ਮੁਕਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸਿੱਖ ਪੰਥ ਦੀ ਚੱੜਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਜਥੇਦਾਰ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਮੁੱਖੀ ਧਰਮ ਪ੍ਰਚਾਰ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਦੀ ਅਗਵਾਈ ਹੇਠ 30ਵੇਂ ਗੇੜ ਦੀ ਧਰਮ ਪ੍ਰਚਾਰ ਵਹੀਰ ਦਾ ਦਸਾਂ ਪਿੰਡਾਂ ਦਾ ਮੁੱਖ ਸਮਾਗਮ ਅੱਜ ਮੁਕਤਸਰ ਦੇ ਪਿੰਡ ਸਗੂ ਧੌਨ ਵਿਖੇ ਬੜੇ ਖਾਲਸਾਈ ਜਾਹੋ-ਜਲਾਲ ਨਾਲ ਸੰਪੰਨ ਹੋਇਆ। ਸਮਾਗਮ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਪੁੱਜੇ ਭਾਈ ਗੁਰਮੀਤ ਸਿੰਘ ਅਤੇ ਭਾਈ ਹਰਜੀਤ ਪਾਲ ਸਿੰਘ ਦੇ ਹਜ਼ੂਰੀ ਰਾਗੀ ਜਥਿਆ, ਭਾਈ ਗੁਰਮੇਲ ਸਿੰਘ ਅਤੇ ਭਾਈ ਬਲਦੇਵ ਸਿੰਘ ਲੋਂਗੋਵਾਲ ਦੇ ਢਾਡੀ ਜਥਿਆ ਅਤੇ ਸ਼੍ਰੋਮਣੀ ਪ੍ਰਚਾਰਕ ਭਾਈ ਸਰਬਜੀਤ ਸਿੰਘ ਸੋਹੀਆ, ਭਾਈ ਕੁਲਰਾਜ ਸਿੰਘ ਵੱਲਾ, ਭਾਈ ਮਨਜੀਤ ਸਿੰਘ ਕਾਦੀਆ, ਭਾਈ ਇੰਦਰਜੀਤ ਸਿੰਘ ਅਤੇ ਭਾਈ ਗੁਰਮੁਖ ਸਿੰਘ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆਂ।
ਸਮਾਗਮ ਦੌਰਾਨ ਜਥੇਦਾਰ ਬਲਦੇਵ ਸਿੰਘ ਨੇ ਸੰਗਤਾ ਨਾਲ ਗੁਰਮਤਿ ਵਿਚਾਰ ਸਾਂਝੇ ਕਰਦੀਆ ਕਿਹਾ ਕਿ ਪੰਜਾਬ ਦੀ ਧਰਤੀ ਤੇ ਜਿਹੜੇ ਪਾਖੰਡੀ ਸਾਧ ਡੇਰੇ ਬਣਾ ਕੇ ਬੈਠ ਗਏ ਹਨ। ਇਨ੍ਹਾਂ ਪਾਖੰਡੀ ਸਾਧਾ ਅਤੇ ਇਨ੍ਹਾਂ ਦੇ ਡੇਰਿਆ ਨੂੰ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਤਾਕਤ ਦੇ ਨਾਲ ਢਹਿ-ਢੇਰੀ ਕਰਨਾ ਧਰਮ ਪ੍ਰਚਾਰ ਲਹਿਰ ਦਾ ਮੁਖ ਨਿਸ਼ਾਨਾ ਹੈ। ਉਨ੍ਹਾਂ ਰਾਹੇ ਕੁਰਾਹੇ ਡੇਰਿਆ ਵਲ ਨੂੰ ਚਲੇ ਗਏ ਲੋਕਾ ਨੂੰ ਅਪੀਲ ਕੀਤੀ ਕਿ ਪਾਖੰਡੀ ਬਾਬਿਆ ਨੂੰ ਛੱਡ ਕਿ ਗੁਰੂ ਗੰ੍ਰਥ ਦੇ ਲੱੜ ਲਗੋ।
