਾਈ ਅੱਡਿਆਂ, ਕਨੂੰਨ ਪਰੀਵਰਤਨ ਏਜੰਸੀਆਂ ਦੇ ਦਫਤਰ ਜਾਂ ਹਜ਼ਰਤ ਅਲੀ ਹਜ਼ਵਰੀ ਦਾਤਾ ਗੰਜ ਬਖਸ਼ ਦੀ ਦਰਗਾਹ ਤੇ ਹਮਲਾ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅਤਵਾਦ ਦੇ ਇਸ ਤਾਜ਼ਾ ਖਤਰੇ ਦੇ ਮਦੇਨਜ਼ਰ ਸਾਰੀਆਂ ਅਹਿਮ ਇਮਾਰਤਾਂ ਅਤੇ ਇਬਾਦਤਗਾਹਾਂ ਵਿਚ ਸੁਰੱਖਿਆ ਵਧਾ ਦਿਤੀ ਗਈ ਹੈ। ਇਸ ਦੋਰਾਨ ਸ਼ਹਿਰ ਵਿਚ ਪੁਲਿਸ ਨੇ ਚੈਕ ਪੋਸਟ ਸਥਾਪਤ ਕਰ ਦਿਤੇ ਗਏ ਹਨ। ਮਹੱਤਵਪੂਰਣ ਇਮਾਰਤਾਂ ਅਤੇ ਇਬਾਦਤਗਾਹਾਂ ਦੇ ਨਜ਼ਦੀਕ ਸੜਕਾਂ ਤੇ ਬੈਰੀਕੇਡ ਖੜੇ ਕਰ ਦਿਤੇ ਗਏ ਹਨ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।