ਲੀਅਰ(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਵਿਖੇ ਸਿੱਖ ਸੰਗਤਾ ਵੱਲੋ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸੰਨ 84 ਦੇ ਘੱਲੂਘਾਰਾ ਚ ਸ਼ਹੀਦ ਹੋਏ ਸਮੂਹ ਸਿੰਘ ਸਿੰਘਣੀਆਂ ਦੀਆਂ ਕੋਮ ਲਈ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਦਰਾਮਨ ਦੇ ਨਜਦੀਕੀ ਇਲਾਕੇ ਤਰਾਨਬੀ, ਲੀਅਰ,ਸੂਲਬਰਗ,ਆਸਕਰ,ਹੇਗੈਦਾਲ, ਲੀਅਰਸਕੂਗਨ ਆਦਿ ਤੋ ਭਾਰੀ ਸੰਖਿਆ ਚ ਸੰਗਤਾ ਨੇ ਗੁਰੂ ਘਰ ਹਾਜ਼ਰੀਆ ਲਵਾਈਆ ਅੱਤੇ ਸਿੱਖ ਕੋਮ ਦੇ ਸ਼ਹੀਦਾਂ ਨੂੰ ਆਪਣੀਆਂ ਸ਼ਰਧਾਜ਼ਲੀਆਂ ਭੇਟ ਕੀਤੀਆਂ। ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੱਤ ਪੰਜਾਬੋ ਆਏ ਭਾਈ ਸੁਰਿੰਦਰ ਸਿੰਘ, ਭਾਈ ਨੱਛਤਰ ਸਿੰਘ , ਭਾਈ ਸਿਮਰਨ ਪਾਲ ਸਿੰਘ(ਗੁਰਦਾਸਪੁਰ ਵਾਲੇ)ਦੇ ਜੱਥੇ ਗੁਰੂ ਕੀ ਅ੍ਰਮਿੰਤ ਬਾਣੀ ਦਾ ਕੀਰਤਨ ਕਰ ਸੰਗਤਾ ਨੂੰ ਨਿਹਾਲ ਕੀਤਾ।ਇਸ ਉਪਰੰਤ ਭਾਈ ਹਰਵਿੰਦਰ ਸਿੰਘ (ਤਰਾਨਬੀ),ਭਾਈ ਸੁਖਵਿੰਦਰ ਸਿੰਘ(ਦਰਾਮਨ),ਬੱਚੀ ਅਮਨਦੀਪ ਕੋਰ,ਬੱਚੀ ਨਵਦੀਪ ਕੋਰ,ਬੱਚੀ ਹਰਨੀਤ ਕੋਰ,ਕਾਕਾ ਸੁੱਖਮਨ ਸਿੰਘ ਹੋਣਾ ਨੇ ਵੀ ਆਈ ਹੋਈ ਸੰਗਤ ਨੂੰ ਗੁਰੂ ਕੀ ਬਾਣੀ ਦਾ ਇਲਾਹੀ ਕੀਰਤਨ ਕਰ ਨਿਹਾਲ ਕੀਤਾ ਅਤੇ ਭਾਈ ਇੰਦਰਜੀਤ ਸਿੰਘ, ਭਾਈ ਹਰਿੰਦਰ ਪਾਲ ਸਿੰਘ, ਭਾਈ ਅਜੈਬ ਸਿੰਘ ਵੱਲੋ ਆਈ ਹੋਈ ਸੰਗਤ ਨੂੰ ਸੰਬੋਧਨ ਕੀਤਾ ਗਿਆ।ਲੰਗਰ ਦੀ ਸੇਵਾ ਸ੍ਰ ਨਿਰਮਲ ਸਿੰਘ (ਆਸਕਰ) ਵਾਲਿਆਂ ਦੇ ਪਰਿਵਾਰ ਵੱਲੋ ਨਿਭਾਈ ਗਈ ।ਇਸ ਸ਼ਹੀਦੀ ਦਿਹਾੜੇ ਦੋਰਾਨ ਛਬੀਲ ਵੀ ਲਗਾਈ ਗਈ।ਸਮਾਗਮ ਦੀ ਸਮਾਪਤੀ ਦੋਰਾਨ ਗੁਰੁਦੁਆਰਾ ਪ੍ਰੰਬੱਧਕ ਕਮੇਟੀ ਲੀਅਰ ਦੇ ਪ੍ਰਧਾਨ ਭਾਈ ਇੰਦਰਜੀਤ ਸਿੰਘ,ਭਾਈ ਅਜਮੇਰ ਸਿੰਘ, ਭਾਈ ਹਰਿੰਦਰਪਾਲ ਸਿੰਘ ,ਭਾਈ ਅਜੈਬ ਸਿੰਘ,ਭਾਈ ਗਿਆਨ ਸਿੰਘ,ਭਾਈ ਸਰਬਜੀਤ ਸਿੰਘ,ਭਾਈ ਸੁਖਵਿੰਦਰ ਸਿੰਘ, ਭਾਈ ਬਲਦੇਵ ਸਿੰਘ,ਭਾਈ ਪਰਮਜੀਤ ਸਿੰਘ,ਪਰਮਿੰਦਰ ਸਿੰਘ ਸੂਚ(ਭੋਗਪੁਰ) ਹਰਪਾਲ ਸਿੰਘ ਖੱਟੜਾ , ਭਾਈ ਤਜਿੰਦਰ ਸਿੰਘ ਨੇ ਆਈ ਹੋਈ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ।
ਨਾਰਵੇ ਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ
This entry was posted in ਸਰਗਰਮੀਆਂ.