ਇਨ੍ਹਾਂ ਦਸ ਦਿਨਾ ਸਮਾਗਮਾ ਦੌਰਾਨ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ। ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 1750 ਦੇ ਕਰੀਬ ਮਰੀਜਾ ਦਾ ਮੁਫ਼ਤ ਇਲਾਜ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁੱਜੇ ਪੰਜ ਪਿਆਰੇ ਖੰਡੇ-ਬਾਟੇ ਦਾ ਅੰਮ੍ਰਿਤ ਪਾਣੀਆ ਨੂੰ ਛਕਾਉਂਦੇ ਰਹੇ। ਇਨ੍ਹਾਂ ਦਸ ਦਿਨਾ ਸਮਾਗਮਾ ਦੌਰਾਨ 1220 ਪ੍ਰਾਣੀਆ ਨੇ ਅੰਮ੍ਰਿਤਪਾਨ ਕੀਤਾ, 2855 ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਲਿਆ , 195 ਸਿੰਘਾਂ ਅਤੇ ਸਿੰਘਣੀਆਂ ਨੂੰ ਮੁੱਖ ਸੇਵਾਦਾਰ ਦੀ ਸੇਵਾ ਸੋਂਪੀ ਗਈ, 140 ਨੌਜਵਾਨਾਂ ਨੂੰ ਨਸ਼ਾ ਛਡਨ ਲਈ ਮੁਫਤ ਇਲਾਜ ਕਰਵਾਉਨ ਦੀਆਂ ਚਿੱਠੀਆਂ ਦਿੱਤੀਆਂ ਹਈਆ। ਹੁਣ ਤੱਕ ਧਰਮ ਪ੍ਰਚਾਰ ਲਹਿਰ ਵਲੋ ਪਿਛਲੇ ਢਾਈ-ਤਿੰਨ ਸਾਲਾਂ ਦੋਰਾਨ 83577 ਪਾਣੀਆ ਅੰਮ੍ਰਿਤਪਾਨ ਕੀਤਾ ਅਤੇ 87430 ਤੋ ਵਧ ਨੌਜਵਾਨਾਂ ਨੇ ਕੇਸ ਰਖਣ ਦਾ ਪ੍ਰਣ ਲਿਆ। ਸਮਾਗਮਾਂ ਨੂੰ ਸਫਲ ਬਣਾਉਣ ਲਈ ਭਾਈ ਹਰਜੀਤ ਸਿੰਘ ਐਡੀਸ਼ਨਲ ਸੱਕਤਰ ਸ਼੍ਰੋਮਣੀ ਕਮੇਟੀ, ਭਾਈ ਤਮਿੰਦਰ ਸਿੰਘ ਮੀਡੀਆਂ ਸਲਾਹਕਾਰ, ਭਾਈ ਕਿਰਪਾਲ ਸਿੰਘ ਬਾਦੀਆਂ ਇੰਚਾਰਜ, ਦਸ਼ਮੇਸ਼ ਅਕਾਲ ਅਕੈਡਮੀ ਦੇ ਚੇਅਰਮੈਨ ਭਾਈ ਬਲਜਿੰਦਰ ਸਿੰਘ, ਗੁਰਜੰਟ ਸਿੰਘ ਬੁਰਜ ਮਹਿੰਮਾਂ, ਐਸ.ਓ.ਆਈ ਬਠਿੰਡਾ ਦੇ ਪ੍ਰਧਾਨ ਭਾਈ ਬਲਜਤਿ ਸਿੰਘ, ਭਾਈ ਮੁਖਤਾਰ ਸਿੰਘ ਸੁਲਤਾਨਵਿੰਡ, ਭਾਈ ਬਲਵੰਤ ਸਿੰਘ ਬੱਚੀਵਿੰਡ, ਧਰਮੀ ਫੌਜੀ ਭਾਈ ਮੇਹਰ ਸਿੰਘ, ਭਾਈ ਮੇਜਰ ਸਿੰਘ ਡੇਮਰੂ, ਭਾਈ ਕਾਲਾ ਸਿੰਘ, ਭਾਈ ਕਾਬਲ ਸਿੰਘ ਨੇ ਵੱਡਾ ਯੋਗਦਾਨ ਪਾਇਆ।