ਇਸਲਾਮਾਬਾਦ- ਪਾਕਿਸਤਾਨ ਨੇ ਤਾਲਿਬਾਨ ਸਰਗਨਾ ਬੈਤੁਲਾ ਮਹਿਸੂਦ ਅਤੇ 11 ਹੋਰ ਅਤਵਾਦੀ ਕਮਾਂਡਰਾਂ ਨੂੰ ਜਿਊਂਦਾ ਜਾਂ ਮੁਰਦਾ ਫੜਾਉਣ ਵਾਲਿਆਂ ਨੂੰ ਭਾਰੀ ਰਕਮਾਂ ਇਨਾਮ ਵਿਚ ਦੇਣ ਦੇ ਇਸ਼ਤਿਹਾਰ ਦਿੱਤੇ ਹਨ। ਦਖਣੀ ਵਜੀਰਸਤਾਨ ਵਿਚ ਸੈਨਿਕ ਕਾਰਵਾਈ ਵਿਚ ਤਾਲਿਬਾਨ ਦੇ 8 ਅਤਵਾਦੀ ਮਾਰੇ ਗਏ ਹਨ। ਇਸ ਦੌਰਾਨ 7 ਸੈਨਿਕ ਵੀ ਮਾਰੇ ਗਏ ਹਨ। ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਇਹ ਕਹਿ ਕੇ ਅਤਵਾਦੀਆਂ ਨਾਲ ਗੱਲਬਾਤ ਦੀ ਸੰਭਾਵਨਾਂ ਤੋਂ ਇਨਕਾਰ ਕਰ ਦਿਤਾ ਹੈ ਕਿ ਲੋਕ ਅਤਵਾਦੀਆਂ ਦਾ ਖਾਤਮਾ ਅਤੇ ਸ਼ਾਂਤੀ ਚਾਹੁੰਦੇ ਹਨ।
ਤਾਲਿਬਾਨ ਆਗੂ ਬੈਤੁਲਾ ਮਹਿਸੂਦ ਬਾਰੇ ਸੂਚਨਾ ਦੇਣ ਵਾਲੇ ਨੂੰ 5 ਰੁਪੈ ਦਾ ਇਨਾਮ ਅਤੇ ਤਾਲਿਬਾਨ ਦੇ ਡਿਪਟੀ ਚੀਫ਼ ਮੌਲਵੀ ਫਕੀਰ ਮੁਹੰਮਦ ਦੇ ਸਿਰ ਤੇ ਡੇਢ ਕਰੋੜ ਰੁਪੈ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ਼ਤਿਹਾਰ ਵਿਚ ਇਹ ਦਸਿਆ ਗਿਆ ਹੈ ਕਿ ਅਤਵਾਦੀਆਂ ਦੀਆਂ ਖੂਨੀ ਕਾਰਵਾਈਆਂ ਕਰਕੇ ਬੇਕਸ੍ਰੂਰ ਮੁਸਲਮਾਨ ਅਤੇ ਉਨ੍ਹਾਂ ਦੇ ਬੱਚੇ ਮਾਰੇ ਜਾ ਰਹੇ ਹਨ। ਮਨੁੱਖ ਜਾਤੀ ਦੇ ਹਤਿਆਰੇ ਸਜ਼ਾ ਦੇ ਹੱਕਦਾਰ ਹਨ। ਇਨ੍ਹਾਂ ਦੀਆਂ ਘਟੀਆ ਅਤੇ ਜਾਲਮਾਨਾ ਕਾਰਵਾਈਆਂ ਕਰਕੇ ਪਾਕਿਸਤਾਨ ਨੂੰ ਸ਼ਰਮਿੰਦਾ ਹੋਣਾ ਪਿਆ ਹੈ। ਇਨ੍ਹਾਂ ਨੇ ਪ੍ਰੂਰੀ ਦੁਨੀਆਂ ਵਿਚ ਪਾਕਿਸਤਾਨ ਦਾ ਸਿਰ ਨੀਵਾਂ ਕੀਤਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਦਹਿਸ਼ਤਗਰਦ ਆਗੂਆਂ ਨੂੰ ਕਨੂੰਨ ਦੇ ਕਟੈਹਿਰੇ ਵਿਚ ਖੜ੍ਹਾ ਕੀਤਾ ਜਾਵੇ। ਸੂਚਨਾ ਦੇਣ ਵਾਲਿਆਂ ਦੇ ਨਾਂ ਗੁਪਤ ਰੱਖੇ ਜਾਣਗੇ। ਦਖਣੀ ਵਜੀਰਸਤਾਨ ਦੇ ਅਤਵਾਦੀ ਕਮਾਡਰ ਹਕੀੰਮਉਲਾ ਮਹਿਸੂਦ ਅਤੇ ਕਾਰੀ ਹੁਸੈਨ ਦੇ ਸਿਰ ਤੇ ਇਕ-ਇਕ ਕਰੋੜ ਰੁਪੈ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਕੋਹਟ ਜਿਲ੍ਹੇ ਦੇ ਮੋਹਮੰਡ ਏਜੰਸੀ ਅਤੇ ਤਾਰਿਕ ਸਥਿਤ ਕਮਾਂਡਰਾਂ ਅਬਦੁਲ ਵਲੀ ਅਤੇ ਕਾਰੀ ਸ਼ਕੀਲ ਦੇ ਸਿਰ ਤੇ ਵੀ ਇਕ-ਇਕ ਕਰੋੜ ਰੁਪੈ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।