ਪੈਰਿਸ (ਸੁਖਵੀਰ ਸਿੰਘ ਸੰਧੂ) – ਕੱਲ ਦੁਪਿਹਰ ਕੋਈ ਤਿੰਨ ਵਜੇ ਦੇ ਕਰੀਬ ਇੱਕ ਵੀਹ ਕੁ ਸਾਲਾਂ ਦੀ ਬਰਾਜ਼ੀਲ ਮੂਲ ਦੀ ਲੜਕੀ ਨੇ ਆਈਫਲ ਟਾਵਰ ਦੀ ਦੂਸਰੀ ਮੰਜ਼ਲ ਤੋਂ ਛਾਲ ਮਾਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।ਉਹ 58 ਮੀਟਰ ਦੀ ਉਚਾਈ ਤੋਂ ਗੇਂਦ ਵਾਂਗ ਇਸ ਦੀ ਪਹਿਲੀ ਮੰਜ਼ਲ ਤੇ ਬਣੇ ਰੈਸਟੋਰੈਂਟ ਦੀ ਛੱਤ ਤੇ ਆ ਡਿੱਗੀ।
ਉਥੇ ਕੰਮ ਕਰ ਰਹੇ ਇੱਕ ਵਰਕਰ ਦੇ ਦੱਸਣ ਮੁਤਾਬਕ ਸਾਨੂੰ ਛੱਤ ਉਪਰ ਬੰਬ ਦੇ ਚੱਲਣ ਵਾਂਗ ਅਵਾਜ਼ ਸੁਣਾਈ ਦਿੱਤੀ ਜਦੋਂ ਉਹ ਲੋਕਾਂ ਗਾਹਕਾਂ ਨੂੰ ਖਾਣਾ ਪਰੋਸ ਰਹੇ ਸਨ।ਇਹ ਮੰਦਭਾਗੀ ਘਟਨਾ ਉਸ ਦੇ ਪੱਚੀ ਸਾਲਾਂ ਦੇ ਭਰਾ ਦੀਆਂ ਅੱਖਾਂ ਸਾਹਮਣੇ ਵਾਪਰੀ ਹੈ।ਜਿਹੜਾ ਕੇ ਉਸ ਵਕਤ ਉਸ ਦੇ ਨਾਲ ਸੀ।ਇਸ ਦਰਦਨਾਕ ਹਾਦਸੇ ਨਾਲ ਉਹ ਇਤਨਾ ਘਬਰਾ ਗਿਆ ਸੀ।ਕਿ ਪੁਲੀਸ ਨੂੰ ਉਹ ਆਪਣਾ ਪਹਿਚਾਨ ਚ੍ਹਿੰਨ ਵੀ ਸਹੀ ਤਰੀਕੇ ਨਾਲ ਨਾਂ ਦੱਸ ਸਕਿਆ।ਜਿਸ ਨੂੰ ਬਾਅਦ ਵਿੱਚ ਹਸਪਤਾਲ ਲਿਜਾਇਆ ਗਿਆ।ਆਈਫਲ ਟਾਵਰ ਦੇ ਇੱਕ ਕਾਮੇ ਮੁਤਾਬਕ ਇਸ ਤਰ੍ਹਾਂ ਦੇ ਹਾਦਸੇ ਇਤਨੀ ਸਕਿਉਰਟੀ ਦੇ ਬਾਵਯੂਦ ਵੀ ਸਾਲ ਵਿੱਚ ਤਿੰਨ ਚਾਰ ਵਾਰ ਵਾਪਰ ਜਾਦੇ ਹਨ।